ਆਈਫੋਨ 12 ਸੀਰੀਜ਼ ਦੀ ਕੀਮਤ ਹੋਈ ਲੀਕ
Sunday, Oct 04, 2020 - 01:03 AM (IST)
ਗੈਜੇਟ ਡੈਸਕ—ਐਪਲ ਆਪਣੀ ਨਵੇਂ ਆਈਫੋਨ 12 ਸੀਰੀਜ਼ ਨੂੰ 13 ਅਕਤੂਬਰ ਨੂੰ ਲਾਂਚ ਕਰੇਗੀ। ਕਈ ਲੀਕ ਰਿਪੋਰਟਸ ’ਚ ਇਸ ਗੱਲ ਦੀ ਜਾਣਕਾਰੀ ਮਿਲੀ ਹੈ। ਕੰਪਨੀ ਇਸ ਨਵੀਂ ਸੀਰੀਜ਼ ’ਚ ਆਈਫੋਨ ਆਈਫੋਨ 12, ਆਈਫੋਨ 12 ਮਿੰਨੀ, ਆਈਫੋਨ 12 ਪ੍ਰੋ, ਆਈਫੋਨ 12 ਪ੍ਰੋ ਮੈਕਸ ਨੂੰ ਲਾਂਚ ਕਰ ਸਕਦੀ ਹੈ। ਇਸ ਫੋਨ ਦੇ ਬਾਰੇ ’ਚ ਕਈ ਸਪੈਸੀਫਿਕੇਸ਼ਨਸ ਪਹਿਲਾਂ ਹੀ ਪਤਾ ਚਲ ਚੁੱਕੇ ਹਨ। ਹੁਣ ਲੀਕਸ ’ਚ ਨਵੇਂ ਆਈਫੋਨ 12 ਦੀ ਕੀਮਤ ’ਤੇ ਬਾਰੇ ’ਚ ਜਾਣਕਾਰੀ ਸਾਹਮਣੇ ਆਈ ਹੈ।
ਲੀਕ ਰਿਪੋਰਟ ਮੁਤਾਬਕ ਆਈਫੋਨ 12 ਮਿੰਨੀ ’ਚ 5.4 ਇੰਚ ਡਿਸਪਲੇਅ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਫੋਨ ਦੇ 64ਜੀ.ਬੀ. ਸਟੋਰੇਜ਼ ਵੈਰੀਐਂਟ ਦੀ ਕੀਮਤ 649 ਡਾਲਰ ,128ਜੀ.ਬੀ. ਸਟੋਰੇਜ਼ ਵੈਰੀਐਂਟ ਨੂੰ 699 ਡਾਲਰ ਅਤੇ 256ਜੀ.ਬੀ. ਸਟੋਰੇਜ਼ ਵੈਰੀਐਂਟ ਨੂੰ 799 ਡਾਲਰ ’ਚ ਪੇਸ਼ ਕੀਤਾ ਜਾ ਸਕਦਾ ਹੈ। ਆਈਫੋਨ 12 ਦੇ 6.1 ਇੰਚ ਡਿਸਪਲੇਅ ਵਾਲੇ 64ਜੀ.ਬੀ. ਵੇਰੀਐਂਟ ਨੂੰ 749 ਡਾਲਰ, 128ਜੀ.ਬੀ. ਵੈਰੀਐਂਟ ਨੂੰ 799 ਡਾਲਰ ਅਤੇ 256ਜੀ.ਬੀ. ਸਟੋਰੇਜ਼ ਵੈਰੀਐਂਟ ਨੂੰ 899 ਡਾਲਰ ’ਚ ਪੇਸ਼ ਕੀਤਾ ਜਾ ਸਕਦਾ ਹੈ।
ਆਈਫੋਨ 12 ਪ੍ਰੋ ਦੇ 128ਜੀ.ਬੀ. ਸਟੋਰੇਜ਼ ਵੈਰੀਐਂਟ ਨੂੰ 999 ਡਾਲਰ, 256ਜੀ.ਬੀ. ਵੈਰੀਐਂਟ ਨੂੰ 1099 ਡਾਲਰ ਅਤੇ 512ਜੀ.ਬੀ. ਵੈਰੀਐਂਟ ਨੂੰ 1299 ਡਾਲਰ ’ਚ ਪੇਸ਼ ਕੀਤਾ ਜਾ ਸਕਦਾ ਹੈ। ਆਈਫੋਨ 12 ਪ੍ਰੋ ਮੈਕਸ ਦੇ 128ਜੀ.ਬੀ. ਵੈਰੀਐਂਟ ਨੂੰ 1099 ਡਾਲਰ, 256ਜੀ.ਬੀ. ਵੈਰੀਐਂਟ ਨੂੰ 1199 ਡਾਲਰ ਅਤੇ 512ਜੀ.ਬੀ. ਸਟੋਰੇਜ਼ ਵੈਰੀਐਂਟ ਨੂੰ ਕਰੀਬ 1397 ਡਾਲਰ ’ਚ ਪੇਸ਼ ਕੀਤਾ ਜਾ ਸਕਦਾ ਹੈ। ਉੱਥੇ ਇਸ ਤੋਂ ਪਹਿਲਾਂ ਆਈਫੋਨ 12 ਪ੍ਰੋ ਮੈਕਸ ਨੂੰ AnTuTu ’ਚ 57233 ਪੁਆਇੰਟ ਦਾ ਸਕੋਰ ਮਿਲਿਆ ਸੀ ਜੋ ਪਿਛਲੇ ਸਾਲ ਲਾਂਚ ਹੋਏ ਆਈਫੋਨ 11 ਪ੍ਰੋ ਮੈਕਸ ਦੇ ਸਕੋਰ ਤੋਂ ਜ਼ਿਆਦਾ ਹੈ।