Instagram ਰੀਲ ਦੇਖਣ ਲਈ ਹੁਣ ਨਹੀਂ ਹੋਵੇਗੀ ਐਪ ਦੀ ਲੋੜ, ਆ ਰਿਹਾ ਨਵਾਂ ਫੀਚਰ

02/21/2024 1:23:42 PM

ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲੀ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਨੇ ਆਪਣੇ ਯੂਜ਼ਰਸ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਇੰਸਟਾਗ੍ਰਾਮ ਯੂਜ਼ਰਸ ਨੂੰ ਹੁਣ ਰੀਲ ਦੇਖਣ ਲਈ ਇੰਸਟਾਗ੍ਰਾਮ ਐਪ ਨੂੰ ਡਾਊਨਲੋਡ ਕਰਨ ਦੀ ਲੋੜ ਨਹੀਂ ਹੋਵੇਗੀ। ਹੁਣ ਤੁਸੀਂ ਐਪ ਤੋਂ ਬਿਨਾਂ ਵੀ ਰੀਲ ਦੇਖ ਸਕੋਗੇ।

ਇੰਸਟਾਗ੍ਰਾਮ ਇਸ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਰਿਪੋਰਟ ਮੁਤਾਬਕ ਇਹ ਸਹੂਲਤ ਪਹਿਲਾਂ iOS ਯਾਨੀ ਆਈਫੋਨ ਯੂਜ਼ਰਸ ਨੂੰ ਮਿਲੇਗੀ। ਤੁਹਾਡੀ ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਇੰਸਟਾਗ੍ਰਾਮ ਦੀਆਂ ਰੀਲਾਂ ਨੂੰ ਦੇਖਣ ਲਈ ਐਪ ਦੀ ਲੋੜ ਹੈ।

ਰਿਪੋਰਟ ਦੇ ਮੁਤਾਬਕ, ਇੰਸਟਾਗ੍ਰਾਮ ਇਕ ਐਪ ਨੇਟਿਵ ਇੰਟਰਫੇਸ 'ਤੇ ਕੰਮ ਕਰ ਰਿਹਾ ਹੈ ਜੋ 'ਐਪ ਕਲਿੱਪਸ' ਦੇ ਜ਼ਰੀਏ ਕੰਮ ਕਰੇਗਾ। ਐਪ ਕਲਿੱਪ ਨੂੰ ਐਪਲ ਦੁਆਰਾ ਆਪਣੇ ਆਈਫੋਨ 'ਚ ਸਾਲ 2021 ਵਿੱਚ iOS 14 ਅਪਡੇਟ ਦੇ ਨਾਲ ਜੋੜਿਆ ਗਿਆ ਸੀ। ਐਪ ਕਲਿੱਪ ਉਸ ਪ੍ਰੀਵਿਊ ਵਾਂਗ ਹੁੰਦੇ ਹਨ ਜੋ ਐਪ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਦਿਖਾਈ ਦਿੰਦਾ ਹੈ। ਤੁਹਾਨੂੰ ਯਾਦ ਕਰਵਾ ਦੇਈਏ ਕਿ ਰੀਲ ਦੇ ਮੁਕਾਬਲੇਬਾਜ਼ TikTok ਵੀ ਐਪ ਕਲਿੱਪ ਦੀ ਸਹੂਲਤ ਪ੍ਰਦਾਨ ਕਰਦਾ ਹੈ।

ਇੰਸਟਾਗ੍ਰਾਮ ਰੀਲਜ਼ ਦੇ ਇਸ ਫੀਚਰ ਦੀ ਜਾਣਕਾਰੀ ਸਭ ਤੋਂ ਪਹਿਲਾਂ 9to5Mac ਨੇ ਦਿੱਤੀ ਸੀ। ਨਵਾਂ ਫੀਚਰ ਇੰਸਟਾਗ੍ਰਾਮ ਐਪ ਦੇ ਵਰਜ਼ਨ 319.0.2 'ਚ ਦੇਖਿਆ ਗਿਆ ਹੈ ਜੋ ਕਿ ਬੀਟਾ ਵਰਜ਼ਨ ਹੈ। ਇਸ ਦੀ ਟੈਸਟਿੰਗ ਟੈਸਟਫਲਾਈਟ 'ਤੇ ਕੀਤੀ ਜਾ ਰਹੀ ਹੈ।

ਜੇਕਰ ਅਸੀਂ ਇੱਕ ਉਦਾਹਰਣ ਰਾਹੀਂ ਸਮਝੀਏ ਤਾਂ ਜੇਕਰ ਤੁਸੀਂ ਆਪਣੇ ਕਿਸੇ ਆਈਫੋਨ ਵਾਲੇ ਦੋਸ ਨੂੰ ਕਿਸੇ ਰੀਲ ਦਾ ਲਿੰਕ ਭੇਜਦੇ ਹੋ ਤਾਂ ਉਹ ਇਸਨੂੰ ਇੰਸਟਾਗ੍ਰਾਮ ਐਪ ਖੋਲ੍ਹੇ ਬਿਨਾਂ ਦੇਖ ਸਕੇਗਾ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਰੀਲ ਦੇਖਣ ਲਈ ਇੰਸਟਾਗ੍ਰਾਮ ਅਕਾਊਂਟ ਦੀ ਲੋੜ ਨਹੀਂ ਹੋਵੇਗੀ।


Rakesh

Content Editor

Related News