iPhone 12 ਦੀਆਂ ਤਸਵੀਰਾਂ ਲੀਕ, ਮਿਲ ਸਕਦੇ ਹਨ 4 ਕੈਮਰੇ

11/15/2019 10:37:39 AM

ਗੈਜੇਟ ਡੈਸਕ– ਐਪਲ ਸਾਲ 2020 ’ਚ ਆਪਣੇ ਨਵੇਂ ਆਈਫੋਨ ਨੂੰ ਲਾਂਚ ਕਰਨ ਵਾਲੀ ਹੈ। ਇਸ ਅਪਕਮਿੰਗ ਆਈਫੋਨ 12 ਦੇ ਕੁਝ ਰੈਂਡਰਸ ਲੀਕ ਹੋਏ ਹਨ ਜਿਨ੍ਹਾਂ ’ਚ ਇਸ ਦੇ ਡਿਜ਼ਾਈਨ ਤੋਂ ਇਲਾਵਾ ਰੀਅਰ ਪੈਨਲ ’ਤੇ ਚਾਰ ਕੈਮਰੇ ਦੇਖੇ ਜਾ ਸਕਦੇ ਹਨ। ਇੰਨਾ ਹੀ ਨਹੀਂ ਫੋਨ ਦੇ ਡਿਜ਼ਾਈਨ ’ਚ ਵੀ ਕਈ ਬਦਲਾਅ ਦੇਖਣ ਨੂੰ ਮਿਲ ਰਹੇ ਹਨ। 
- PhoneArena ਵੱਲੋਂ ਹੁਣ ਤੱਕ ਸਾਹਮਣੇ ਆਏ ਲੀਕਸ ਮੁਤਾਬਕ, ਆਈਫੋਨ 12 ਐਪਲ ਦਾ ਪਹਿਲਾ ਕਵਾਡ ਕੈਮਰੇ ਨਾਲ ਲੈਸ ਡਿਵਾਈਸ ਹੋਵੇਗਾ। ਇਨ੍ਹਾਂ ’ਚੋਂ ਇਕ ਵਾਈਡ, ਇਕ ਅਲਟਰਾ ਵਾਈਡ, ਇਕ 2x ਟੈਲੀਫੋਟੋ ਅਤੇ ToF ਕੈਮਰਾ ਸੈਂਸਰ ਦਿੱਤਾ ਜਾ ਸਕਦਾ ਹੈ। ToF ਦੀ ਗੱਲ ਕੀਤੀ ਜਾਵੇ ਤਾਂ ਆਈਫੋਨ ’ਚ ਟਾਈਪ-ਆਫ-ਫਲਾਈਟ ਸੈਂਸਰ ਮਿਲਣ ਨਾਲ ਬਿਹਤਰ ਡੈੱਪਥ ਅਤੇ ਕੈਮਰਾ ਆਊਟਪੁਟ ਯੂਜ਼ਰਜ਼ ਨੂੰ ਮਿਲੇਗੀ। ਅਗਲੇ ਸਾਲ ਲਾਂਚ ਹੋਣ ਵਾਲੇ ਆਈਫੋਨ ਮਾਡਲ ’ਚ ਢੇਰਾਂ ਏ.ਆਰ. ਫੀਚਰਜ਼ ਵੀ ਦੇਖਣ ਨੂੰ ਮਿਲਣਗੇ। 

PunjabKesari

ਕਾਫੀ ਪਤਲਾ ਹੋਵੇਗਾ ਆਈਫੋਨ 12 ਦਾ ਨੌਚ
ਡਿਜ਼ਾਈਨ ਦੇ ਮਾਮਲੇ ’ਚ ਇਹ ਆਈਫੋਨ 5 ਅਤੇ ਆਈਫੋਨ 5 ਐੱਸ ਦੀ ਤਰ੍ਹਾਂ ਹੀ ਦਿਸੇਗਾ। ਯਾਨੀ ਇਸ ਵਿਚ ਫਲੈਟ ਸਾਈਡਾਂ ਦੇਖਣ ਨੂੰ ਮਿਲ ਸਕਦੀਆਂ ਹਨ। ਆਈਫੋਨ 12 ਦੇ ਉਪਰੀ ਹਿੱਸੇ ’ਤੇ ਮਿਲਣ ਵਾਲਾ ਨੌਚ ਵੀ ਆਈਫੋਨ 11 ਤੋਂ ਪਤਲਾ ਹੋਵੇਗਾ। 

PunjabKesari

ਲੀਕਸ ’ਚ ਕਿਹਾ ਜਾ ਰਿਹਾ ਹੈ ਕਿ ਆਈਫੋਨ 12 ਦੋ ਸਕਰੀਨ ਸਾਈਜ਼ 5.4 ਇੰਚ ਅਤੇ 6.7 ਇੰਚ ’ਚ ਲਾਂਚ ਹੋਵੇਗਾ। PhoneArena ਨੇ ਰੈਂਡਰ ਇਮੇਜਿਸ ਸ਼ੇਅਰ ਕੀਤੀਆਂ ਹਨ ਜਿਨ੍ਹਾਂ ’ਚ ਆਈਫੋਨ 12 ਦੇ ਬਲੈਕ, ਸਪੇਸ ਗ੍ਰੇਅ, ਰੋਜ ਗੋਲਡ ਅਤੇ ਨਵੇਂ ਮਿਡ ਨਾਈਟ ਗ੍ਰੀਨ ਕਲਰ ’ਚ ਆਉਣ ਦੀ ਉਮੀਦ ਹੈ। 

PunjabKesari

ਸਤੰਬਰ, 2020 ਨੂੰ ਆਏਗਾ ਆਈਫੋਨ 12
ਐਪਲ ਹਰ ਸਾਲ ਦੀ ਤਰ੍ਹਾਂ ਹੀ ਸਤੰਬਰ ਦੀ ਸ਼ੁਰੂਆਤ ’ਚ ਆਈਫੋਨ 12 ਨੂੰ ਲਾਂਚ ਕਰ ਸਕਦੀ ਹੈ। ਡਿਵਾਈਸ ਦੇ ਬਾਕੀ ਫੀਚਰਜ਼ ਅਤੇ ਸਾਹਮਣੇ ਨਹੀਂ ਆਏ ਪਰ ਆਈਫੋਨ 11 ਲਾਂਚ ਤੋਂ ਬਾਅਦ ਹੀ ਇਸ ਨਾਲ ਜੁੜੇ ਲੀਕਸ ਅਤੇ ਅਫਵਾਹਾਂ ਆਨਲਾਈਨ ਸ਼ੇਅਰ ਹੋ ਰਹੀਆਂ ਹਨ। 


Related News