iOS 11 ਅਪਡੇਟ ਤੋਂ ਬਾਅਦ ਐਪਲ ਯੂਜ਼ਰਸ ਨੂੰ ਆ ਰਹੀ ਸਮੱਸਿਆ

09/26/2017 12:41:13 PM

ਜਲੰਧਰ- ਕੁਝ ਸਮੇਂ ਪਹਿਲਾਂ ਖਬਰ ਆਈ ਸੀ ਕਿ ਐਂਡ੍ਰਾਇਡ ਦੇ ਨਵੇਂ ਆਪਰੇਟਿੰਗ ਸਿਸਟਮ Oreo ਨੂੰ ਆਪਣੇ ਫੋਨ 'ਚ ਅਪਡੇਟ ਕਰਨ ਤੋਂ ਬਾਅਦ ਯੂਜ਼ਰਸ ਨੂੰ ਕਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਖਬਰ ਆ ਰਹੀ ਹੈ ਕਿ ਐਪਲ ਦੇ ਨਵੇਂ ਆਈ. ਓ. ਐੱਸ. 11 ਨੂੰ ਅਪਡੇਟ ਕਰਨ ਤੋਂ ਬਾਅਦ ਕਈ ਐਪਲ ਡਿਵਾਈਸ ਯੂਜ਼ ਕਰਨ ਵਾਲੇ ਯੂਜ਼ਰਸ ਨੂੰ ਬੈਟਰੀ, ਐਪਸ ਅਤੇ ਕੁਝ ਛੋਟੇ ਬਗਸ ਦੀ ਸਮੱਸਿਆ ਆ ਰਹੀ ਹੈ।

reddit 'ਤੇ ਕਈ ਯੂਜ਼ਰਸ ਨੇ ਇਸ ਗੱਲ ਦੀ ਸ਼ਿਕਾਇਤ ਕੀਤੀ ਹੈ ਕਿ ਆਈ. ਓ. ਐੱਸ. 11 ਨੂੰ ਇੰਸਟਾਲ ਕਰਨ ਤੋਂ ਬਾਅਦ ਐਪ ਦੀ ਪਰਫਾਰਮੇਂਸ ਕਾਫੀ ਸਲੋ ਹੋ ਗਈ ਹੈ। ਇਸ ਨਾਲ ਹੀ ਯੂਜ਼ਰਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਐਪ ਕ੍ਰੇਸ਼ ਹੋ ਰਹੇ ਹਨ। reddit 'ਤੇ ਕੁਝ ਹੋਰ ਯੂਜ਼ਰ ਵੀ ਹਨ, ਜਿੰਨ੍ਹਾਂ ਨੂੰ ਅਜਿਹੀ ਸਮੱਸਿਆ ਤੋਂ ਦੋ-ਚਾਰ ਹੋਣਾ ਪੈ ਰਿਹਾ ਹੈ। ਟਵਿੱਟਰ 'ਤੇ ਵੀ ਕਾਫੀ ਯੂਜ਼ਰ ਨੇ ਸ਼ਿਕਾਇਤ ਕੀਤੀ ਹੈ ਕਿ ਆਈ. ਓ. ਐੱਸ. 11 ਨੂੰ ਅਪਡੇਟ ਕਰਨ ਤੋਂ ਬਾਅਦ ਉਨ੍ਹਾਂ ਦਾ ਫੋਨ ਸਲੋ ਹੋ ਗਿਆ ਹੈ। ਨੀਚੇ ਦੇਖੋ ਕੁਝ ਟਵੀਟ ਜਿੰਨ੍ਹਾਂ 'ਚ ਯੂਜ਼ਰ ਨੇ ਆਪਣੀ ਸਮੱਸਿਆ ਨੂੰ ਬਿਆਨ ਕੀਤਾ ਹੈ।

 

 

 

ਟਵੀਟਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਜਿੰਨਾਂ-ਜਿੰਨਾਂ ਯੂਜ਼ਰਸ ਨੇ ਆਈ. ਓ. ਐੱਸ. 11 ਨੂੰ ਆਪਣੇ ਡਿਵਾਈਸ 'ਚ ਅਪਡੇਟ ਕੀਤਾ ਸੀ, ਉਨ੍ਹਾਂ ਸਾਰਿਆਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਪਲ ਨੇ ਪਿਛਲੇ ਹਫਤੇ ਆਈ. ਓ. ਐੱਸ. 11 ਨੂੰ ਪੇਸ਼ ਕੀਤਾ ਸੀ। analytics firm Mixpanel’ਡਾਟਾ ਦੇ ਅਨੁਸਾਰ ਆਈ. ਓ. ਐੱਸ. 11 ਨੂੰ 25 ਫੀਸਦੀ ਡਿਵਾਈਸ 'ਚ ਅਪਡੇਟ ਕੀਤਾ ਜਾ ਚੁੱਕਾ ਹੈ। 

Mixpanel’s data ਦੇ ਅਨੁਸਾਰ ਇਕ ਹਫਤੇ 'ਚ 25.22 ਫੀਸਦੀ ਡਿਵਾਈਸ 'ਤੇ ਆਈ. ਓ. ਐੱਸ. 11 ਨੂੰ ਇਸਤੇਮਾਲ ਕਰ ਰਹੇ ਹਨ। ਡਾਟਾ ਦੇ ਅਨੁਸਾਰ ਆਈ. ਓ. ਐੱਸ. 10 ਲਗਭਗ 70.28 ਫੀਸਦੀ ਐਪਲ ਡਿਵਾਈਸ 'ਤੇ ਕੰਮ ਕਰ ਰਿਹਾ ਹੈ। 4,50 ਫੀਸਦੀ ਪੁਰਾਣੇ ਡਿਵਾਈਸ 'ਤੇ ਆਈ. ਓ. ਐੱਸ. ਹੈ। ਜੇਕਰ ਇਸ ਦੀ ਤੁਲਨਾ ਪਿਛਲੇ ਸਾਲ ਤੋਂ ਕੀਤੀ ਜਾਵੇ ਤਾਂ ਆਈ. ਓ. ਐੱਸ. 10 ਨੂੰ ਰੋਲ ਆਊਟ ਕਰਨ ਤੋਂ ਬਾਅਦ ਇਕ ਹਫਤੇ 'ਚ ਲਗਭਗ 30 ਫੀਸਦੀ ਐਪਲ ਡਿਵਾਈਸ 'ਤੇ ਆਈ. ਓ. ਐੱਸ. 10 ਨੂੰ ਅਪਡੇਟ ਕੀਤਾ ਗਿਆ ਸੀ। 27 ਦਿਨ 'ਚ ਆਈ. ਓ. ਐੱਸ. 10 ਨੂੰ 66 ਫੀਸਦੀ ਡਿਵਾਈਸ 'ਚ ਅਪਡੇਟ ਕੀਤਾ ਗਿਆ ਸੀ।


Related News