ਫੇਸਬੁੱਕ ਨਾਲ ਲਿੰਕ ਕਰ ਸਕੋਗੇ Instagram ਅਕਾਊਂਟ, ਕੰਪਨੀ ਨੇ ਕਰ ਦਿੱਤਾ ਹੈ ਕਨਫਰਮ
Monday, Sep 07, 2020 - 02:05 AM (IST)
ਗੈਜੇਟ ਡੈਸਕ—ਆਪਣੇ ਯੂਜ਼ਰਸ ਦੇ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਲਈ ਫੇਸਬੁੱਕ ਨਵੇਂ-ਨਵੇਂ ਅਪਡੇਟ ਜਾਰੀ ਕਰਦੀ ਰਹਿੰਦੀ ਹੈ। ਹੁਣ ਫੇਸਬੁੱਕ ਅਕਾਊਂਟ ਨੂੰ ਇੰਸਟਾਗ੍ਰਾਮ ਅਕਾਊਂਟ ਨਾਲ ਲਿੰਕ ਕਰਨ ਦੀ ਯੂਜ਼ਰਸ ਨੂੰ ਸੁਵਿਧਾ ਮਿਲੇਗਾ। ਇਸ ਖਾਸ ਫੀਚਰ ’ਤੇ ਫੇਸਬੁੱਕ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ। ਇਸ਼ ਦੇ ਲਾਈਵ ਹੋਣ ਤੋਂ ਬਾਅਦ ਫੇਸਬੁੱਕ ਅਕਾਊਂਟ ’ਤੇ ਇੰਸਟਾਗ੍ਰਾਮ ਸਟੋਰੀ ਨੂੰ ਡਿਵੈੱਲਪ ਕੀਤਾ ਜਾ ਸਕੇਗਾ।
ਇਸ ਨਾਲ ਉਨ੍ਹਾਂ ਯੂਜ਼ਰਸ ਨੂੰ ਕਾਫੀ ਆਸਾਨੀ ਹੋਣ ਵਾਲੀ ਹੈ ਜੋ ਕਿ ਫੇਸਬੁੱਕ ਨਾਲ-ਨਾਲ ਇੰਸਟਾਗ੍ਰਾਮ ’ਤੇ ਵੀ ਐਕਟੀਵ ਰਹਿੰਦੇ ਹਨ। ਇਸ ਤੋਂ ਇਲਾਵਾ ਫੇਸਬੁੱਕ ਤੋਂ ਇੰਸਟਾਗ੍ਰਾਮ ਅਕਾਊਂਟ ਲਿੰਕ ਹੋਣ ’ਤੇ ਯੂਜ਼ਰਸ ਨੂੰ ਟ੍ਰੈਫਿਕ ਇੰਪਰੂਵ ਕਰਨ ’ਚ ਵੀ ਮਦਦ ਮਿਲੇਗੀ। ਫੇਸਬੁੱਕ ਦੇ ਬੁਲਾਰੇ ਨੇ ਵੀ ਇਸ ਫੀਚਰ ਨੂੰ ਲੈ ਕੇ ਕੰਫਰਮ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਇਸ ਫੀਚਰ ’ਤੇ ਕੰਮ ਕਰ ਰਹੇ ਹਾਂ।
ਇਸ ਦੇ ਰਾਹੀਂ ਇੰਸਟਾਗ੍ਰਾਮ ਸਟੋਰ ਨੂੰ ਫੇਸਬੁੱਕ ’ਤੇ ਸ਼ੋਅ ਕਰਨ ਦੀ ਆਪਸ਼ਨ ਮਿਲੇਗੀ। ਇਸ ਤੋਂ ਇਲਾਵਾ ਯੂਜ਼ਰ ਫੇਸਬੁੱਕ ’ਤੇ ਹੀ ਇਹ ਵੀ ਦੇਖ ਸਕਣਗੇ ਕਿ ਇੰਸਟਾਗ੍ਰਾਮ ਸਟੋਰੀ ਨੂੰ ਕਿਸ ਨੇ ਦੇਖਿਆ ਹੈ ਅਤੇ ਇਸ ਕਿਸ ਨੇ ਇਸ ’ਤੇ ਰਿਪਲਾਈ ਕੀਤਾ ਹੈ। ਫੇਸਬੁੱਕ ਆਪਣੇ ਯੂਜ਼ਰਸ ਨੂੰ ਯੂਨੀਫਾਈਡ ਇੰਟਰਫੇਸ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।