Infocus ਆਪਣਾ ਨਵਾਂ ਸਮਾਰਟਫੋਨ ਭਾਰਤ ''ਚ ਕੱਲ ਕਰੇਗਾ ਲਾਂਚ

Tuesday, Jun 27, 2017 - 09:06 PM (IST)

Infocus ਆਪਣਾ ਨਵਾਂ ਸਮਾਰਟਫੋਨ ਭਾਰਤ ''ਚ ਕੱਲ ਕਰੇਗਾ ਲਾਂਚ

ਜਲੰਧਰ— US ਦੀ ਸਮਾਰਟਫੋਨ ਨਿਰਮਾਤਾ ਕੰਪਨੀ Infocus ਕੱਲ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ Infocus Turbo 5 ਨੂੰ ਲਾਂਚ ਕਰਨ ਲਈ ਤਿਆਰ ਹੈ। ਉੱਥੇ, ਹੁਣ ਕੰਪਨੀ ਨੇ ਮੀਡੀਆ ਇੰਵਾਈਟ ਭੇਜਣੇ ਸ਼ੁਰੂ ਕਰ ਦਿੱਤੇ ਹਨ। ਮੀਡੀਆ ਇੰਵਾਈਟ ਦੇ ਮੁਤਾਬਕ, ਭਾਰਤ 'ਚ 28 ਜੂਨ ਨੂੰ ਕੰਪਨੀ ਆਪਣਾ ਨਵਾਂ ਸਮਾਰਟਫੋਨ ਲਾਂਚ ਕਰ ਸਕਦੀ ਹੈ। ਇੰਵਾਈਟ 'ਚ ਇਕ ਟੈਗਲਾਈਨ ਦਾ ਵੀ ਇਮਤੇਮਾਲ ਕੀਤਾ ਗਿਆ ਹੈ, ਜਿਸ 'ਚ ਲਿਖਿਆ ਹੈ ਕਿ ਚਾਰਜ ਲੈਸ। ਜਿਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਵੱਡੀ ਬੈਟਰੀ ਨਾਲ ਫਾਸਟ ਚਾਰਜਿੰਗ ਤਕਨੀਕ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਟੀਜਰ 'ਚ ਸਮਾਰਟਫੋਨ ਦੇ ਬੈਕ 'ਚ ਫਿੰਗਪ੍ਰਿੰਟ ਸੈਂਸਰ ਦਿੱਖ ਰਿਹਾ ਹੈ। ਉੱਥੇ, ਫੋਨ ਦੇ ਬੈਕ 'ਚ ਟਾਪ ਅਤੇ ਬਾਟਮ 'ਚ Antenna ਲਾਈਨ ਵੀ ਦਿਖਾਈ ਦੇ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਮਾਰਟਫੋਨ 'ਚ ਯੂਨੀਬਾਡੀ ਮੇਟਲ ਡਿਜਾਈਨ ਦਿੱਤਾ ਜਾ ਸਕਦਾ ਹੈ। ਉੱਥੇ, ਦੂਜੇ ਟੀਜ਼ਰ ਦੇ ਮੁਤਾਬਕ ਇਸ ਸਮਾਰਟਫੋਨ 'ਚ 50 ਘੰਟੇ ਲਗਾਤਾਰ ਮਿਊੁਜ਼ਿਕ ਪਲੇ ਕੀਤਾ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਮਿਡ-ਰੈਂਜ ਸਮਾਰਟਫੋਨ ਹੋ ਸਕਦਾ ਹੈ। ਉੱਥੇ, ਐਮਾਜ਼ਾਨ 'ਤੇ ਹੋਈ ਲਿਸਟਿੰਗ 'ਚ ਇਸ ਫੋਨ ਦੇ ਸਾਰੇ ਸਪੈਸਿਫਿਕੇਸ਼ਨਜ਼ ਅਤੇ ਫੀਚਰਸ ਦਾ ਖੁਲਾਸਾ ਹੋ ਗਿਆ ਹੈ। ਲਿਸਟਿੰਗ 'ਚ ਸਿਰਫ ਫੋਨ ਦੀ ਕੀਮਤ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ ਰਿਪੋਰਟ ਦੇ ਮੁਤਾਬਕ Infocus Turbo 5 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਇਸ 'ਚ 5.2 ਇੰਚ ਦੀ ਡਿਸਪਲੇ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਸ 'ਚ 1.25Ghz ਕਵਾਡ-ਕੋਰ ਮੀਡੀਆਟੇਕ MT6737 OSC ਆਧਾਰਿਤ ਹੋਵੇਗਾ। ਉੱਥੇ ਫੋਨ 'ਚ 2 ਜੀ.ਬੀ ਰੈਮ ਅਤੇ 16 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ। ਫੋਟੋਗ੍ਰਾਫੀ ਲਈ ਇਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉੱਥੇ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੇ ਇਲਾਵਾ ਇਹ ਫੋਨ Andriod7.0 ਨੂਗਟ 'ਤੇ ਕੰਮ ਕਰਦਾ ਹੈ। ਕੁਨੇਕਟਿਵਿਟੀ ਆਪਸ਼ਨ ਦੇ ਤੌਰ 'ਤੇ ਇਸ 'ਚ ਡਿਊਲ ਸਿਮ ਸਪੋਰਟ, 4 ਜੀ Volte, ਵਾਈ-ਫਾਈ, Buetooth,GPS ਅਤੇ Micro Usb 2.0 ਵਰਗੇ ਆਪਸ਼ਨ ਹੋਣਗੇ।


Related News