Instagram ’ਚ ਜੁੜਿਆ ਨਵਾਂ Remix ਫੀਚਰ, ਇੰਝ ਕਰੋ ਇਸਤੇਮਾਲ

01/21/2022 6:08:36 PM

ਗੈਜੇਟ ਡੈਸਕ– ਫੋਟੋ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਨੇ ਆਪਣੇ ਉਪਭੋਗਤਾਵਾਂ ਲਈ ਟਿਕਟੌਕ ਵਰਗਾ ਇਕ ਖਾਸ ਫੀਚਰ ਪੇਸ਼ ਕਰ ਦਿੱਤਾ ਹੈ। ਟਿਕਟੌਕ ਦੀ ਤਰ੍ਹਾਂ ਹੀ ਇੰਸਟਾਗ੍ਰਾਮ ਰੀਲਸ ਵੀ ਕਾਫੀ ਲੋਕਪ੍ਰਸਿੱਧ ਹੋ ਰਹੀਆਂ ਹਨ ਅਤੇ ਹੁਣ ਇਸਦੀ ਪ੍ਰਸਿੱਧੀ ਨੂੰ ਵੇਖਦੇ ਹੋਏ ‘Remix’ ਫੀਚਰ ਲਾਂਚ ਕੀਤਾ ਗਿਆ ਹੈ ਜੋ ਕਿ ਪਹਿਲਾਂ ਟਿਕਟੌਕ ’ਚ ਆਉਂਦਾ ਸੀ। ਇੰਸਟਾਗ੍ਰਾਮ ਦੇ ਰੀਮਿਕਸ ਫੀਚਰ ਦੀ ਮਦਦ ਨਾਲ ਯੂਜ਼ਰਸ ਕਿਸੇ ਹੋਰ ਵੀਡੀਓ ਦਾ ਰੀਮਿਕਸ ਬਣਾ ਸਕਣਗੇ। ਇੰਸਟਾਗ੍ਰਾਮ ਨੇ ਇਸ ਨਵੇਂ ਫੀਚਰ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ।

ਇਹ ਵੀ ਪੜ੍ਹੋ– Jio ਨੇ ਸ਼ੁਰੂ ਕੀਤੀ 6G ਦੀ ਤਿਆਰੀ, ਮਿਲੇਗੀ 5G ਤੋਂ ਵੀ 100 ਗੁਣਾ ਜ਼ਿਆਦਾ ਸਪੀਡ

ਇੰਝ ਕੰਮ ਕਰਦਾ ਹੈ Remix ਫੀਚਰ
ਇੰਸਟਾਗ੍ਰਾਮ ’ਤੇ ਮੌਜੂਦ ਕਿਸੇ ਵੀ ਪਬਲਿਕ ਵੀਡੀਓ ਦਾ ਹੁਣ ਤੁਸੀਂ Remix ਬਣਾ ਸਕੋਗੇ, ਬਸ਼ਰਤੇ ਵੀਡੀਓ ਪ੍ਰਾਈਵੇਟ ਨਹੀਂ ਹੋਣੀ ਚਾਹੀਦੀ। ਇੰਸਟਾਗ੍ਰਾਮ ’ਤੇ ਮੌਜੂਦ ਸਾਰੀਆਂ ਵੀਡੀਓਜ਼ ਦੇ ਮੀਨੂ ਬਾਰ ’ਚ ਹੁਣ Remix this video ਦਾ ਆਪਸ਼ਨ ਦਿਸੇਗਾ। ਰੀਮਿਕਸ ਵੀਡੀਓ ਨੂੰ ਰੀਲਸ ’ਚ ਸ਼ੇਅਰ ਕੀਤਾ ਜਾ ਸਕੇਗਾ। ਇੰਸਟਾਗ੍ਰਾਮ ਦੇ ਰੀਮਿਕਸ ਫੀਚਰ ਨੂੰ ਤੁਸੀਂ ਇਕ ਤਰ੍ਹਾਂ ਦਾ ਡੁਏਟ ਫੀਚਰ ਵੀ ਕਹਿ ਸਕਦੇ ਹੋ।

ਇਹ ਵੀ ਪੜ੍ਹੋ– ਦੇਸ਼ ’ਚ ਸੈਟੇਲਾਈਟ ਬ੍ਰਾਂਡਬੈਂਡ ਸੇਵਾ ਦੇਣ ਲਈ Airtel ਨੇ ਕੀਤੀ ਵੱਡੀ ਡੀਲ, Elon Musk ਨੂੰ ਮਿਲੇਗੀ ਟੱਕਰ


Rakesh

Content Editor

Related News