Intex ਨੇ ਦੋ ਸਪੀਕਰ ਭਾਰਤ ''ਚ ਕੀਤੇ ਲਾਂਚ
Saturday, Sep 30, 2017 - 04:03 PM (IST)
ਜਲੰਧਰ-Intex ਨੇ ਆਪਣੇ ਨਵੇਂ 2.1 ਚੈਨਲ ਨਾਲ ਆਡੀਓ ਸਿਸਟਮ 'ਚ IT-3510 FMUB ਅਤੇ IT-3030 SUFB ਸਪੀਕਰਾਂ ਨੂੰ ਭਾਰਤ 'ਚ ਲਾਈਨਅਪ ਕਰ ਦਿੱਤਾ ਹੈ। ਇਹ ਸਪੀਕਰਾਂ IT-3510 FMUB ਦੀ ਕੀਮਤ 5,890 ਰੁਪਏ ਅਤੇ IT-3030 SUFB ਦੀ ਕੀਮਤ 3,299 ਰੁਪਏ ਨਾਲ ਭਾਰਤ 'ਚ ਆਫਲਾਈਨ ਰਿਟੇਲ ਸਟੋਰਾਂ 'ਤੇ ਉਪਲੱਬਧ ਹਨ।
ਦੋਵੇ ਹੀ ਸਪੀਕਰ ਬਲੂਟੁੱਥ ਕੁਨੈਕਟੀਵਿਟੀ ਨਾਲ ਲੈਸ, USB ਪੋਰਟ, SD ਕਾਰਡ ਸੁਪੋਰਟ ਅਤੇ ਬਿਲਟ ਇਨ FM ਰੇਡੀਓ ਮੌਜ਼ੂਦ ਹਨ। ਇਸ ਤੋਂ ਇਲਾਵਾ IT-3510 FMUB ਅਤੇ IT-3030 SUFB ਦੇ ਫੀਚਰਸ ਦੀ ਗੱਲ ਕਰੀਏ ਤਾਂ ਇਕ ਐਕਸ ਆਡੀਓ ਇਨਪੁੱਟ ਹੈ, ਜੋ DVD, PC ਅਤੇ LCD TV ਨਾਲ ਦਿੱਤੇ ਗਏ ਹਨ ਅਤੇ ਦੋਵੇ ਹੀ ਸਪੀਕਰ ਫੰਕਸ਼ਨਲ ਰੀਮੋਟ ਨਾਲ ਆਉਦੇ ਹਨ, ਜੋ ਟਰੈਕ ਨੂੰ ਬਦਲਣ, ਪਾਜ਼ , ਪਲੇਅ , AUX, USB, FM ਰੇਡੀਓ ਦੇ SD ਕਾਰਡ 'ਤੇ ਸਵਿੱਚ ਕਰਨ ਲਈ ਵਰਤਿਆ ਜਾ ਸਕਦਾ ਹੈ।
ਸਪੀਕਰ ਵੁਡਨ ਨਾਲ ਘਿਰਿਆ ਹੋਇਆ ਹੈ, ਜੋ ਕਿ ਆਵਾਜ਼ ਨੂੰ ਵਧਾਉਣ ਦਾ ਦਾਅਵਾ ਕਰਦਾ ਹੈ ਅਤੇ ਸਪੀਕਰ ਤੋਂ ਸਾਫ ਤੇ ਸਪੱਸ਼ਟ ਆਵਾਜ਼ ਪ੍ਰਾਪਤ ਹੁੰਦੀ ਹੈ। IT-3510 FMUB ਸਪੀਕਰ 'ਚ ਦੋ 50W +18W ਆਉਟਪੁੱਟ ਪਾਵਰ ਨਾਲ ਮੌਜ਼ੂਦ ਹੈ, ਜਿਸ ਦਾ ਡਾਈਮੇਸ਼ਨ 39X24.4X51.8CM ਅਤੇ ਵਜ਼ਨ 6.6 ਕਿਲੋਗ੍ਰਾਮ ਹੈ। ਇਸ ਤੋਂ ਇਲਾਵਾ IT-3030 SUFB ਸਪੀਕਰ 'ਚ ਦੋ 30W +10W ਆਉਟਪੁੱਟ ਪਾਵਰ ਨਾਲ ਮੌਜ਼ੂਦ ਹੈ , ਜਿਸ ਦਾ ਡਾਇਮੇਸ਼ਨ 32X20X39.1CM ਅਤੇ ਵਜ਼ਨ 3.7 ਕਿਲੋਗ੍ਰਾਮ ਦਿੱਤਾ ਗਿਆ ਹੈ।
