ਜਲਦ ਇੰਸਟਾਗ੍ਰਾਮ ਪੇਸ਼ ਕਰੇਗੀ ਇਹ ਨਵਾਂ ਫੀਚਰ, 1 ਘੰਟੇ ਤੱਕ ਵੀਡੀਓ ਕਰ ਸਕੋਗੇ ਅਪਲੋਡ
Wednesday, Jun 06, 2018 - 01:46 PM (IST)

ਜਲੰਧਰ-ਫੋਟ ਅਤੇ ਵੀਡੀਓ ਸ਼ੇਅਰਿੰਗ ਇੰਸਟਾਗ੍ਰਾਮ ਜਲਦ ਹੀ ਆਪਣੇ ਪਲੇਟਫਾਰਮ 'ਤੇ ਅਪਲੋਡ ਕੀਤੇ ਗਏ ਵੀਡੀਓ 'ਤੇ ਮੌਜੂਦਾ ਸਮੇਂ ਦੀ ਕਮੀ ਨੂੰ ਬਦਲ ਸਕਦੀ ਹੈ, ਜਿਸ ਤੋਂ ਯੂਜ਼ਰਸ ਇੱਕ ਘੰਟੇ ਤੱਕ ਦੀ ਵੀਡੀਓ ਅਪਲੋਡ ਕਰ ਸਕਦੇ ਹਨ। ਇਕ ਰਿਪੋਰਟ ਮੁਤਾਬਕ ਇੰਸਟਾਗ੍ਰਾਮ ਆਪਣੇ ਯੂਜ਼ਰ ਦੇ ਐਕਸਪੀਰੀਅੰਸ ਨੂੰ ਜ਼ਿਆਦਾ ਬਿਹਤਰ ਬਣਾਉਣ ਲਈ ਇਹ ਕਦਮ ਚੁੱਕ ਰਹੀਂ ਹੈ। ਇੰਸਟਾਗ੍ਰਾਮ ਦਾ ਇਹ ਫੀਚਰ ਯੂਟਿਊਬ ਦੇ ਮੁਕਾਬਲੇ ਨਾਲ-ਨਾਲ ਫੇਸਬੁੱਕ ਦੇ ਵੀਡੀਓ ਸ਼ੇਅਰਿੰਗ ਪਲੇਟਫਾਰਮ ਦਾ ਵੀ ਮੁਕਾਬਲਾ ਕਰ ਸਕਦਾ ਹੈ।
ਇੰਸਟਾਗ੍ਰਾਮ 'ਚ ਮੇਨ ਫੀਚਰ 'ਤੇ 60 ਸੈਕਿੰਡ ਤੱਕ ਦੀ ਵੀਡੀਓ ਅਪਲੋਡ ਕੀਤੀ ਜਾ ਸਕਦੀ ਹੈ ਪਰ ਇੰਸਟਾਗ੍ਰਾਮ ਸਟੋਰੀਜ਼ 'ਚ 15 ਸੈਕਿੰਡ ਦੇ ਨਜ਼ਦੀਕ ਵੀਡੀਓ ਕਲਿੱਪ ਅਪਲੋਡ ਕੀਤੀ ਜਾ ਸਕਦੀ ਹੈ ਪਰ ਲੰਬੇ ਰੂਪ 'ਚ ਪਲੇਟਫਾਰਮ ਦੀ ਵਰਤੋਂ ਇਸ ਮਾਮਲੇ ਦੇ ਮੁਤਾਬਕ ਹੈ ਅਤੇ ਵਰਤੋਂ ਨੂੰ ਥੋੜ੍ਹਾਂ ਹੋਰ ਆਕਰਸ਼ਿਤ ਬਣਾਉਂਦੀ ਹੈ। ਲੰਬੇ ਸਮੇਂ ਤੱਕ ਵੀਡੀਓ ਪਲੇਅ ਹੋਣ ਦੇ ਨਾਲ ਇਹ ਪਲੇਟਫਾਰਮ ਲਈ ਫਾਇਦੇਮੰਦ ਸਾਬਿਤ ਹੋ ਸਕਦਾ ਹੈ ਪਰ ਇਹ ਸ਼ੁਰੂਆਤੀ ਜਾਂਚ ਦੀ ਸਟੇਜ 'ਚ ਹੈ। ਇੰਸਟਾਗ੍ਰਾਮ ਚੱਲ ਰਹੇ ਸਮੇਂ 'ਚ ਸਮਾਰਟਫੋਨ ਸਪੈਸੀਫਿਕ ਪਲੇਟਫਾਰਮ ਹੈ, ਜਿੱਥੇ ਯੂਜ਼ਰਸ ਛੋਟੀ ਕ੍ਰਿਸਿਪ ਤਸਵੀਰ ਅਤੇ ਵੀਡੀਓ ਦੇਖਣਾ ਪਸੰਦ ਕਰਦੇ ਹਨ।
ਇੰਸਟਾਗ੍ਰਾਮ ਦੇ 800 ਮਿਲੀਅਨ ਯੂਜ਼ਰਸ ਹਨ, ਜਿਨ੍ਹਾਂ 'ਚ ਸਟੋਰੀਜ਼ ਫੀਚਰ 'ਤੇ 300 ਮਿਲੀਅਨ ਰੋਜ਼ਾਨਾ ਐਕਟਿਵ ਯੂਜ਼ਰਸ ਹਨ। ਸਟੋਰੀਜ਼ 'ਤੇ ਇਕ ਨਿਰਧਾਰਿਤ ਸਮੇਂ ਲਈ ਪੋਸਟ ਰਹਿੰਦੀ ਹੈ, ਜੋ ਇਕ ਦਿਨ ਤੋਂ ਬਾਅਦ ਐਕਸਪਾਇਰ ਹੋ ਜਾਂਦੀ ਹੈ। ਲਾਂਗ ਫਾਰਮ ਵੀਡੀਓ ਸਟੋਰੀਜ ਸੈਕਸ਼ਨ 'ਚ ਫਿਟ ਹੋ ਸਕਦੀ ਹੈ, ਕਿਉਕਿ ਇੰਸਟਾਗ੍ਰਾਮ ਜ਼ਿਆਦਾ ਫੀਚਰ ਫਿਲਡ ਵੀਡੀਓ ਸ਼ੇਅਰਿੰਗ ਪਲੇਟਫਾਰਮ ਬਣਦਾ ਦਿਖ ਰਿਹਾ ਹੈ।