ਇੰਝ ਕਰੋ ਇੰਸਟਾਗ੍ਰਾਮ ''ਚ ਮੌਜੂਦ ਸੁਪਰਜ਼ੂਮ ਫੀਚਰ ਦਾ ਇਸਤੇਮਾਲ

11/15/2017 3:56:01 PM

ਜਲੰਧਰ- ਮਸ਼ਹੂਰ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ 'ਚ ਤਸਵੀਰਾਂ ਸ਼ੇਅਰ ਕਰਨ ਦੇ ਨਾਲ-ਨਾਲ ਕਈ ਫੀਚਰਸ ਦਾ ਮਜ਼ਾ ਲੈ ਸਕਦੇ ਹੋ। ਯੂਜ਼ਰਸ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਕੰਪਨੀ ਸਮੇਂ-ਸਮੇਂ 'ਤੇ ਨਵੇਂ ਫੀਚਰ ਜਾਰੀ ਕਰਦੀ ਰਹਿੰਦੀ ਹੈ। ਇਸ ਕੜੀ ਨੂੰ ਅੱਗੇ ਵਧਾਉਂਦੇ ਹੋਏ ਕੰਪਨੀ ਨੇ ਹਾਲ ਹੀ 'ਚ ਆਪਣੇ ਯੂਜ਼ਰਸ ਲਈ ਸੁਪਰਜ਼ੂਮ ਅਤੇ ਹੈਲੋਵੀਨ ਬੇਸਡ ਫੇਸ ਫਿਲਟਰਸ ਸਮੇਤ ਕਈ ਸਟੀਕਰਸ ਨੂੰ ਐਪਲ 'ਚ ਜੋੜਿਆ ਸੀ। 
ਹੈਲੀਵੀਨ ਬੇਸਡ ਫੇਸ ਫਿਲਟਰਸ ਫੀਚਰ ਨੂੰ Halloween 2017 ਨੂੰ ਦੇਖਦੇ ਹੋਏ ਪੇਸ਼ ਕੀਤਾ ਗਿਆ ਹੈ। ਦੱਸ ਦਈਏ ਕਿ Halloween 31 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਉਥੇ ਹੀ ਸੁਪਰਜ਼ੂਮ ਇਕ ਨਵਾਂ ਅਤੇ ਕਾਫੀ ਮਜ਼ੇਦਾਰ ਫੀਚਰ ਹੈ। ਅੱਜ ਅਸੀਂ ਤੁਹਾਨੂੰ ਇਸ ਦੀ ਵਰਤੋਂ ਕਿਵੇਂ ਕਰ ਸਕਦੇ ਹੋ, ਇਸ ਬਾਰੇ ਦੱਸਾਂਗੇ। 

ਸਭ ਤੋਂ ਪਹਿਲਾਂ ਤੁਸੀਂ ਆਪਣੇ ਇੰਸਟਾਗ੍ਰਾਮ ਐਪ ਨੂੰ ਅਪਡੇਟ ਕਰੋ। 
ਇਹ ਫੀਚਰ ਆਈ.ਓ.ਐੱਸ. ਦੇ ਨਾਲ ਹੀ ਐਂਡਰਾਇਡ 'ਤੇ ਵੀ ਉਪਲੱਬਧ ਹੈ। ਇਸ ਫੀਚਰ ਨੂੰ ਅਸੀਂ ਐਂਡਰਾਇਡ 'ਤੇ ਟੈਸਟ ਕੀਤਾ ਹੈ। 
ਐਪ ਨੂੰ ਅਪਡੇਟ ਕਰਨ ਤੋਂ ਬਾਅਦ ਹੋਮ 'ਤੇ ਖੱਬੇ ਪਾਸੇ ਉਪਰ ਜੋ ਕੈਮਰਾ ਆਪਸ਼ਨ ਦਿਖਾਈ ਦੇ ਰਿਹਾ ਹੈ ਉਸ 'ਤੇ ਟੈਪ ਕਰੋ। 
ਟੈਪ ਕਰਨ ਤੋਂ ਬਾਅਦ ਇਹ ਨਵਾਂ ਫੀਚਰ ਇੰਸਟਾਗ੍ਰਾਮ ਕੈਮਰਾ 'ਚ ਬੂਮਰੈਂਗ ਬਟਨ ਦੇ ਨਾਲ ਹੀ ਦਿਖਾਈ ਦੇਵੇਗਾ। 
ਇਸ 'ਤੇ ਟੈਪ ਕਰਕੇ ਯੂਜ਼ਰਸ ਸੁਪਰਜ਼ੂਮ ਅਤੇ ਵੱਖ-ਵੱਖ ਮਿਊਜ਼ਿਕ ਦੇ ਨਾਲ ਰਿਕਾਰਡਿੰਗ ਕਰ ਸਕਣਗੇ। 
ਸੁਪਰਜ਼ੂਮ ਫੀਚਰ ਦੀ ਮਦਦ ਨਾਲ ਯੂਜ਼ਰਸ ਜ਼ਿਆਦਾ ਕਲੋਜ-ਅਪ ਸ਼ਾਟ ਲੈ ਸਕਦੇ ਹਨ ਜੋ ਕਿ 4-5 ਸੈਕਿੰਡ ਦੀ ਵੀਡੀਓ ਬਣਾਏਗਾ। 
ਇਸ ਵੀਡੀਓ ਨੂੰ ਤੁਸੀਂ ਆਪਣੇ ਫੋਨ 'ਚ ਸੇਵ ਕਰਨ ਦੇ ਨਾਲ ਹੀ ਇੰਸਟਾਗ੍ਰਾਮ ਸਟੋਰੀ ਜਾਂ ਐਪ 'ਤੇ ਸ਼ੇਅਰ ਕਰ ਸਕਦੇ ਹੋ। 
ਇਸ ਦੀ ਮਦਦ ਨਾਲ ਯੂਜ਼ਰਸ ਆਪਣੀ ਜਾਂ ਕਿਸੇ ਹੋਰ ਦੀ ਫਨੀ ਵੀਡੀਓਜ਼ ਬਣਾ ਸਕਣਗੇ। 

ਸੁਪਰਜ਼ੂਮ ਦੇ ਨਾਲ ਹੀ ਹੈਲੋਵੀਨ ਬੇਸਡ ਫੇਸ ਫਿਲਟਰਸ ਦਾ ਇਸਤੇਮਾਲ ਕਰਕੇ ਯੂਜ਼ਰਸ ਆਪਣੀ ਡਰਾਵਨੀ ਜਾਂ ਫਨੀ ਫੋਟੋ ਅਤੇ ਵੀਡੀਓ ਬਣਾ ਸਕਦੇ ਹਨ। ਇਸ ਵਿਚ ਜਾਂਬੀ, ਵੈਂਪਾਇਰ, ਉਡਦਾ ਹੋਇਆ ਜਮਗਾਦੜ ਅਤੇ ਡਰਾਵਨੀ ਧੁੰਦ ਆਦਿ ਵਰਗੇ ਆਪਸ਼ਨ ਦਿੱਤੇ ਗਏ ਹਨ। ਇਸ ਲਈ ਯੂਜ਼ਰਸ ਨੂੰ ਇੰਸਾਟਗ੍ਰਾਮ ਕੈਮਰਾ 'ਤੇ ਜਾ ਕੇ ਸੱਜੇ ਪਾਸੇ ਦਿੱਤੇ ਗਏ ਸਮਾਇਲੀ ਆਪਸ਼ਨ 'ਤੇ ਟੈਪ ਕਰਨਾ ਹੋਵੇਗਾ। ਇਥੇ ਤੁਹਾਨੂੰ ਹੇਠਾਂ ਵੱਖ-ਵੱਖ ਆਪਸ਼ਨ ਦਿਖਾਈ ਦੇਣਗੇ। ਇਸ ਨਾਲ ਤੁਸੀਂ ਆਪਣੀ ਫੋਟੋ ਅੇਤ ਵੀਡੀਓ ਬਣਾ ਸਕਦੇ ਹੋ।


Related News