ਅਗਲੇ ਹਫਤੇ ਤੋਂ ਇੰਸਟਾਗ੍ਰਾਮ ''ਤੇ ਨਹੀਂ ਦਿਖੇਗਾ ''ਲਾਈਕਸ ਕਾਊਂਟ'', CEO ਨੇ ਕੀਤਾ ਕਨਫਰਮ

11/10/2019 6:45:06 PM

ਗੈਜੇਟ ਡੈਸਕ—ਮਸ਼ਹੂਰ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਆਪਣੇ 'ਹਾਈਡ ਲਾਈਕ ਕਾਊਂਟਸ' ਫੀਚਰ ਨੂੰ ਅਗਲੇ ਹਫਤੇ ਤੋਂ ਯੂ.ਐੱਸ. 'ਚ ਟੈਸਟ ਕਰਨ ਜਾ ਰਿਹਾ ਹੈ। ਫੇਸਬੁੱਕ ਦੀ ਓਨਰਸ਼ਿਪ ਵਾਲੀ ਸੋਸ਼ਲ ਐਪ ਸਲੈਕਟਡ ਮਾਰਕੀਟਸ 'ਚ ਲਾਈਕਸ ਕਾਊਂਟ ਹਾਈਡ ਕਰਨ ਜਾ ਰਿਹਾ ਹੈ। ਇਸ ਨੂੰ ਹੁਣ ਕੁਝ ਯੂਜ਼ਰਸ ਲਈ ਯੂ.ਐੱਸ. 'ਚ ਟੈਸਟ ਕੀਤਾ ਜਾਵੇਗਾ। ਇੰਸਟਾਗ੍ਰਾਮ ਦੇ ਸੀ.ਈ.ਓ. ਏਡਮ ਮਾਸਰੀ ਨੇ ਸੈਨਫ੍ਰਾਂਸਿਸਕੋ 'ਚ ਸ਼ੁੱਕਰਵਾਰ ਨੂੰ ਹੋਏ ਇਕ ਈਵੈਂਟ 'ਚ ਇਸ ਦੇ ਬਾਰੇ 'ਚ ਪਲਾਨ ਅਨਾਊਂਸ ਕੀਤਾ। ਸੋਸ਼ਲ ਮੀਡੀਆ ਨੈੱਟਵਰਕ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਲਾਈਕਸ ਕਾਊਂਟ ਹਟਾਉਣ ਦਾ ਮਕਸਦ ਯੂਜ਼ਰ 'ਤੇ ਜ਼ਿਆਦਾ ਲਾਈਕਸ ਦਾ ਦਬਾਅ ਘਟਾਉਣਾ ਹੈ, ਜੋ ਆਪਣੀ ਪੋਸਟ 'ਤੇ ਆਉਣ ਵਾਲੇ ਰਿਏਕਸ਼ਨ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹਨ।

ਇੰਸਟਾਗ੍ਰਾਮ ਸੀ.ਈ.ਓ. ਮਾਸਰੀ ਨੇ ਇਸ ਤੋਂ ਪਹਿਲਾਂ ਕੈਲੀਫੋਰਨੀਆ 'ਚ ਹੋਏ ਕਾਨਫਰੰਸ 'ਚ ਕਿਹਾ ਸੀ ਕਿ 'ਅਸੀਂ ਚਾਹੁੰਦੇ ਹਾਂ ਕਿ ਲੋਕਾਂ ਨੂੰ ਇਸ ਗੱਲ ਦੀ ਘੱਟ ਚਿੰਤਾ ਹੋਵੇ ਕਿ ਉਨ੍ਹਾਂ ਦੇ ਇੰਸਟਾਗ੍ਰਾਮ ਪੋਸਟ 'ਤੇ ਕਿੰਨੇ ਲਾਈਕਸ ਆ ਰਹੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਲੋਕਾਂ ਨੂੰ ਜ਼ਿਆਦਾ ਸਮਾਂ ਉਨ੍ਹਾਂ ਲੋਕਾਂ ਨਾਲ ਜੁੜਨ 'ਚ ਖਰਚ ਕਰਨਾ ਚਾਹੀਦਾ ਜਿਨ੍ਹਾਂ ਦੇ ਬਾਰੇ 'ਚ ਉਹ ਕੇਅਰ ਕਰਦੇ ਹਨ। ਇੰਸਟਾਗ੍ਰਾਮ ਇਸ ਤੋਂ ਪਹਿਲਾਂ ਕੈਨੇਡਾ, ਆਇਰਲੈਂਡ, ਇਟਲੀ, ਜਾਪਾਨ, ਬ੍ਰਾਜ਼ੀਲ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਵੀ ਲਾਈਕ ਕਾਊਂਟਸ ਨੂੰ ਹਾਈਡ ਕਰਨ ਨਾਲ ਜੁੜੇ ਐਕਸਪੇਰੀਮੈਂਟਸ ਕਰਦਾ ਰਿਹਾ ਹੈ। ਨਾਲ ਹੀ ਫੇਸਬੁੱਕ ਵੀ ਲਾਈਕਸ ਹਾਈਡ ਕਰਨ ਨਾਲ ਜੁੜਿਆ ਟੈਸਟ ਆਸਟ੍ਰੇਲੀਆ 'ਚ ਯੂਜ਼ਰਸ ਲਈ ਕਰ ਰਿਹਾ ਹੈ।

ਇਹ ਹੈ ਲਾਈਕ ਹਾਈਡ ਕਰਨ ਦਾ ਕਾਰਨ
ਸੋਸ਼ਲ ਮੀਡੀਆ ਪਲੇਟਫਾਰਮ ਦੇ ਸਪੋਕਸਪਰਨਸ ਨੇ ਇਸ ਤੋਂ ਪਹਿਲਾਂ ਕਿਹਾ ਕਿ ਅਸੀਂ ਫਿਲਹਾਲ ਲਿਮਿਟੇਡ ਟੈਸਟ ਕਰ ਰਹੇ ਹਨ ਜਿਸ 'ਚ ਲਾਈਕਸ, ਰਿਏਕਸ਼ਨ ਅਤੇ ਵੀਡੀਓ ਵਿਊਜ਼ ਨੂੰ ਫੇਸਬੁੱਕ 'ਤੇ ਪ੍ਰਾਈਵੇਟ ਕਰ ਦਿੱਤਾ ਗਿਆ ਹੈ। ਹਾਲ ਹੀ 'ਚ ਮੁੰਬਈ 'ਚ ਹੋਏ ਇਕ ਈਵੈਂਟ 'ਚ ਪ੍ਰੋਡਕਟ ਦੇ ਵੀਪੀ ਵਿਸ਼ਾਲ ਸ਼ਾਹ ਨੇ ਲਾਈਕਸ ਹਾਈਡ ਕਰਨ ਦੀ ਵਜ੍ਹਾ ਸਮਝਾਈ। ਸ਼ਾਹ ਨੇ ਕਿਹਾ ਕਿ ਲੋਕ ਇੰਸਟਾਗ੍ਰਾਮ 'ਤੇ ਕੋਈ ਪੋਸਟ ਕਰਦੇ ਵੇਲੇ ਪ੍ਰੈਸ਼ਰ ਫੀਲ ਕਰਦੇ ਹਨ ਅਤੇ ਆਪਣੇ ਦੋਸਤਾਂ, ਫੈਮਿਲੀ ਮੈਂਬਰਸ ਜਾਂ ਦੁਨੀਆ ਦੇ ਵੱਡੇ ਸਿਲੇਬਸ ਨਾਲ ਲਾਈਕਸ ਦੀ ਤੁਲਨਾ ਕਰਦੇ ਹਨ ਜੋ ਕਈ ਵਾਰ ਉਨ੍ਹਾਂ ਨੂੰ ਖੁਦ ਦੇ ਬਾਰੇ 'ਚ ਬੁਰਾ ਫੀਲ ਕਰਵਾਉਂਦਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ।


Karan Kumar

Content Editor

Related News