ਫਿੰਗਰਪ੍ਰਿੰਟ ਸੈਂਸਰ ਨਾਲ ਲੈਸ INTEX ਦਾ ਪਹਿਲਾ 4G ਸਮਾਰਟਫੋਨ ਲਾਂਚ, ਕੀਮਤ ਵੀ ਘੱਟ

Saturday, May 21, 2016 - 10:48 AM (IST)

ਫਿੰਗਰਪ੍ਰਿੰਟ ਸੈਂਸਰ ਨਾਲ ਲੈਸ INTEX ਦਾ ਪਹਿਲਾ 4G ਸਮਾਰਟਫੋਨ ਲਾਂਚ, ਕੀਮਤ ਵੀ ਘੱਟ

ਜਲੰਧਰ— ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ ਆਪਣਾ ਪਹਿਲਾ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ 4ਜੀ ਸਮਾਰਟਫੋਨ ਐਕਵਾ ਸਕਿਓਰ ਲਾਂਚ ਕਰ ਦਿੱਤਾ ਹੈ। ਇੰਟੈਕਸ ਐਕਵਾ ਸਕਿਓਰ ਸਮਾਰਟਫੋਨ ਦੀ ਕੀਮਤ 6,499 ਰੁਪਏ ਰੱਖੀ ਗਈ ਹੈ। ਇਹ ਫੋਨ ਗੋਲਡਨ ਅਤੇ ਗ੍ਰੇਅ ਦੋ ਕਲਰ ਦੇ ਨਾਲ ਦੇਸ਼ ਭਰ ਦੇ ਵੱਡੇ ਰਿਟੇਲ ਸਟੋਰ  ਦੇ ਨਾਲ ਈ-ਕਾਮਰਸ ਸਾਈਟ''ਤੇ ਵਿਕਰੀ ਲਈ ਉਪਲੱਬਧ ਹੈ।

 ਡਿਸਪਲੇ ਅਤੇ ਐਂਡ੍ਰਾਇਡ ਵਰਜ਼ਨ—ਇਸ ਫੋਨ ''ਚ 854x480 ਪਿਕਸਲ ਰੈਜ਼ੋਲਿਊਸ਼ਨ ਵਾਲਾ 4.5 ਇੰਚ ਦਾ ਐੱਫ. ਡਬਲੀਯੂ. ਵੀ. ਜੀ. ਏ ਸਕ੍ਰੀਨ ਦਿੱਤੀ ਗਈ ਹੈ। ਫੋਨ ਦੇ ਰਿਅਰ ''ਤੇ ਫਿੰਗਰਪ੍ਰਿੰਟ ਸੈਂਸਰ ਹੈ। ਇਸ ਫੋਨ ''ਚ 1 ਗੀਗਾਹਰਟਜ਼ ''ਤੇ ਚੱਲਣ ਵਾਲੇ ਕਵਾਡ-ਕੋਰ ਮੀਡੀਆਟੈੱਕ ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਸਮਾਰਟਫੋਨ ਅਂੈਡ੍ਰਾਇਡ 5.1 ਲਾਲੀਪਾਪ ''ਤੇ ਚੱਲਦਾ ਹੈ।

ਮੈਮਰੀ— ਇਸ ਸਮਾਰਟਫੋਨ ''ਚ ਮਲਟੀ ਟਾਸਕਿੰਗ ਲਈ 1 ਜੀ. ਬੀ ਰੈਮ ਮੈਮਰੀ ਦਿੱਤੀ ਗਈ ਹੈ ਅਤੇ ਇਨ-ਬਿਲਟ ਸਟੋਰੇਜ ਲਈ 8 ਜੀ.ਬੀ ਹੈ। ਸਟੋਰੇਜ ਨੂੰ ਮਾਇਕ੍ਰੋ ਐੱਸ. ਡੀ ਕਾਰਡ ਜ਼ਰੀਏ 32 ਜੀ. ਬੀ ਤੱਕ ਵਧਾਈ ਜਾ ਸਕਦੀ ਹੈ

ਕੈਮਰੀ ਕੁਆਲਟੀ- ਗੱਲ ਕਰੀਏ ਕੈਮਰੇ ਦੀ ਤਾਂ ਇੰਟੈਕਸ ਐਕਵਾ ਸਕਿਓਰ ''ਚ 5 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ।  ਡਿਵਾਇਸ ''ਚ ਪੈਨੋਰਮਾ ਅਤੇ ਸਲੋ ਮੋਸ਼ਨ ਵੀਡੀਓ ਰਿਕਾਰਡਿੰਗ ਜਿਹੇ ਮੋੜ ਦਿੱਤੇ ਗਏ ਹਨ।

ਬੈਟਰੀ— ਫੋਨ ਨੂੰ ਦਮਦਾਰ ਬਣਾਉਣ ਲਈ 1900 ਏਮਏਏਚ ਦੀ ਲੀਥੀਅਮ-ਆਇਨ ਬੈਟਰੀ ਦਿੱਤੀ ਗਈ ਹੈ ਜਿਸ ਦੇ 6 ਘੰਟੇ ਤੱਕ ਦਾ ਟਾਕ ਟਾਇਮ ਅਤੇ 8 ਦਿਨ ਤੱਕ ਦਾ ਸਟੈਂਡ-ਬਾਏ ਟਾਈਮ ਦੇਣ ਦਾ ਦਾਅਵਾ ਕੀਤਾ ਗਿਆ ਹੈ। ਫੋਨ ਦਾ ਡਾਇਮੇਂਸ਼ਨ 133.5x66.5x9.4 ਐੱਮ. ਐੱਮ ਅਤੇ ਭਾਰ 130 ਗ੍ਰਾਮ ਹੈ।

ਹੋਰ ਫੀਚਰਸ— ਵੀ.ਓ. ਐੱਲ.ਟੀ. ਈ  ਦੇ ਨਾਲ 4 ਜੀ ਸਪੋਰਟ ਵਾਲੇ ਇੰਟੈਕਸ ਐਕਵਾ ਸਕਿਓਰ ਸਮਾਰਟਫੋਨ ਯੂ. ਐੱਸ. ਬੀ ਟਾਈਪ-ਸੀ ਚਾਰਜਿੰਗ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ ਫੋਨ ''ਚ ਕੁਨੈੱਕਟੀਵਿਟੀ ਲਈ 3ਜੀ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.0 ਅਤੇ ਜੀ. ਪੀ. ਐੱਸ ਜਿਹੇ ਫੀਚਰ ਮੌਜੂਦ ਹਨ। ਇਸ ਤੋਂ ਇਲਾਵਾ ਫੋਨ ਮੇਂਲਾਇਟ ਸੈਂਸਰ, ਪ੍ਰਾਕਸੀਮਿਟੀ ਸੈਂਸਰ ਅਤੇ ਜੀ-ਸੈਂਸਰ ਦਿੱਤੇ ਗਏ ਹਨ। ਡਿਵਾਇਸ ਜੈਸਚਰ ਕੰਟਰੋਲ ਅਤੇ ਐਮਰਜੈਂਸੀ ਰੈਸਕੀਊ ਨਾਲ ਆਉਂਦਾ ਹੈ।


Related News