iPhone 12 ਦੀ ਲਾਂਚਿੰਗ ’ਚ ਹੋ ਸਕਦੀ ਹੈ ਦੇਰੀ, ਪਹਿਲਾਂ ਲਾਂਚ ਹੋ ਸਕਦੈ ਸਸਤਾ ਆਈਪੈਡ
Monday, Aug 17, 2020 - 01:01 PM (IST)

ਗੈਜੇਟ ਡੈਸਕ– ਇਸ ਸਾਲ ਐਪਲ ਦਾ ਲਾਂਚ ਈਵੈਂਟ ਦੇਰੀ ਨਾਲ ਹੋਣ ਦੀ ਸੰਭਾਵਨਾ ਹੈ। ਕੋਰਨਾ ਮਹਾਮਾਰੀ ਕਾਰਨ ਇਨ੍ਹਾਂ ਪ੍ਰੋਡਕਟਸ ਦੀ ਪ੍ਰੋਡਕਸ਼ਨ ’ਚ ਦੇਰੀ ਹੋ ਗਈ ਹੈ ਜਿਸ ਕਾਰਨ ਆਈਫੋਨ 12 ਦੀ ਲਾਂਚਿੰਗ ਹੁਣ ਅਕਤੂਬਰ ’ਚ ਹੋ ਸਕਦੀ ਹੈ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਆਈਫੋਨ 12 ਪ੍ਰੋ ਵਰਗੇ ਪ੍ਰੀਮੀਅਮ ਮਾਡਲ ਲਈ ਪ੍ਰੀ-ਆਰਡਰ ਅਤੇ ਵਿਕਰੀ ਨਵੰਬਰ ਦੀ ਸ਼ੁਰੂਆਤ ’ਚ ਸ਼ੁਰੂ ਹੋਵੇਗੀ। ਉਥੇ ਹੀ ਗੱਲ ਕੀਤੀ ਜਾਵੇ ਆਈਫੋਨ 12 ਦੀ ਤਾਂ ਇਸ ਦੀ ਬੁਕਿੰਗ ਲਾਂਚਿੰਗ ਦੇ ਨਾਲ ਹੀ ਸ਼ੁਰੂ ਹੋ ਜਾਵੇਗੀ ਅਤੇ ਵਿਕਰੀ 19 ਅਕਤੂਬਰ ਨੂੰ ਸ਼ੁਰੂ ਹੋਵੇਗੀ।
ਮੰਨਿਆ ਜਾ ਰਿਹਾ ਹੈ ਕਿ ਐਪਲ ਇਸ ਸਾਲ ਸਤੰਬਰ ’ਚ ਨਵੀਂ ਐਪਲ ਵਾਚ ਅਤੇ ਨਵਾਂ ਆਈਪੈਡ ਲਾਂਚ ਕਰ ਸਕਦੀ ਹੈ। ਉਮੀਦ ਹੈ ਕਿ ਐਪਲ 10.2 ਇੰਚ ਦੀ ਡਿਸਪਲੇਅ ਨਾਲ ਆਈਪੈਡ ਪੇਸ਼ ਕਰੇਗੀ ਜੋ ਕਿ ਹੁਣ ਤਕ ਦਾ ਸਭ ਤੋਂ ਸਸਤਾ ਆਈਪੈਡ ਹੋਵੇਗਾ। ਇਸ ਨੂੰ 7 ਸਤੰਬਰ ਨੂੰ ਲਾਂਚ ਕੀਤਾ ਜਾ ਸਕਦਾ ਹੈ।