iPhone ਦੇ ਅਗਲੇ ਸਾਫਟਵੇਅਰ ਵਰਜ਼ਨ ’ਚ ਕੀ ਹੋਵੇਗਾ ਖ਼ਾਸ? ਲਾਂਚ ਤੋਂ ਪਹਿਲਾਂ ਡਿਟੇਲਸ ਲੀਕ

04/12/2022 4:46:29 PM

ਗੈਜੇਟ ਡੈਸਕ– ਐਪਲ ਆਪਣੇ ਸਾਲਾਨਾ ਈਵੈਂਟ WWDC ’ਚ iOS 16 ਸਮੇਤ ਕਈ ਸਾਫਟਵੇਅਰ ਅਪਡੇਟਸ ਅਤੇ ਅਪਗ੍ਰੇਡ ਦਾ ਐਲਾਨ ਕਰੇਗੀ। ਈਵੈਂਟ ਤੋਂ ਠੀਕ ਪਹਿਲਾਂ iOS 16 ਨਾਲ ਜੁੜੀਆਂ ਕਈ ਜਾਣਕਾਰੀਆਂ ਸਾਹਮਣੇ ਆਈਆਂ ਹਨ। ਰਿਪੋਰਟ ਮੁਤਾਬਕ, ਐਪਲ ਇਸ ਵਾਰ iOS 16 ਦੇ ਨਾਲ ਕਈ ਵੱਡੇ ਬਦਲਾਅ ਕਰਨ ਵਾਲੀ ਹੈ। ਮਾਰਕ ਗੁਰਮਨ ਮੁਤਾਬਕ, iOS 16 ’ਚ ਇੰਪਰੂਵਡ ਨੋਟੀਫਿਕੇਸ਼ਨ ਮੈਨੇਜਮੈਂਟ ਸਿਸਟਮ ਦਿੱਤਾ ਜਾਵੇਗਾ। ਹਾਲਾਂਕਿ, ਇਹ ਦਿਸਣ ’ਚ ਕਿਹੋ ਜਿਹਾ ਹੋਵੇਗਾ ਇਸਦੀ ਜਾਣਕਾਰੀ ਨਹੀਂ ਦਿੱਤੀ ਗਈ। 

iOS 16 ਨੂੰ ਕੰਪਨੀ ਆਪਣੀ ਵਰਲਡ ਵਾਈਡ ਡਿਵੈਲਪਰ ਕਾਨਫਰੰਸ ਦੌਰਾਨ ਪੇਸ਼ ਕਰੇਗੀ। ਇਸਦੀ ਸ਼ੁਰੂਆਤ 6 ਜੂਨ ਤੋਂ ਹੈ ਜੋ ਕਿ 10 ਜੂਨ ਤਕ ਚੱਲੇਗੀ। ਹਾਲਾਂਕਿ ਇਕ ਗੱਲ ਤਾਂ ਸਾਫ ਹੈ ਕਿ iOS 16 ਦੇ ਨਾਲ ਜ਼ਿਆਦਾ ਵਿਜ਼ੁਅਲ ਬਦਲਾਅ ਵੇਖਣ ਨੂੰ ਨਹੀਂ ਮਿਲਣਗੇ। ਇਹ ਸਾਫਟਵੇਅਰ ਵਰਜ਼ਨ ਵੀ ਵੇਖਣ ’ਚ ਲਗਭਗ iOS 15 ਦੀ ਤਰ੍ਹਾਂ ਹੀ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਕਈ ਸਾਲ ਪਹਿਲਾਂ iOS 7 ਦੇ ਨਾਲ ਆਪਣੇ ਮੋਬਾਇਲ ਓ.ਐੱਸ. ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਸੀ। iOS 7 ਤੋਂ ਬਾਅਦ ਹਰ ਸਾਲ ਨਵੀਂ ਅਪਡੇਟ ਦੇ ਨਾਲ ਇੰਪਰੂਵਮੈਂਟਸ ਅਤੇ ਨਵੇਂ ਫੀਚਰਜ਼ ਆਉਂਦੇ ਹਨ ਪਰ ਡਿਜ਼ਾਇਨ ਅਜਿਹਾ ਹੀ ਹੁੰਦਾ ਹੈ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਾਰ ਨੋਟੀਫਿਕੇਸ਼ਨ ’ਚ ਕਈ ਵੱਡੇ ਬਦਲਾਅ ਵੇਖਣ ਨੂੰ ਮਿਲਣਗੇ। 

ਰਿਪੋਰਟ ਮੁਤਾਬਕ, iOS 16 ’ਚ ਨਵੇਂ ਹੈਲਥ ਟ੍ਰੈਕਿੰਗ ਫੀਚਰਜ਼ ਦਿੱਤੇ ਜਾਣਗੇ। ਨਵੇਂ ਆਪਰੇਟਿੰਗ ਸਿਸਟਮ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਏ.ਆਰ. ਅਤੇ ਵਰਚੁਅਲ ਰੀਐਲਿਟੀ ਯਾਨੀ ਵੀ.ਆਰ. ਨੂੰ ਲੈ ਕੇ ਕਈ ਫੀਚਰਜ਼ ਦਿੱਤੇ ਜਾ ਸਕਦੇ ਹਨ ਕਿਉਂਕਿ ਆਉਣ ਵਾਲੇ ਆਈਫੋਨ ’ਚ ਵੀ ਏ.ਆਰ. ਅਤੇ ਵੀ.ਆਰ. ਨਾਲ ਜੁੜੇ ਕੁਝ ਫੀਚਰਜ਼ ਦਿੱਤੇ ਜਾਣੇ ਹਨ। ਕੰਟਰੋਲ ਸੈਂਟਰ ’ਚ ਬਦਲਾਅ ਹੋਣ ਦੀ ਉਮੀਦ ਨਹੀਂ ਹੈ, ਹਾਲਾਂਕਿ ਇੱਥੇ ਇਕ ਦੋ ਨਵੇਂ ਫੀਚਰਜ਼ ਵੇਖਣ ਨੂੰ ਜ਼ਰੂਰ ਮਿਲ ਸਕਦੇ ਹਨ। ਇਸਤੋਂ ਇਲਾਵਾ ਨਵੇਂ ਵਰਜ਼ਨ ਦੇ ਸਾਫਟਵੇਅਰ ਦੇ ਨਾਲ ਕੰਪਨੀ ਕੁਝ ਵਾਲਪੇਪਰਜ਼ ਤਾਂ ਦੇਵੇਗੀ ਜਿਸਨੂੰ ਆਈਫੋਨ 14 ਸੀਰੀਜ਼ ਦੇ ਨਾਲ ਸ਼ੋਅਕੇਸ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ WWDC ’ਚ ਸਾਫਟਵੇਅਰ ’ਤੇ ਫੋਕਸ ਰੱਖਿਆ ਜਾਵੇਗਾ ਅਤੇ ਇਸ ਈਵੈਂਟ ’ਚ ਆਈਫੋਨ ਲਾਂਚ ਨਹੀਂ ਕੀਤੇ ਜਾਂਦੇ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੰਪਨੀ ਆਪਣੇ ਫਲੈਗਸ਼ਿਪ ਆਈਫੋਨ ਸੀਰੀਜ਼ ਨੂੰ ਸਤੰਬਰ ’ਚ ਹੀ ਲਾਂਚ ਕੀਤਾ ਜਾ ਸਕਦਾ ਹੈ।


Rakesh

Content Editor

Related News