ਸਪੀਡ ਦੇ ਮਾਮਲੇ ''ਚ ਨਹੀਂ ਹੋਵੇਗਾ iPhone 7 ਦਾ ਕੋਈ ਮੁਕਾਬਲਾ! (ਤਸਵੀਰਾਂ)
Thursday, Aug 11, 2016 - 02:01 PM (IST)

ਜਲੰਧਰ-ਹੁਣ ਤੱਕ ਆਉਣ ਵਾਲੇ ਨਵੇਂ ਆਈਫੋਨ ਦੀਆਂ ਕਈ ਜਾਣਕਾਰੀਆਂ ਲੀਕ ਹੋ ਚੁੱਕੀਆਂ ਹਨ ਅਤੇ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਦੀ ਜਾਣਕਾਰੀ ਨੂੰ ਲੈ ਕੇ ਚੱਲ ਰਹੇ ਰਿਊਮਰਜ਼ ਦੌਰਾਨ ਇਕ ਹੋਰ ਖੁਲਾਸਾ ਕੀਤਾ ਗਿਆ ਹੈ। ਇਕ ਰਿਪੋਰਟ ਮੁਤਾਬਿਕ ਲੀਕ ਹੋਈਆਂ ਤਸਵੀਰਾਂ ''ਚ ਦਿਖਾਇਆ ਜਾ ਰਿਹਾ ਹੈ ਕਿ ਆਈਫੋਨ7 ''ਚ ਇਕ ਅਪਗ੍ਰੇਡਿਡ ਹਾਰਡਵੇਅਰ ਚਿੱਪ ਦਿੱਤੀ ਜਾਵੇਗੀ। ਤਸਵੀਰ ''ਚ ਇਕ ਏ10 ਪ੍ਰੋਸੈਸਰ ਚਿੱਪ ਨੂੰ ਦਿਖਾਇਆ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਆਈਫੋਨ 7 ਅਤੇ ਆਈਫੋਨ 7 ਪਲੱਸ ''ਚ ਇਸ ਚਿੱਪ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਹਾਲਾਂਕਿ ਇਸ ਚਿੱਪ ਪ੍ਰੋਸੈਸਰ ਦੇ ਕੰਮ ਕਰਨ ਬਾਰੇ ਕੋਈ ਸਪਸ਼ੱਟ ਜਾਣਕਾਰੀ ਨਹੀਂ ਦਿੱਤੀ ਗਈ। ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਆਈਫੋਨ 6ਐੱਸ ਅਤੇ ਆਈਫੋਨ 6 ''ਚ ਵੀ ਦੋ ਚਿੱਪਸ ਦਿੱਤੀਆਂ ਗਈਆਂ ਹਨ। ਆਈਫੋਨ 6ਐੱਸ ਦੀ ਪ੍ਰਫਾਰਮੈਂਸ 70 ਫੀਸਦੀ ਤੱਕ ਹੋ ਗਈ ਸੀ ਜਦੋਂ ਇਸ ਨੂੰ ਏ8 ਤੋਂ ਆਈਫੋਨ ਏ9 ਚਿੱਪ ''ਚ ਬਦਲਿਆ ਗਿਆ ਸੀ। ਐਪਲ ਵੱਲੋਂ ਆਈਫੋਨ 7 ਅਤੇ ਆਈਫੋਨ 7ਪਲੱਸ ਨੂੰ ਸਿਤੰਬਰ ਮਹੀਨੇ ਲਾਂਚ ਕੀਤਾ ਜਾ ਰਿਹਾ ਹੈ ਜਿਸ ''ਚ ਏ10 ਪ੍ਰੋਸੈਸਰ ਚਿੱਪ ਦਿੱਤੀ ਜਾਵੇਗੀ। ਇਸੇ ਤਹਿਤ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਆਈਫੋਨ 7 ਦਾ ਪ੍ਰੋਸੈਸਰ ਮਾਰਕੀਟ ''ਚ ਮੌਜ਼ੂਦ ਹਾਈ-ਪ੍ਰੋਸੈਸਰ ਸਮਾਰਟਫੋਨਜ਼ ਦੇ ਮੁਕਾਬਲੇ ਹੋਰ ਵੀ ਤੇਜ਼ ਹੋਵੇਗਾ।