ਫੇਸਬੁੱਕ ਅਤੇ ਵੱਟਸਐਪ ਦੇ ਵਿਵਾਦਾਂ ਦੇ ਚੱਲਦੇ ਹੋਏ Instagram ਦੇ ਵੱਧਣਗੇ ਯੂਜ਼ਰਸ

04/01/2018 2:08:09 PM

ਜਲੰਧਰ-ਦੇਸ਼ ਦੁਨੀਆ 'ਚ ਮੌਜੂਦ ਸਮੇਂ ਬਾਰੇ ਗੱਲ ਕਰੀਏ ਤਾਂ ਸ਼ੋਸ਼ਲ ਮੀਡੀਆ ਦਾ ਪ੍ਰਭਾਵ ਕਾਫੀ ਜਿਆਦਾ ਹੋ ਗਿਆ ਹੈ। ਇਸ ਰੇਸ 'ਚ ਸਾਰੀਆਂ ਕੰਪਨੀਆਂ ਅੱਗੇ ਨਿਕਲਣ ਦੇ ਲਈ ਦੌੜ ਲਗਾ ਰਹੀਆਂ ਹਨ, ਜਿਸ 'ਚ ਹੁਣ ਇੰਸਟਾਗ੍ਰਾਮ ਵੀ ਸ਼ਾਮਿਲ ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਪ੍ਰਭਾਵ ਰੱਖਣਵਾਲੇ ਦੇਸ਼ ਦੇ 80 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਸਾਲ 2018 'ਚ ਇੰਸਟਾਗ੍ਰਾਮ ਸਭ ਤੋਂ ਤੇਜ਼ੀ ਨਾਲ ਅੱਗੇ ਵੱਧੇਗੀ ਅਤੇ ਟਵਿੱਟਰ ਅਤੇ ਫੇਸਬੁੱਕ ਨੂੰ ਪਿੱਛੇ ਛੱਡ ਦੇਵੇਗੀ।

 

ਰਿਪੋਰਟ ਮੁਤਾਬਿਕ ਫੋਟੋ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਅਤੇ ਵੀਡੀਓ ਅਪਲੋਡਿੰਗ ਸਾਈਟ ਯੂਟਿਊਬ ਸਭ ਤੋਂ ਤੇਜ਼ੀ ਨਾਲ ਵੱਧਦੇ ਮੀਡੀਆ ਦੇ ਰੂਪ 'ਚ ਉੱਭਰ ਰਹੇ ਹਨ। ਇਸ ਸਰਵੇਖਣ ਦੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਦੇਸ਼ ਦੇ ਪ੍ਰਭਾਵਸ਼ਾਲੀ ਲੋਕ ਆਪਣੇ ਵਿਚਾਰਾਂ , ਸ਼ੌਕ ਅਤੇ ਖਪਤ ਦੀ ਤਰਜੀਹ ਨੂੰ ਅਲੱਗ-ਅਲੱਗ ਸੋਸ਼ਲ ਚੈਨਲਾਂ 'ਤੇ ਸਾਂਝਾ ਕਰਦੇ ਹਨ। 

 

ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਸਾਲ 2018 'ਚ ਇੰਸਟਾਗ੍ਰਾਮ ਦੇ ਵਾਧੇ ਦੀ ਦਰ 80 ਫੀਸਦੀ ਹੋਵੇਗੀ, ਪਰ ਟਵਿੱਟਰ ਦੀ 56 ਫੀਸਦੀ , ਫੇਸਬੁੱਕ ਦੀ 52 ਫੀਸਦੀ , ਯੂਟਿਊਬ ਦੀ 46 ਫੀਸਦੀ ਅਤੇ ਵੱਟਸਐਪ ਦੀ 32 ਫੀਸਦੀ ਹੋਵੇਗੀ।

 

ਜੈਫਮੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਇਰਫਾਨ ਖਾਨ ਨੇ ਦੱਸਿਆ ਹੈ, ''ਸੋਸ਼ਲ ਮੀਡੀਆ ਦਾ ਮਾਧਿਅਮ ਸਾਲ 2018 'ਚ ਲਗਾਤਰ ਅੱਗੇ ਵੱਧਦਾ ਰਹੇਗਾ। ਉਹ ਯੂਟਿਊਬ ਦੇ ਬਿਊਟੀ ਬਲਾਗਰ ਦੁਆਰਾ ਟਿਪ ਸਾਂਝਾ ਕਰਨਾ ਹੋਵੇ ਜਾਂ ਬ੍ਰਾਂਡ ਆਧਾਰਿਤ ਵੀਡੀਓ ਕੈਪੇਂਨ ਹੋਵੇ, ਇਹ ਮਾਧਿਅਮ ਪ੍ਰਭਾਵਸ਼ਾਲੀ ਵਿਗਿਆਪਨ 'ਤੇ ਹਾਵੀ ਰਹੇਗਾ।''


Related News