ਇੰਸਟਾਗ੍ਰਾਮ ਨਾਂ ਬਦਲਣ ਲਈ ਲਿਟ੍ਰਾਗ੍ਰਾਮ ''ਤੇ ਪਾ ਰਹੀ ਏ ਦਬਾਅ
Monday, May 02, 2016 - 05:31 PM (IST)
ਜਲੰਧਰ : ਫੇਸਬੁਕ ਵੱਲੋਂ ਖਰੀਦੀ ਗਈ ਇੰਸਟਾਗ੍ਰਾਮ ਵੱਲੋਂ ਇਕ ਨਾਨ-ਪ੍ਰੋਫਿਟ ਕਚਰਾ ਵਿਰੋਧੀ ਐਪ ਨੂੰ ਆਪਣਾ ਨਾਂ ਬਦਲਨ ਲਈ ਕਿਹਾ ਗਿਆ ਹੈ। ਇਸ ''ਤੇ ਇੰਸਟਾਗ੍ਰਾਮ ਦਾ ਕਹਿਣਾ ਹੈ ਕਿ ਇਹ ਸਾਡੇ ਟ੍ਰੇਡਮਾਰਕ ਦੇ ਵਿਰੁੱਧ ਹੈ। ਇਸ ਐਪ ਦਾ ਨਾਂ ਹੈ ਲਿਟ੍ਰਾਗ੍ਰਾਮ ਜੋ ਕਿ ਆਈ. ਓ. ਐੱਸ. ਤੇ ਐਂਡ੍ਰਾਇਡ ਪਲੈਟਫੋਰਮ ''ਤੇ ਮੌਜੂਦ ਹੈ। ਇਸ ਐਪ ਦੀ ਮਦਦ ਨਾਲ ਕੈਂਟ (ਇੰਗਲੈਂਡ) ਦੇ ਲੋਕ ਕਈ ਜਗਾਹਾਂ ''ਤੇ ਪਏ ਕੂੜੇ ਦੀਆਂ ਤਸਵੀਰਾਂ ਖਿੱਚ ਕੇ ਲੋਕਲ ਕਾਉਂਸਲ ਨੂੰ ਭੇਜ ਸਕਦੇ ਹਨ।
ਇੰਸਟਾਗ੍ਰਾਮ ਦਾ ਇਹ ਕਹਿਣਾ ਹੈ ਕਿ ਲਿਟ੍ਰਾਗ੍ਰਾਮ ਦਾ ਨਾਂ ਐਪ ਦੇ ਨਾਂ ਨਾਲ ਮਿਲਦਾ-ਜੁਲਦਾ ਹੈ ਤੇ ਇਸ ਦੇ ਨਾਲ-ਨਾਲ ਲਿਟ੍ਰਾਗ੍ਰਾਮ ਵੀ ਲੋਕਾਂ ਨੂੰ ਆਪਣੇ ਆਸ-ਪਾਸ ਪਈ ਗੰਦਗੀ ਦੀਆਂ ਤਸਵੀਰਾਂ ਖਿੱਚ ਕੇ ਪੋਸਟ ਕਰਨ ਨੂੰ ਕਹਿੰਦੀ ਹੈ। ਇੰਸਟਾਗ੍ਰਾਮ ਦੀ ਵਰਤੋਂ ਕਰਨ ਵਾਲਿਆਂ ਨੂੰ ਪਤਾ ਹੋਵੇਗਾ ਕਿ ਇਹ ਉਂਝ ਹੀ ਹੈ ਜਿਵੇਂ ਇੰਸਟਾਗ੍ਰਾਮ ''ਚ ਫੋਟੋਆਂ ਸ਼ੇਅਰ ਹੁੰਦੀਆਂ ਹਨ। ਫੇਸਬੁਕ ਵੱਲੋਂ ਕਨੂੰਨੀ ਤੌਰ ''ਤੇ ਲਿਟ੍ਰਾਗ੍ਰਾਮ ਨੂੰ 6 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਜਿਸ ''ਚ ਲਿਟ੍ਰਾਗ੍ਰਾਮ ਨੂੰ ਆਪਣਾ ਨਾਂ ਬਲਦਣ ਲਈ ਕਿਹਾ ਗਿਆ ਹੈ।
