ਇੰਸਟਾਗ੍ਰਾਮ ਜਲਦ ਹੀ ਲਾਂਚ ਕਰੇਗੀ ਇਕ ਐਂਟੀ-ਹਰਾਸਮੈਂਟ ਟੂਲ
Tuesday, Aug 02, 2016 - 04:30 PM (IST)

ਜਲੰਧਰ-ਫੋਟੋ ਸ਼ੇਅਰਿੰਗ ਸੋਸ਼ਲ ਮੀਡੀਆ ਸਰਵਿਸ ਇੰਸਟਾਗ੍ਰਾਮ ਵੱਲੋਂ ਇਕ ਨਵਾਂ ਫੀਚਰ ਰੋਲ ਆਊਟ ਕੀਤਾ ਜਾ ਰਿਹਾ ਹੈ। ਕੰਪਨੀ ਵੱਲੋਂ ਐਂਟੀ-ਹਰਾਸਮੈਂਟ ਲਈ ਟੂਲ ਤਿਆਰ ਕੀਤਾ ਜਾ ਰਿਹਾ ਹੈ ਜਿਸ ਨਾਲ ਯੂਜ਼ਰਜ਼ ਆਪਣੀ ਮਰਜ਼ੀ ਨਾਲ ਕੁਮੈਂਟਸ ਨੂੰ ਫਿਲਟਰ ਕਰ ਸਕਦੇ ਹਨ। ਇੰਸਟਾਗ੍ਰਾਮ ਦੇ ਇਸ ਫੀਚਰ ਨਾਲ ਯੂਜ਼ਰਜ਼ ਜਿਨ੍ਹਾਂ ਵਰਡਜ਼ ਨੂੰ ਆਪਣੇ ਕਿਸੇ ਫੋਟੋ ''ਤੇ ਕੁਮੈਂਟ ''ਚ ਨਹੀਂ ਦੇਖਣਾ ਚਾਹੁੰਦੇ ਉਸ ਅਨੁਸਾਰ ਉਹ ਆਪਣੀ ਇਕ ਖੁੱਦ ਦੀ ਬੈਨਡ ਵਰਡਜ਼ ਲਿਸਟ ਤਿਆਰ ਕਰ ਸਕਦੇ ਹਨ ਅਤੇ ਕੁਮੈਂਟਸ ਨੂੰ ਵੱਖ-ਵੱਖ ਪੋਸਟ ਅਨੁਸਾਰ ਆਫ ਵੀ ਕੀਤਾ ਜਾ ਸਕਦਾ ਹੈ ਜਿਸ ਨਾਲ ਕੁਮੈਂਟ ਬਾਕਸ ਪੋਸਟ ਮੁਤਾਬਿਕ ਡਿਸੇਬਲ ਹੋ ਜਾਵੇਗਾ।
ਇੰਸਟਾਗ੍ਰਾਮ ਦੇ ਇਕ ਸਪੋਕਸਪਰਸਨ ਦਾ ਕਹਿਣਾ ਹੈ ਕਿ ਉਹ ਇੰਸਟਾਗ੍ਰਾਮ ਨੂੰ ਯੂਜ਼ਰਜ਼ ਲਈ ਇਕ ਫ੍ਰੈਂਡਲੀ, ਮਜ਼ੇਦਾਰ ਅਤੇ ਮਹੱਤਵਪੂਰਨ ਸੁਰੱਖਿਅਤ ਪਲੈਟਫਾਰਮ ਬਣਾਉਣ ਦਾ ਯਤਨ ਕਰ ਰਹੇ ਹਨ। ਕੰਪਨੀ ਵੱਲੋਂ ਇਸ ਫੀਚਰ ਦੀ ਟੈਸਟਿੰਗ ਨੂੰ ਸੈਲੇਬ੍ਰਿਟੀਜ਼ ਦੇ ਅਕਾਊਂਟਸ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਇਕ ਰਿਪੋਰਟ ਮੁਤਾਬਿਕ ਇੰਸਟਾਗ੍ਰਾਮ ਅਕਾਊਂਟਸ ਲਈ ਐਂਟੀ ਹਰਾਸਮੈਂਟ ਫੀਚਰ ਆਉਣ ਵਾਲੇ ਕੁੱਝ ਹਫਤਿਆਂ ਤੱਕ ਜਾਰੀ ਕੀਤਾ ਜਾਵੇਗਾ।