ਇੰਸਟਾਗ੍ਰਾਮ ਲਿਆਇਆ ਕਮਾਲ ਦਾ ਫੀਚਰ, ਹੁਣ ਆਪਣੇ ਪਸੰਦੀਦਾ ਕ੍ਰਿਏਟਰਾਂ ਨਾਲ ਸਿੱਧਾ ਮੈਸੇਜ ''ਚ ਕਰ ਸਕੋਗੇ ਗੱਲ

06/16/2023 5:18:35 PM

ਗੈਜੇਟ ਡੈਸਕ- ਇੰਸਟਾਗ੍ਰਾਮ ਫਾਲੋਅਰਜ਼ ਦੇ ਨਾਲ ਕ੍ਰਿਏਟਰਾਂ ਦੇ ਕੁਨੈਕਸ਼ਨ ਨੂੰ ਹੋਰ ਮਜ਼ਬੂਤ ਕਰਨ ਲਈ ਬ੍ਰਾਡਕਾਸਟ ਚੈਨਲਸ ਦਾ ਵਿਸਤਾਰ ਕਰ ਰਿਹਾ ਹੈ। ਇੰਸਟਾਗ੍ਰਾਮ ਨੇ ਇਸ ਫੀਚਰ ਨੂੰ ਬਾਰਤ 'ਚ ਰੋਲ ਆਊਟ ਕਰ ਦਿੱਤਾ ਹੈ। ਇਹ ਫੀਚਰ ਇੰਸਟਾਗ੍ਰਾਮ 'ਤੇ ਚੈਨਲਸ ਤੋਂ ਪ੍ਰੇਰਿਤ ਹੈ। ਬ੍ਰਾਡਕਾਸਟ ਚੈਨਲਸ, ਡੀ.ਐੱਮ. ਦਾ ਇਕ ਹਿੱਸਾ ਹੈ ਅਤੇ ਕ੍ਰਿਏਟਰਾਂ ਅਤੇ ਫਾਲੋਅਰਜ਼ ਦੋਵਾਂ ਲਈ ਬਹੁਤ ਉਪਯੋਗੀ ਹੋ ਸਕਦਾ ਹੈ। ਇਸ ਫੀਚਰ ਦੀ ਮਦਦ ਨਾਲ ਫਾਲੋਅਰਜ਼-ਕ੍ਰਿਏਟਰ ਸਿੱਧਾ ਮੈਸੇਜ 'ਚ ਗੱਲਬਾਤ ਕਰ ਸਕਦੇ ਹਨ।

ਕੀ ਹੈ ਬ੍ਰਾਡਕਾਸਟ ਚੈਨਲਸ

ਇਸ ਫੀਚਰ ਨੂੰ ਕ੍ਰਿਏਟਰ ਦੇ ਫਾਲੋਅਰਜ਼ ਦੇ ਨਾਲ ਫੀਡਬੈਕ ਨੂੰ ਕ੍ਰਾਊਡਸੋਰਸ ਕਰਨ ਲਈ ਲਿਆਇਆ ਗਿਆ ਹੈ। ਯਾਨੀ ਬ੍ਰਾਡਕਾਸਟ ਚੈਨਲਸ ਦੀ ਮਦਦ ਨਾਲ ਫਾਲੋਅਰਜ਼ ਅਤੇ ਕ੍ਰਿਏਟਰ ਆਪਸ 'ਚ ਗੱਲਬਾਤ ਕਰ ਸਕੇਦ ਹਨ। ਫਾਲੋਅਰਜ਼ ਲਈ ਵੀ ਇਹ ਫੀਚਰ ਕਾਫੀ ਕਮਾਲ ਦਾ ਹੈ। ਉਹ ਬ੍ਰਡਕਾਸਟ ਚੈਨਲਸ ਰਾਹੀਂ ਆਪਣੇ ਪਸੰਦੀਦਾ ਕ੍ਰਿਏਟਰ ਨਾਲ ਸਿੱਧਾ ਗੱਲਬਾਤ ਕਰ ਸਕਦੇ ਹਨ।

ਦੂਜੇ ਪਾਸੇ, ਕ੍ਰਿਏਟਰ ਫਾਲੋਅਰਜ਼ ਦੇ ਫੀਡਬੈਕ ਨੂੰ ਕ੍ਰਾਊਡਸੋਰਸ ਕਰਨ ਲਈ ਸਭ ਤੋਂ ਕਰੀਬੀ ਫਾਲੋਅਰਜ਼ ਦੇ ਨਾਲ ਪੋਲ ਚਲਾ ਸਕਦਾ ਹੈ। ਹਾਲਾਂਕਿ, ਡੀ.ਐੱਮ. ਦੇ ਉਲਟ, ਸਿਰਫ ਕ੍ਰਿਏਟਰ ਹੀ ਬ੍ਰਾਡਕਾਸਟ ਚੈਨਲਸ 'ਚ ਮੈਸੇਜ ਭੇਜ ਸਕਦੇ ਹਨ, ਜਦਕਿ ਫਾਲੋਅਰਜ਼ ਇਮੋਜੀ ਦੇ ਨਾਲ ਕੰਟੈਂਟ 'ਤੇ ਰਿਐਕਟ ਕਰ ਸਕਦੇ ਹਨ ਅਤੇ ਪੋਲ 'ਚ ਵੋਟ ਕਰ ਸਕਦੇ ਹਨ।

ਕਿਵੇਂ ਕੰਮ ਕਰਦਾ ਹੈ ਬ੍ਰਾਡਕਾਸਟ ਚੈਨਲਸ

ਇੰਸਟਾਗ੍ਰਾਮ ਦੇ ਅਨੁਸਾਰ, ਇਕ ਵਾਰ ਕ੍ਰਿਏਟਰ ਨੂੰ ਬ੍ਰਾਡਕਾਸਟ ਚੈਨਲ ਬਣਾਉਣ ਲਈ ਐਕਸੈਸ ਮਿਲਣ ਤੋਂ ਬਾਅਦ ਫਾਲੋਅਰਜ਼ ਨੂੰ ਵਨ-ਟਾਈਮ ਨੋਟੀਫਿਕੇਸ਼ਨ ਮਿਲੇਗਾ। ਬ੍ਰਾਡਕਾਸਟ ਚੈਨਲ ਨੂੰ ਕੋਈ ਵੀ ਸਰਚ ਕਰ ਸਕਦਾ ਹੈ ਅਤੇ ਕੰਟੈਂਟ ਦੇਖ ਸਕਦਾ ਹੈ ਪਰ ਚੈਨਲ 'ਚ ਸ਼ਾਮਲ ਹੋਣ ਵਾਲੇ ਫਾਲੋਅਰਜ਼ ਨੂੰ ਅਪਡੇਟ ਹੋਣ 'ਤੇ ਨੋਟੀਫਿਕੇਸ਼ਨ ਮਿਲਦਾ ਹੈ। ਬ੍ਰਾਡਕਾਸਟ ਚੈਨਲ ਨੂੰ ਕਿਸੇ ਵੀ ਸਮੇਂ ਛੱਡਣ ਜਾਂ ਮਿਊਟ ਕਰਨ ਦਾ ਆਪਸ਼ਨ ਵੀ ਹੈ।

ਨੋਟੀਫਿਕੇਸ਼ਨ ਡਿਫਾਲਟ ਹੋਣਗੇ ਪਰ ਤੁਸੀਂ ਇਸਨੂੰ ਆਪਣੀ ਮਰਜ਼ੀ ਨਾਲ ਬੰਦ ਵੀ ਕਰ ਸਕਦੇ ਹਨ। ਇੰਵੀਟੇਸ਼ਨ ਨੋਟੀਫਿਕੇਸ਼ਨ ਤੋਂ ਇਲਾਵਾ ਫਾਲੋਅਰਜ਼ ਨੂੰ ਬ੍ਰਾਡਕਾਸਟ ਚੈਨਲਸ ਬਾਰੇ ਕੋਈ ਹੋਰ ਜਾਣਕਾਰੀ ਉਦੋਂ ਤਕ ਨਹੀਂ ਮਿਲੇਗੀ ਜਦੋਂ ਤਕ ਕਿ ਉਹ ਚੈਨਲ ਨੂੰ ਆਪਣੇ ਇਨਬਾਕਸ 'ਚ ਨਵੀਂ ਜੋੜਦੇ। ਇਕ ਵਾਰ ਇਨਬਾਕਸ 'ਚ ਜੋੜੇ ਜਾਣ ਤੋਂ ਬਾਅਦ ਇਹ ਹੋਰ ਮੈਸੇਜ ਥ੍ਰੈਡਸ ਦੇ ਵਿਚ ਦਿਖਾਈ ਦੇਵੇਗਾ ਅਤੇ ਨੋਟੀਫਿਕੇਸ਼ਨ ਚਾਲੂ ਹੋ ਜਾਣਗੇ। ਯਾਨੀ ਇਹ ਕਿਸੇ ਵੀ ਹੋਰ ਚੈਟ ਦੀ ਤਰ੍ਹਾਂ ਹੀ ਨਜ਼ਰ ਆਏਗਾ।


Rakesh

Content Editor

Related News