ਇੰਟੈਕਸ ਨੇ ਲਾਂਚ ਕੀਤੇ 5.1 ਚੈਨਲ ਸਪੀਕਰ, ਟੀ.ਵੀ. ਨਾਲ ਵੀ ਕਰ ਸਕਦੇ ਹੋ ਅਟੈਚ

Saturday, Jun 11, 2016 - 01:22 PM (IST)

ਇੰਟੈਕਸ ਨੇ ਲਾਂਚ ਕੀਤੇ 5.1 ਚੈਨਲ ਸਪੀਕਰ, ਟੀ.ਵੀ. ਨਾਲ ਵੀ ਕਰ ਸਕਦੇ ਹੋ ਅਟੈਚ

ਜਲੰਧਰ— ਇੰਟੈਕਸ ਨੇ ਆਪਣੇ ਸਪੀਕਰ ਦੀ ਰੇਂਜ ਨੂੰ ਵਧਾਉਂਦੇ ਹੋਏ ਆਈ.ਟੀ.- 6050ਐੱਸ.ਯੂ.ਐੱਫ. ਬੀ.ਟੀ. 5.1 ਚੈਨਲ ਸਪੀਕਰ ਲਾਂਚ ਕੀਤੇ ਹਨ ਜਿਨ੍ਹਾਂ ਦੀ ਕੀਮਤ 6,600 ਰੁਪਏ ਹੈ। ਇਹ ਸਪੀਕਰ ਰਿਟੇਲ ਸਟੋਰਸ ''ਤੇ ਉਪਲੱਬਧ ਹੋਣਗੇ। ਇਨ੍ਹਾਂ 5.1 ਚੈਨਲ ਸਪੀਕਰਸ ''ਚ ਯੂ.ਐੱਸ.ਬੀ. ਪੋਰਟ, ਐੱਸ.ਡੀ. ਕਾਰਡ ਸਲਾਟ ਅਤੇ ਬਲੂਟੁਥ ਕੁਨੈੱਕਟੀਵਿਟੀ ਆਪਸ਼ਨ ਦਿੱਤੀ ਗਈ ਹੈ। 

ਆਈ.ਟੀ.- 6050ਐੱਸ.ਯੂ.ਐੱਫ. ਬੀ.ਟੀ. 5.1 ਚੈਨਲ ਸਪੀਕਰ ਦੀ ਖਾਸ ਗੱਲ-
ਇਸ ਵਿਚ ਵੁੱਡਨ ਬਾਡੀ ਡਿਜ਼ਾਈਨ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਐੱਲ.ਈ.ਡੀ. ਡਿਸਪਲੇ ਲੱਗੀ ਹੈ। 
ਬਿਲਟ ਇਨ ਐੱਫ.ਐੱਮ. ਰੇਡੀਓ ਅਤੇ ਡੀ.ਵੀ.ਡੀ., ਪੀ.ਸੀ. ਅਤੇ ਟੀ.ਵੀ. ਨਾਲ ਅਟੈਚ ਕਰਨ ਲਈ ਏ.ਯੂ.ਐਕਸ. ਆਡੀਓ ਦਿੱਤੀ ਗਈ ਹੈ। 
ਇਸ ਆਡੀਓ ਸਿਸਟਮ ''ਚ ਬਲੂਟੁਥ ਦਿੱਤਾ ਗਿਆ ਹੈ ਜਿਸ ਦੀ ਰੇਂਜ 7 ਤੋਂ 10 ਮੀਟਰ ਤੱਕ ਹੈ।


Related News