ਇੰਸਟਾਗ੍ਰਾਮ ਨਾਲ ਹਰ ਮਹੀਨੇ ਜੁੜਦੇ ਹਨ 500 ਮਿਲੀਅਨ ਯੂਜ਼ਰ

Wednesday, Jun 22, 2016 - 12:34 PM (IST)

 ਇੰਸਟਾਗ੍ਰਾਮ ਨਾਲ ਹਰ ਮਹੀਨੇ ਜੁੜਦੇ ਹਨ 500 ਮਿਲੀਅਨ ਯੂਜ਼ਰ

ਜਲੰਧਰ : ਮਾਰਕ ਜ਼ੁਕਰਬਰਗ ਨੇ ਕੁਝ ਸਮੇਂ ਪਹਿਲਾਂ ਹੀ ਲੋਕਾਂ ਨੂੰ ਸ਼ੁਕਰੀਆ ਅਦਾ ਕਰਨ ਲਈ ਆਪਣੇ ਆਫਿਸ਼ੀਅਲ ਫੇਸਬੁਕ ਪੇਜ ''ਤੇ ਇਕ ਪੋਸਟ ਅਪਲੋਡ ਕੀਤੀ ਹੈ। ਮਾਰਕ ਨੇ ਲੋਕਾਂ ਨੂੰ ਇਹ ਜਾਣਕਾਰੀ ਦੇਣ ਲਈ ਪੋਸਟ ਅਪਲੋਡ ਕੀਤੀ ਹੈ ਕਿ ਫੇਸਬੁਕ ਵੱਲੋਂ ਖਰੀਦੀ ਗਈ ਇੰਸਟਾਗਰਾਮ ਨੂੰ ਹਰ ਮਹੀਨੇ 500 ਮਿਲੀਅਨ ਯੂਜ਼ਰ ਯੂਜ਼ ਕਰਦੇ ਹਨ ਤੇ ਹਰ ਰੋਜ਼ ਇੰਸਟਾਗ੍ਰਾਮ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 300 ਮਿਲੀਅਨ ਹੈ। 

 

ਇਸ ਦੇ ਨਾਲ ਹੀ ਮਾਰਕ ਨੇ ਪੋਸਟ ''ਚ ਇਹ ਵੀ ਲਿਖਿਆ ਕਿ 500 ਮਿਲੀਅਨ ਯੂਜ਼ਰਜ਼ ਦਾ ਇੰਸਟਾਗ੍ਰਾਮ ਨਾਲ ਜੁੜਨਾ ਕੈਵਿਨ ਸਿਸਟ੍ਰੋਮ ਤੇ ਮਾਈਕ (ਇੰਸਟਾਗ੍ਰਾਮ ਫਾਊਂਡਰ) ਦੇ ਵਿਜ਼ਨ ਦੇ ਪੂਰੇ ਹੋਣ ਵਰਗਾ ਹੈ ਅਤੇ ਅੰਤ ''ਚ ਮਾਰਕ ਨੇ ਲਿਖਿਆ ਕਿ ਹਰ ਕੋਈ ਇੰਸਟਾਗ੍ਰਾਮ ''ਤੇ ਆਪਣੇ ਖਾਸ ਮੋਮੈਂਟਸ ਸ਼ੇਅਰ ਕਰਦਾ ਹੈ ਇਸ ਕਰਕੇ ਹੀ ਇੰਸਟਾਗ੍ਰਾਮ ਨੂੰ ਇਕ ਖੂਬਸੂਰਤ ਜਗ੍ਹਾ ਬਣਾਉਣ ਲਈ ਮਾਰਕ ਨੇ ਯੂਜ਼ਰਜ਼ ਦਾ ਸ਼ੁਕਰੀਆ ਅਦਾ ਕੀਤਾ।


Related News