ਹੋ ਜਾਓ ਤਿਆਰ! ਆ ਰਿਹੈ 5 ਰੀਅਰ ਕੈਮਰਿਆਂ ਵਾਲਾ ਆਈਫੋਨ : ਰਿਪੋਰਟ

06/01/2020 4:12:26 PM

ਗੈਜੇਟ ਡੈਸਕ– ਐਪਲ ਇਸ ਸਾਲ ਸਦੰਬਰ ’ਚ ਆਪਣੀ ਆਈਫੋਨ 12 ਸੀਰੀਜ਼ ਲਾਂਚ ਕਰ ਸਕਦੀ ਹੈ। ਆਈਫੋਨ 12 ਸੀਰੀਜ਼ ਬਾਰੇ ਲਗਾਤਾਰ ਲੀਕਸ ਸਾਹਣੇ ਆ ਰਹੇ ਹਨ। ਜਿਥੇ ਅਜੇ ਅਸੀਂ ਸਾਰੇ ਆਈਫੋਨ 12 ਦੇ ਲਾਂਚ ਹੋਣ ਦਾ ਇੰਤਜ਼ਾਰ ਕਰ ਰਹੇ ਹਾਂ ਉਥੇ ਹੀ ਹੁਣ ਆਈਫੋਨ 13 ਦੇ ਕੈਮਰੇ ਬਾਰੇ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇੰਟਰਨੈੱਟ ’ਤੇ ਲੀਕ ਜਾਣਕਾਰੀ ਮੁਤਾਬਕ, ਐਪਲ ਆਈਫੋਨ 13 ਸੀਰੀਜ਼ ਦੇ ਕੈਮਰੇ ’ਚ ਵੱਡਾ ਅਪਗ੍ਰੇਡ ਵੇਖਣ ਨੂੰ ਮਿਲ ਸਕਦਾ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਐਪਲ ਆਈਫੋਨ 13 LiDAR ਸੈਂਸਰ ਨਾਲ ਵੀ ਲੈਸ ਹੋਵੇਗਾ। ਇਹ ਸੈਂਸਰ ਆਈਫੋਨ 2020 ਮਾਡਲਾਂ ’ਚ ਵੀ ਦੇਖਣ ਨੂੰ ਮਿਲ ਸਕਦਾ ਹੈ। 

ਆਈਫੋਨ 13 ’ਚ ਹੋਣਗੇ 5 ਰੀਅਰ ਕੈਮਰੇ
ਲੀਕ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਆਈਫੋਨ 13 ’ਚ 5 ਰੀਅਰ ਕੈਮਰੇ ਹੋਣਗੇ। ਇਸ ਵਿਚ ਮੇਨ ਸੈਂਸਰ 64 ਮੈਗਾਪਿਕਸਲ ਦਾ ਹੋਵੇਗਾ। ਇਸ ਤੋਂ ਇਲਾਵਾ 40 ਮੈਗਾਪਿਕਸਲ ਟੈਲੀਫੋਟੋ ਲੈੱਨਜ਼, 64 ਮੈਗਾਪਿਕਸਲ ਐਨਾਮਾਰਫਿਕ ਲੈੱਨਜ਼, 40 ਮੈਗਾਪਿਕਸਲ ਅਲਟਰਾ ਵਾਈਡ ਲੈੱਨਜ਼ ਅਤੇ ਇਕ LiDAR ਸੈਂਸਰ ਸ਼ਾਮਲ ਹੋਣਗੇ। 

 

ਆਈਫੋਨ 12 ਦੀ ਲਾਂਚਿੰਗ ਦਾ ਇੰਤਜ਼ਾਰ
ਐਪਲ ਦੇ ਦੀਵਾਨੇ ਅਜੇ ਫਿਲਹਾਲ ਆਈਫੋਨ 12 ਦੀ ਲਾਂਚਿੰਗ ਦਾ ਇੰਤਜ਼ਾਰ ਕਰ ਰਹੇ ਹਨ। ਇਕ ਰਿਪੋਰਟ ਦੀ ਮੰਨੀਏ ਤਾਂ ਆਈਫੋਨ 12 ਸੀਰੀਜ਼ ਦੀ ਕੀਮਤ 600 ਅਤੇ 700 ਡਾਲਰ ਹੋਵੇਗੀ। ਇਸ ਦਾ ਸਿੱਧਾ ਮਤਲਬ ਹੈ ਕਿ ਆਈਫੋਨ 12 ਦਾ ਸ਼ੁਰੂਆਤੀ ਮਾਡਲ ਐਪਲ ਆਈਫੋਨ 11 ਤੋਂ ਸਸਤਾ ਹੋ ਸਕਦਾ ਹੈ। ਉਥੇ ਹੀ ਇਸ ਤੋਂ ਪਹਿਲਾਂ ਆਈ ਇਕ ਰਿਪੋਰਟ ’ਚ ਕਿਹਾ ਗਿਆ ਸੀ ਕਿ ਆਈਫੋਨ 12 ਪ੍ਰੋ ਦਾ ਡਿਜ਼ਾਈਨ ਕਾਫੀ ਹੱਦ ਤਕ ਆਈਫੋਨ 5 ਤੋਂ ਪ੍ਰੇਰਿਤ ਹੋਵੇਗਾ।ਹਾਲਾਂਕਿ, ਇਸ ਵਿਚ 2.5ਡੀ ਗਲਾਸ ਦੀ ਥਾਂ ਸਪਾਟ ਗਲਾਸ ਦੀ ਵਰਤੋਂ ਕੀਤੀ ਜਾਵੇਗੀ। 

 

ਸੀਰੀਜ਼ ਦੇ ਸਮਾਰਟਫੋਨ ’ਚ ਏ14 ਬਾਓਨਿਕ ਪ੍ਰੋਸੈਸਰ ਦਿੱਤਾ ਜਾਵੇਗਾ। ਹੁਣ ਤਕ ਆਈ ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ ਇਸ ਸੀਰੀਜ਼ ਤਹਿਤ ਕੰਪਨੀ ਚਾਰ ਮਾਡਲ- ਆਈਫੋਨ 12, ਆਈਫੋਨ 12 ਪਲੱਸ, ਆਈਫੋਨ 12 ਪ੍ਰੋ ਅਤੇ ਆਈਫੋਨ 12 ਪ੍ਰੋ ਮੈਕਸ ਲਾਂਚ ਕਰੇਗੀ। ਆਈਫੋਨ 12 ’ਚ 5.4 ਇੰਚ ਸਕਰੀਨ, ਆਈਫੋਨ 12 ਪਲੱਸ ’ਚ 6.1 ਇੰਚ ਸਕਰੀਨ, ਆਈਫੋਨ 12 ਪ੍ਰੋ ’ਚ 6.1 ਇੰਚ ਸਕਰੀਨ ਅਤੇ ਆਈਫੋਨ 12 ਪ੍ਰੋ ਮੈਕਸ ’ਚ 6.7 ਇੰਚ ਦੀ ਸਕਰੀਨ ਹੋ ਸਕਦੀ ਹੈ। 


Rakesh

Content Editor

Related News