ਹੁਣ 2ਜੀ, 3ਜੀ ਫੋਨ ਵਾਲੇ ਵੀ ਚਲਾ ਸਕਣਗੇ ਇੰਸਟਾਗ੍ਰਾਮ, ਲਾਂਚ ਹੋਇਆ Instagram Lite

03/13/2021 10:50:33 AM

ਗੈਜੇਟ ਡੈਸਕ– ਇੰਸਟਾਗ੍ਰਾਮ ਉਪਭੋਗਤਾਵਾਂ ਲਈ ਖ਼ੁਸ਼ਖ਼ਬਰੀ ਹੈ। ਜੀ ਹਾਂ, ਭਾਰਤ ਸਮੇਤ ਦੁਨੀਆ ਭਰ ਦੇ 170 ਦੇਸ਼ਾਂ ’ਚ ਫੇਸਬੁੱਕ ਨੇ ਇੰਸਟਾਗ੍ਰਾਮ ਲਾਈਟ ਲਾਂਚ ਕਰ ਦਿੱਤਾ ਹੈ ਜੋ ਸਲੋ ਇੰਟਰਨੈੱਟ ’ਤੇ ਵੀ ਚੱਲ ਸਕੇਗਾ ਅਤੇ ਇਸ ਨੂੰ 2ਜੀ, 3ਜੀ ਫੋਨ ਇਸਤੇਮਾਲ ਕਰਨ ਵਾਲੇ ਵੀ ਆਪਣੇ ਫੋਨ ’ਚ ਚਲਾ ਸਕਣਗੇ। ਫਿਲਹਾਲ, ਇੰਸਟਾਗ੍ਰਾਮ ਲਾਈਟ ਨੂੰ ਐਂਡਰਾਇਡ ਸਮਾਰਟਫੋਨ ਲਈ ਲਾਂਚ ਕੀਤਾ ਗਿਆ ਹੈ ਅਤੇ ਇਸ ਨੂੰ ਡਾਊਨਲੋਡ ਕਰਨ ਲਈ ਸਿਰਫ 2 ਐੱਮ.ਬੀ. ਸਪੇਸ ਚਾਹੀਦੀ ਹੈ। ਤਾਂ ਦੇਰ ਕਿਉਂ ਕਰ ਰਹੇ ਹੋ, ਜੇਕਰ ਤੁਹਾਡੇ ਕੋਲ ਸਸਤਾ ਫੋਨ ਹੈ ਅਤੇ ਤੁਸੀਂ ਆਪਣੇ ਫੋਨ ’ਚ ਹਾਈ ਸਪੀਡ ਇੰਟਰਨੈੱਟ ਨਹੀਂ ਚਲਾ ਪਾ ਰਹੇ ਹੋ ਜਾਂ ਤੁਹਾਡੇ ਫੋਨ ’ਤੇ 2ਜੀ, 3ਜੀ ਸਪੀਡ ਨਾਲ ਹੀ ਇੰਟਰਨੈੱਟ ਚੱਲ ਰਿਹਾ ਹੈ ਤਾਂ ਵੀ ਤੁਸੀਂ ਇੰਸਟਾਗ੍ਰਾਮ ਦਾ ਇਸਤੇਮਾਲ ਕਰ ਸਕਦੇ ਹੋ। 

PunjabKesari

170 ਦੇਸ਼ਾਂ ’ਚ ਹੋ ਗਿਆ ਲਾਂਚ
ਇੰਸਟਾਗ੍ਰਾਮ ਦੇ ਲਾਈਟ ਵਰਜ਼ਨ ‘ਇੰਸਟਾਗ੍ਰਾਮ ਲਾਈਟ’ ਨੂੰ ਭਾਰਤ ਦੇ ਨਾਲ ਹੀ ਏਸ਼ੀਆ, ਅਫਰੀਕਾ, ਲੈਟਿਨ ਅਮਰੀਕਾ ਦੇ 170 ਦੇਸ਼ਾਂ ’ਚ ਲਾਂਚ ਕੀਤਾ ਗਿਆ ਹੈ। ਦਰਅਸਲ, ਇਨ੍ਹਾਂ ਦੇਸ਼ਾਂ ਦੀ ਇਕ ਵੱਡੀ ਆਬਾਦੀ ਕੋਲ ਅਜੇ ਵੀ ਅਜਿਹੇ ਸਮਾਰਟਫੋਨ ਨਹੀਂ ਹਨ ਜਿਨ੍ਹਾਂ ’ਤੇ ਹਾਈ ਸਪੀਡ ਇੰਟਰਨੈੱਟ ਚੱਲੇ। ਭਾਰਤ ਦੀ ਹੀ ਗੱਲ ਕਰੀਏ ਤਾਂ ਇਥੇ 45 ਫੀਸਦੀ ਮੋਬਾਇਲ ਉਪਭੋਗਤਾਵਾਂ ਕੋਲ 4ਜੀ ਸੁਪੋਰਟ ਵਾਲਾ ਫੋਨ ਨਹੀਂ ਹੈ, ਅਜਿਹੇ ’ਚ ਉਹ 2ਜੀ ਅਤੇ 3ਜੀ ਸੁਪੋਰਟ ਵਾਲੇ ਮੋਬਾਇਲ ਦੇ ਭਰੋਸੇ ਹੀ ਹਨ। ਅਜਿਹੇ ਲੋਕਾਂ ਲਈ ਫੇਸਬੁੱਕ ਨੇ ਪਹਿਲਾਂ ਫੇਸਬੁੱਕ ਲਾਈਟ ਅਤੇ ਹੁਣ ਇੰਸਟਾਗ੍ਰਾਮ ਲਾਈਟ ਵੀ ਲਾਂਚ ਕਰ ਦਿੱਤਾ ਹੈ। 


Rakesh

Content Editor

Related News