ਅਮਰਨਾਥ ਯਾਤਰਾ ਦਰਮਿਆਨ ਵੱਡੀ ਸਾਜ਼ਿਸ਼ ਨਾਕਾਮ, ਸੁਰੱਖਿਆ ਦਸਤਿਆਂ ਨੇ ਅੱਤਵਾਦੀ ਦੇ ਸਹਿਯੋਗੀ ਨੂੰ ਫੜਿਆ
Monday, Jul 01, 2024 - 12:15 PM (IST)
ਸ਼੍ਰੀਨਗਰ- ਅਮਰਨਾਥ ਯਾਤਰਾ ਦਰਮਿਆਨ ਸੁਰੱਖਿਆ ਦਸਤਿਆਂ ਨੂੰ ਵੱਡੀ ਸਫ਼ਲਤਾ ਮਿਲੀ ਹੈ। ਸੁਰੱਖਿਆ ਦਸਤਿਆਂ ਨੇ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ ਵਿਚ ਇਕ ਅੱਤਵਾਦੀ ਦੇ ਸਹਿਯੋਗੀ ਨੂੰ ਫੜਿਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ, ਫ਼ੌਜ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (CRPF) ਦੇ ਜਵਾਨਾਂ ਨੇ ਐਤਵਾਰ ਦੇਰ ਰਾਤ ਸੋਪੋਰ ਵਿਚ ਬੋਮਈ ਇਲਾਕੇ ਵਿਚ ਮਾਚੀਪੋਰਾ ਵਿਚ ਇਕ ਸੰਯੁਕਤ ਚੌਕੀ ਸਥਾਪਤ ਕੀਤੀ ਸੀ।
ਇਹ ਵੀ ਪੜ੍ਹੋ- NTA ਨੇ NEET-UG ਲਈ ਮੁੜ ਪ੍ਰੀਖਿਆ ਦੇ ਨਤੀਜੇ ਐਲਾਨੇ; ਸੋਧੀ ਗਈ ਰੈਂਕ ਸੂਚੀ ਜਾਰੀ, ਇੰਝ ਵੇਖੋ ਸਕੋਰ ਕਾਰਡ
ਅਧਿਕਾਰੀਆਂ ਨੇ ਕਿਹਾ ਕਿ ਜਾਂਚ ਦੌਰਾਨ ਬੋਮਈ ਤੋਂ ਮਾਚੀਪੋਰਾ ਵੱਲ ਆ ਰਹੇ ਇਕ ਵਾਹਨ ਨੂੰ ਰੋਕਿਆ ਗਿਆ। ਡਰਾਈਵਰ ਨੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਚੌਕਸੀ ਦਲ ਨੇ ਉਨ੍ਹਾਂ ਨੂੰ ਫੜ ਲਿਆ। ਉਨ੍ਹਾਂ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਦੀ ਪਛਾਣ ਜ਼ਿਲ੍ਹੇ ਦੇ ਰਾਫੀਆਬਾਦ ਇਲਾਕੇ ਦੇ ਵਾਸੀ ਵਹੀਦ ਉਲ ਜਹੂਰ ਦੇ ਰੂਪ 'ਚ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਦੀ ਗੱਡੀ ਵਿਚੋਂ ਤੁਰਕੀ ਦੇ ਬਣੇ ਦੋ ਪਿਸਤੌਲ, ਤਿੰਨ ਮੈਗਜ਼ੀਨ, 41 ਗੋਲੀਆਂ, ਇਕ ਸਾਈਲੈਂਸਰ, ਦੋ ਚੀਨ ਦੇ ਬਣੇ ਗ੍ਰਨੇਡ ਅਤੇ ਆਈ. ਈ. ਡੀ ਬਣਾਉਣ ਦੀ ਸਮੱਗਰੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਔਰਤਾਂ ਨੂੰ ਹਰ ਮਹੀਨੇ ਮਿਲਣਗੇ 1500, ਪੰਜ ਮੈਂਬਰੀ ਪਰਿਵਾਰ ਨੂੰ 3 ਮੁਫਤ ਸਿਲੰਡਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e