ਹਾਰਟ ਰੇਟ ਸੈਂਸਰ ਫੀਚਰ ਨਾਲ Intex ਦਾ ਨਵਾਂ Fitrist Cardio ਫਿੱਟਨੈੱਸ ਬੈਂਡ ਭਾਰਤ ''ਚ ਲਾਂਚ

Wednesday, Apr 26, 2017 - 06:36 PM (IST)

ਹਾਰਟ ਰੇਟ ਸੈਂਸਰ ਫੀਚਰ ਨਾਲ Intex ਦਾ ਨਵਾਂ Fitrist Cardio ਫਿੱਟਨੈੱਸ ਬੈਂਡ ਭਾਰਤ ''ਚ ਲਾਂਚ

ਜਲੰਧਰ- ਇੰਟੈਕਸ ਟੈਕਨਾਲੋਜੀ ਨੇ ਫਿੱਟਨੈੱਸ ਬੈਂਡ ਦੀ ਲੜੀ ''ਚ "ਫਿੱਟਰਿਸਟ ਕਾਰਡੀਓ" ਨਾਮ ਦਾ ਫਿੱਟਨੈੱਸ ਭਾਰਤੀ ਬਾਜ਼ਾਰ ''ਚ ਬੈਂਡ ਪੇਸ਼ ਕੀਤਾ ਹੈ। ਫਿੱਟਰਿਸਟ ਕਾਰਡੀਓ ਨੂੰ 1,499 ਰੁਪਏ ਦੀ ਕੀਮਤ ਕੰਪਨੀ ਨੇ ਫਿੱਟਨਸ ਲਵਰਸ ਨੂੰ ਧਿਆਨ ''ਚ ਰੱਖਦੇ ਹੋਏ ਇਸ ਫਿੱਟਨੈੱਸ ਬੈਂਡ ਨੂੰ ਪੇਸ਼ ਕੀਤਾ ਹੈ। ਇਸ ਨੂੰ ਐਕਸਕਲੂਸਿਵ ਸਿਰਫ ਈ-ਕਾਮਰਸ ਵੈੱਬਸਾਈਟ ਐਮਾਜਨ ਇੰਡੀਆਂ ''ਤੇ ਸੇਲ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ।

ਇਸ ਹਾਈਟੈੱਕ ਸਮਾਰਟ ਬੈਂਡ ਵਰਜਨ ''ਚ ਹਾਰਟ-ਰੇਟ ਸੈਂਸਰ ਜਿਵੇਂ ਕਈ ਬਿਹਤਰੀਨ ਫੀਚਰਸ ਸ਼ਾਮਿਲ ਹਨ। ਇਸ ''ਚ ਮੌਜਦੂ ਹਾਰਟ ਮਾਨਿਟਰ ਯੂਜ਼ਰਸ ਦੇ ਦਿਲ ਦੀ ਧੜਕਨ ਨੂੰ ਟ੍ਰੈਕ ਕਰਦਾ ਹੈ ਜੋ ਤੰਦਰੂਸਤ ਜੀਵਨ ਦਾ ਅਗਵਾਈ ਕਰਨ ''ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਸ ਬੈਂਡ ਨਾਲ ਯੂਜ਼ਰਸ ਇਸ ਗੱਲ ਦਾ ਪਤਾ ਲਗਾ ਸਕਦੇ ਹੋ ਕਿ ਉਹ ਕਿੰਨੇ ਕਦਮ ਚੱਲਿਆ ਹੈ ਅਤੇ ਕਿੰਨੀ ਕੈਲਰੀ ਬਰਨ ਕੀਤੀ ਹੈ। ਇਸ ਦੇ ਨਾਲ ਹੀ ਯੂਜ਼ਰਸ ਇਸ ''ਚ ਸਮੇਂ ਅਤੇ ਤਰੀਕ ਵੀ ਵੇਖ ਸਕਦੇ ਹਨ। ਨਾਲ ਹੀ ਵਾਟਸਐਪ ਅਤੇ ਐੱਸ. ਐੱਮ. ਐੱਸ ਆਉਣ ''ਤੇ ਇਹ ਤੁਹਾਨੂੰ ਅਲਰਟ ਦੇ ਦੇਵੇਗਾ। ਇੰਨਾ ਹੀ ਨਹੀਂ ਇਸ ਡਿਵਾਇਸ ''ਚ ਫੇਸਬੁੱਕ ਮੈਸੇਂਜਰ ਨੋਟੀਫਿਕੇਸ਼ਨ ਦੀ ਆਪਸ਼ਨ ਅਤੇ ਇਨਕਮਿੰਗ ਕਾਲ ਅਲਰਟ ਵੀ ਮਿਲ ਜਾਵੇਗਾ। ਐਂਡ੍ਰਾਇਡ ਯੂਜ਼ਰਸ ਨੂੰ ਕਾਲਰਸ ਆਈ. ਡੀ ਦੇ ਨਾਲ ਕਾਲ ਸੂਚਨਾਵਾਂ ਮਿਲੇਗੀ ਅਤੇ ਆਈ. ਓ. ਐੱਸ. ਯੂਜ਼ਰ ਨੂੰ ਕਾਲ ਆਇਕਨ ਦੁਆਰਾ ਨੋਟੀਫਿਕੇਸ਼ਨ ਮਿਲੇਗਾ ਜੇਕਰ ਕਾਨਟੈਕਟ ਨੰਬਰ ਫੋਨ ''ਤੇ ਸੇਵ ਕੀਤਾ ਗਿਆ ਹੈ ਜੇਕਰ ਨਹੀਂ ਤਾਂ ਇਹ ਸਿਰਫ ਫੋਨ ਨੰਬਰ ਦਿਖਾਏਗਾ।


Related News