4G VoLTE ਅਤੇ ਫਿੰਗਰਪ੍ਰਿੰਟ ਸਕੈਨਰ ਦੇ ਨਾਲ ਲਾਂਚ ਹੋਇਆ ਇੰਟੈਕਸ Cloud S9
Monday, Oct 17, 2016 - 04:20 PM (IST)

ਜਲੰਧਰ : ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ ਆਪਣੇ ਨਵੇਂ ਕਲਾਊਡ S9 ਨੂੰ ਕੰਪਨੀ ਦੀ ਵੈੱਬਸਾਈਟ ''ਤੇ ਲਿਸਟ ਕਰ ਦਿੱਤਾ ਹੈ। ਇੰਟੈਕਸ ਦੇ ਇਸ ਹੈਂਡਸੈੱਟ ਦੀ ਕੀਮਤ 6,499 ਰੁਪਏ ਹੈ। ਦੋਨੋਂ ਹੀ ਸਮਾਰਟਫੋਨ ਨੂੰ ਜਲਦ ਹੀ ਮਾਰਕਿਟ ''ਚ ਉਪਲੱਬਧ ਕਰਾਏ ਜਾਣ ਦੀ ਉਮੀਦ ਕੀਤੀ ਜਾ ਸਕਦੀ ਹੈ।
ਇੰਟੈਕਸ ਕਲਾਉਡ S9 ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ ''ਚ 5.5 ਇੰਚ ਦੀ ਐੱਚ. ਡੀ (720x1280 ਪਿਕਸਲ) ਡਿਸਪਲੇ ਹੈ। ਡਿਸਪਲੇ ਦੀ ਪਿਕਸਲ ਡੇਨਸਿਟੀ 267 ਪੀ. ਪੀ. ਆਈ ਹੈ। ਡਿਸਪਲੇ ''ਤੇ ਡਰੈਗਨਟਰੇਲ ਗਲਾਸ ਦੀ ਪ੍ਰੋਟੈਕਸ਼ਨ ਮੌਜੂਦ ਹੈ। ਇਸ ''ਚ 1.3 ਗੀਗਾਹਰਟਜ ਕਵਾਡ-ਕੋਰ ਮੀਡੀਆਟੈੱਕ ਐੱਮ. ਟੀ6737 ਪ੍ਰੋਸੈਸਰ ਦੇ ਨਾਲ 2GB ਰੈਮ ਦਾ ਇਸਤੇਮਾਲ ਕੀਤਾ ਗਿਆ ਹੈ।
ਇਨਬਿਲਟ ਸਟੋਰੇਜ 16GB ਹੈ ਅਤੇ ਤੁਸੀ 32GB ਤੱਕ ਦਾ ਮਾਇਕੋ ਐੱਸ. ਡੀ ਕਾਰਡ ਵੀ ਇਸਤੇਮਾਲ ਕਰ ਸਕੋਗੇ। ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲਣ ਵਾਲੇ ਇੰਟੈਕਸ ਕਲਾਉਡ S9 ਫੋਨ ''ਚ 8 MP ਦਾ ਰਿਅਰ ਕੈਮਰਾ ਹੈ। ਸੈਲਫੀ ਦੇ ਸ਼ੌਕਿਨਾਂ ਲਈ ਮੌਜੂਦ ਹੈ 5 MP ਦਾ ਫ੍ਰੰਟ ਕੈਮਰਾ ਹੈ। ਹੈਂਡਸੈੱਟ ਨੂੰ ਪਾਵਰ ਦੇਣ ਦਾ ਕੰਮ ਕਰੇਗੀ 3650 MAh ਦੀ ਬੈਟਰੀ