ਐਂਡ੍ਰਾਇਡ ਮਾਰਸ਼ਮੈਲੋ ''ਤੇ ਚੱਲੇਗਾ 3,999 ਰੁਪਏ ਵਾਲਾ ਇਹ 4G ਸਮਾਰਟਫੋਨ

Wednesday, Jun 08, 2016 - 04:41 PM (IST)

ਐਂਡ੍ਰਾਇਡ ਮਾਰਸ਼ਮੈਲੋ ''ਤੇ ਚੱਲੇਗਾ 3,999 ਰੁਪਏ ਵਾਲਾ ਇਹ 4G ਸਮਾਰਟਫੋਨ

ਜਲੰਧਰ— ਦੇਸ਼ ਦੀ ਪ੍ਰਮੁੱਖ ਇਲੈਕਟ੍ਰੋਨਿਕਸ ਕੰਪਨੀ ਇੰਟੈਕਸ ਟੈਕਨਾਲੋਜੀਜ਼ ਨੇ ਲੇਟੈਸਟ ਐਂਡ੍ਰਾਇਡ ਸਿਸਟਮ ''ਤੇ ਚੱਲਣ ਵਾਲਾ ਬੇਹੱਦ ਸਸਤਾ ਸਮਾਰਟਫੋਨ ਕਲਾਈਡ ਗਲੋਰੀ 4ਜੀ ਲਾਂਚ ਕੀਤਾ ਹੈ। ਇੰਟੈਕਸ ਕਲਾਊਡ ਗਲੋਰੀ 4ਜੀ ਨੂੰ ਅਧਿਕਾਰਤ ਵੈੱਬਸਾਈਟ ''ਤੇ ਲਿਸਟ ਕੀਤਾ ਗਿਆ ਅਤੇ ਇਹ 3,999 ਰੁਪਏ ਦੀ ਕੀਮਤ ''ਚ ਈ-ਕਾਮਰਸ ਸਾਈਟ ਫਲਿੱਪਕਾਰਟ ''ਤੇ ਮਿਲੇਗਾ। 

ਕਲਾਊਡ ਗਲੋਰੀ 4ਜੀ ਦੇ ਨਾਂ ਤੋਂ ਹੀ ਸਾਫ ਹੈ ਕਿ ਇਹ ਹੈਂਡਸੈੱਟ 4ਜੀ ਨੈੱਟਵਰਕ ਨੂੰ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ ਆਊਟ ਆਫ ਬਾਕਸ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲੇਗਾ। ਇੰਟੈਕਸ ਦਾ ਇਹ ਫੋਨ ਬਲੈਕ ਅਤੇ ਵਾਈਟ ਕਲਰ ਵੇਰੀਅੰਟ ''ਚ ਮਿਲੇਗਾ। 
intex Cloud Glory 4G ਦੇ ਫੀਚਰਜ਼-
ਡਿਸਪਲੇ- ਫੋਨ ''ਚ 4.5-ਇੰਚ ਦੀ ਐੱਫ.ਡਬਲਯੂ.ਵੀ.ਜੀ.ਏ. (480x854 ਪਿਕਸਲ) ਰੈਜ਼ੋਲਿਊਸ਼ਨ ਡਿਸਪਲੇ ਦਿੱਤੀ ਗਈ ਹੈ। 
ਰੈਮ- 1ਜੀ.ਬੀ.
ਸਟੋਰੇਜ਼- 8ਜੀ.ਬੀ. ਇੰਟਰਨਲ ਸਟੋਰੇਜ਼ (32ਜੀ.ਬੀ. ਐਕਸਪੈਂਡੇਬਲ ਸਟੋਰੇਜ਼)।
ਪ੍ਰੋਸੈਸਰ- ਇਸ ਫੋਨ ''ਚ 1 ਗੀਗਾਹਰਟਜ਼ ਕਵਾਡ-ਕੋਰ ਐੱਮ.ਟੀ.6735ਐੱਮ ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਮਾਲੀ ਟੀ720 ਇੰਟੀਗ੍ਰੇਟਿਡ ਹੈ। 
ਕੈਮਰਾ- 5 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ। ਐੱਲ.ਈ.ਡੀ. ਫਲੈਸ਼ ਨਾਲ ਲੈਸ ਇਸ ਦੇ ਰਿਅਰ ਕੈਮਰੇ ''ਚ ਪਨੋਰਮਾ ਮੋਡ, ਫੇਸ ਬਿਊਟੀ, ਗੇਸਟਰ ਫੀਚਰ, ਐੱਚ.ਡੀ.ਆਰ. ਅਤੇ ਵੁਆਇਸ ਕੈਪਟਰ ਵਰਗੇ ਫੀਚਰ ਦਿੱਤੇ ਗਏ ਹਨ। 
ਬੈਟਰੀ- 1800ਐੱਮ.ਏ.ਐੱਚ.।

Related News