iPhone 12 ’ਚ ਹੋਵੇਗਾ ਹੁਣ ਤਕ ਦਾ ਸਭ ਤੋਂ ਫਾਸਟ ਪ੍ਰੋਸੈਸਰ

03/17/2020 1:22:44 PM

ਗੈਜੇਟ ਡੈਸਕ– ਐਪਲ ਆਉਣ ਵਾਲੇ ਮਹੀਨਿਆਂ ’ਚ ਨੈਕਸਟ ਜਨਰੇਸ਼ਨ ਆਈਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਨਵੇਂ ਆਈਫੋਨਜ਼ ’ਚ ਕੰਪਨੀ ਬਿਹਤਰ ‘ਏ’ ਸੀਰੀਜ਼ ਪ੍ਰੋਸੈਸਰ ਦਾ ਇਸਤੇਮਾਲ ਕਰੇਗੀ। ਆਈਫੋਨਜ਼ ਦੀ ਮੌਜੂਦਾ ਲਾਈਨਅਪ ’ਚ ਐਪਲ ਏ13 ਚਿਪਸੈੱਟ ਦਾ ਇਸਤੇਮਾਲ ਕੀਤਾ ਜਾਂਦਾ ਹੈ। ਆਈਫੋਨ 12 ’ਚ ਕੰਪਨੀ ਐਪਲ ਏ14 ਚਿਪਸੈੱਟ ਦਾ ਇਸਤੇਮਾਲ ਕਰੇਗੀ ਜੋ ਪਹਿਲਾਂ ਨਾਲੋਂ ਬਿਹਤਰ ਪਰਫਾਰਮੈਂਸ ਦੇ ਨਾਲ ਆਏਗਾ। ਐਪਲ ਨੇ ਬੀਤੇ ਸਾਲ ਸਤੰਬਰ ’ਚ ਆਪਣੀ ਐਪਲ ਆਈਫੋਨ 11 ਸੀਰੀਜ਼ ਲਾਂਚ ਕੀਤੀ ਸੀ। ਆਈਫੋਨ 11 ਸੀਰੀਜ਼ ਨੂੰ ਦੁਨੀਆ ਭਰ ’ਚ ਕਾਫੀ ਚੰਗਾ ਰਿਸਪਾਂਸ ਮਿਲਿਆ। 

ਇਹ ਵੀ ਪੜ੍ਹੋ– ਕਿੱਥੇ ਕਿੰਨਾ ਵਧਿਆ ਕੋਰੋਨਾਵਾਇਰਸ ਦਾ ਖਤਰਾ, ਦੱਸੇਗਾ ਮਾਈਕ੍ਰੋਸਾਫਟ ਦਾ ਟ੍ਰੈਕਰ

3.0GHz ਦੀ ਕਲਾਕ ਸਪੀਡ ਵਾਲਾ ਪ੍ਰੋਸੈਸਰ
ਲਾਂਚ ਤੋਂ ਪਹਿਲਾਂ ਐਪਲ ਦਾ ਲੇਟੈਸਟ ਪ੍ਰੋਸੈਸਰ ਗੀਕਬੈਂਚ ’ਤੇ ਨਜ਼ਰ ਆਇਆ ਹੈ। ਜਿਸ ਤੋਂ ਪਤਾ ਚਲਦਾ ਹੈ ਕਿ ਇਹ ਕੰਪਨੀ ਦਾ ਪਹਿਲਾ ‘ਏ’ ਸੀਰੀਜ਼ ਪ੍ਰੋਸੈਸਰ ਹੈ ਜੋ 3.0GHz ਦੀ ਕਲਾਕ ਸਪੀਡ ਦੇ ਨਾਲ ਆਉਂਦਾ ਹੈ। 

PunjabKesari

iPad Pro ਤੋਂ ਜ਼ਿਆਦਾ ਪਾਵਰਫੁਲ
ਏ14 ਚਿਪਸੈੱਟ ਆਈਪੈਡ ਪ੍ਰੋ ’ਚ ਲਾਂਚ ਕੀਤੇ ਜਾਣ ਵਾਲੇ A12X ਪ੍ਰੋਸੈਸਰ ਤੋਂ ਵੀ ਤੇਜ਼ ਹੈ ਜੋ 8 ਕੋਰ ਦੇ ਨਾਲ ਆਉਂਦਾ ਹੈ। ਏ14 ਚਿਪਸੈੱਟ ਨੇ ਗੀਕਬੈਂਚ ’ਤੇ ਸਿੰਗਲ ਕੋਰ ਟੈਸਟ ’ਚ 1658 ਪੁਆਇੰਟ ਅਤੇ ਮਲਟੀਕੋਰ ਟੈਸਟ ’ਚ 4612 ਪੁਆਇੰਟ ਸਕੋਰ ਕੀਤੇ। 

PunjabKesari

ਆਈਫੋਨ 9 ਦੀ ਲਾਂਚਿੰਗ ਦਾ ਇੰਤਜ਼ਾਰ
ਐਪਲ ਦੇ ਫੈਨਜ਼ ਆਈਫੋਨ 12 ਦਾ ਹੀ ਨਹੀਂ ਸਗੋਂ ਆਈਫੋਨ 9 ਦਾ ਵੀ ਇੰਤਜ਼ਾਰ ਕਰ ਰਹੇ ਹਨ। ਇਹ ਕੰਪਨੀ ਦਾ ਸਭ ਤੋਂ ਸਸਤਾ ਆਈਫੋਨ ਹੋਵੇਗਾ। ਹੁਣ ਤਕ ਸਾਹਮਣੇ ਆਈ ਜਾਣਕਾਰੀ ਮੁਤਾਬਕ, ਇਸ ਡਿਵਾਈਸ ਦਾ ਡਿਜ਼ਾਈਨ ਆਈਫੋਨ 8 ਦੀ ਤਰ੍ਹਾਂ ਹੋ ਸਕਦਾ ਹੈ ਹਾਲਾਂਕਿ ਇਸ ਦਾ ਇੰਟਰਨਲ ਡਿਜ਼ਾਈਨ ਆਈਫੋਨ 11 ਸੀਰੀਜ਼ ਤੋਂ ਪ੍ਰਭਾਵਿਤ ਹੋਵੇਗਾ। ਆਈਫੋਨ 9 ਮਾਡਲ ’ਚ A13 Bionic ਚਿਪ ਦਿੱਤੀ ਜਾਵੇਗੀ ਜੋ ਕੰਪਨੀ ਦੇ ਲੇਟੈਸਟ ਆਈਫੋਨ 11 ਸੀਰੀਜ਼ ’ਚ ਦੇਖਣ ਨੂੰ ਮਿਲੀ ਸੀ। ਇਹ ਕੰਪਨੀ ਦੇ ਲੇਟੈਸਟ ਆਈ.ਓ.ਐੱਸ. 13 ’ਤੇ ਕੰਮ ਕਰੇਗਾ। ਇਸ ਵਿਚ 3 ਜੀ.ਬੀ. ਦੀ ਰੈਮ ਅਤੇ 64 ਜੀ.ਬੀ. ਤੇ 128 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ। 

ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਇਆ Motorola Razr, ਜਾਣੋ ਕੀਮਤ ਤੇ ਫੀਚਰਜ਼

 


Related News