iPad ''ਚ ਹੋਇਆ ਧਮਾਕਾ, ਸੁਰੱਖਿਆ ਦੇ ਮੱਦੇਨਜ਼ਰ ਗਾਹਕਾਂ ਨੂੰ ਕੀਤਾ ਗਿਆ ਐਪਲ ਸਟੋਰ ਤੋਂ ਬਾਹਰ

08/20/2018 6:20:24 PM

ਜਲੰਧਰ— ਨੀਦਰਲੈਂਡ ਦੀ ਰਾਜਧਾਨੀ ਐਮਸਟਡਰਮ 'ਚ ਇਕ ਐਪਲ ਸਟੋਰ 'ਤੇ ਉਸ ਸਮੇਂ ਅਫਰਾ-ਦਫੜੀ ਮੱਚ ਗਈ ਜਦੋਂ ਇਕ ਆਈਪੈਡ 'ਚ ਅਚਾਨਕ ਧਮਾਕਾ ਹੋ ਗਿਆ। ਇਸ ਦੌਰਾਨ ਆਈਪੈਡ 'ਚੋਂ ਨਿਕਲਣ ਵਾਲੇ ਧੁੰਏ ਦੀ ਬਦਬੂ ਨੇ ਤਿੰਨ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਤਿੰਨਾਂ ਨੂੰ ਹੀ ਸਾਹ ਦੀ ਸਮੱਸਿਆ ਨਾਲ ਜੂਝਣਾ ਪਿਆ ਅਤੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਭਲਾਈ ਇਹ ਰਹੀ ਕਿ ਕੰਪਨੀ ਦੇ ਕਰਮਚਾਰੀ ਅਤੇ ਗਾਹਕ ਗੰਭੀਰ ਰੂਪ ਨਾਲ ਜਖਮੀ ਨਹੀਂ ਹੋਏ। ਰਿਪੋਰਟ ਮੁਤਾਬਕ ਆਈਪੈਡ ਦੇ ਓਵਰਹੀਟ ਹੋਣ ਜਾਂ ਬੈਟਰੀ ਦੇ ਲੀਕ ਹੋਣ ਕਾਰਨ ਇਹ ਹਾਦਸਾ ਹੋਇਆ। ਐਪਲ ਦੇ ਕਰਮਚਾਰੀਆਂ ਨੇ ਆਈਪੈਡ ਦੇ ਫਟਣ ਤੋਂ ਬਾਅਦ ਇਸ ਨੂੰ ਤੁਰੰਤ ਮਿੱਟੀ ਨਾਲ ਭਰੇ ਹੋਏ ਕੰਟੇਨਰ 'ਚ ਦਬਾ ਦਿੱਤਾ।

PunjabKesari

- ਸੂਚਿਤ ਕੀਤੇ ਜਾਣ ਤੋਂ ਬਾਅਦ ਸ਼ਹਿਰ ਦੀ ਫਾਇਰਬ੍ਰਿਗੇਡ ਉਸੇ ਸਮੇਂ ਮੌਕੇ 'ਤੇ ਪਹੁੰਚ ਗਈ ਅਤੇ ਖਤਰੇ ਨੂੰ ਦੇਖਦੇ ਹੋਏ ਲੀਡਸੇਪਲਿਨ ਸਟੋਰ ਨੂੰ ਖਾਲ੍ਹੀ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਇਕ ਵਾਰ ਜਾਂਚ ਕਰਨ ਤੋਂ ਬਾਅਦ ਦੁਬਾਰਾ ਸਟੋਰ 'ਚ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਫਿਲਹਾਲ ਇਹ ਐਪਲ ਆਈਪੈਡ ਦਾ ਕਿਹੜਾ ਮਾਡਲ ਸੀ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।

PunjabKesari

ਇਸ ਤੋਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ ਅਜਿਹੀਆਂ ਘਟਨਾਵਾਂ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਨਵਰੀ ਮਹੀਨੇ 'ਚ ਜਿਊਰਿਖ ਦੇ ਇਕ ਐਪਲ ਸਟੋਰ 'ਚ ਆਈਫੋਨ ਦੀ ਬੈਟਰੀ ਓਵਰਹੀਟ ਹੁੰਦੇ ਹੋਏ ਸ਼ੋਅਰੂਮ ਦੇ ਅੰਦਰ ਹੀ ਫੱਟ ਗਈ ਸੀ। ਉਸ ਸਮੇਂ ਕੁਲ ਮਿਲਾ ਕੇ 50 ਲੋਕ ਸਟੋਰ 'ਤੇ ਮੌਜੂਦ ਸਨ ਜਿਨ੍ਹਾਂ ਨੂੰ ਬਾਹਰ ਕੱਢਿਆ ਗਿਆ। ਰਿਪੋਰਟ ਮੁਤਾਬਕ ਇਕ ਰਿਪੇਅਰ ਵਰਕਰ ਆਈਫੋਨ ਦੀ ਬੈਟਰੀ ਨੂੰ ਰਿਮੂਵ ਕਰ ਰਿਹਾ ਸੀ ਜੋ ਉਸੇ ਸਮੇਂ ਫੱਟ ਗਈ ਅਤੇ ਇਸ ਅਤੇ ਇਸ ਨਾਲ ਉਸ ਦੇ ਹੱਥ ਦਾ ਕੁਝ ਹਿੱਸਾ ਸੜ ਗਿਆ।

PunjabKesari

- 2016 'ਚ ਇਕ ਬ੍ਰਾਂਡ ਨਿਊ ਆਈਫੋਨ 7 ਕਾਰ 'ਚ ਬਲਾਸਟ ਹੋ ਗਿਆ ਸੀ, ਜਿਸ ਨਾਲ ਕਾਰ ਨੂੰ ਅੰਦਰੋਂ ਕਾਫੀ ਨੁਕਸਾਨ ਹੋਇਆ ਸੀ। ਉਥੇ ਹੀ ਇਸੇ ਸਾਲ ਆਈਫੋਨ 7 ਪਲੱਸ ਦੇ ਯੂਜ਼ਰ ਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਬੈਟਰੀ 'ਚ ਬਲਾਸਟ ਹੋਣ ਦੀ ਖਬਰ ਸਾਹਮਣੇ ਆਈ ਸੀ। ਜੇਕਰ ਤੁਹਾਨੂੰ ਲੱਗੇ ਕਿ ਆਈਫੋਨ ਅਤੇ ਆਈਪੈਡ ਰੋਜ਼ਾਨਾ ਗਰਮ ਰਹਿੰਦਾ ਹੈ ਤਾਂ ਐਪਲ ਸਟੋਰ 'ਤੇ ਜਾ ਕੇ ਬੈਟਰੀ ਬਦਲਾਉਣੀ ਕਰਾਉਣੀ ਚਾਹੀਦੀ ਹੈ।


Related News