LED ਫਲੈਸ਼ ਨਾਲ ਲੈਸ ਹੈ Bingo 20 ਸਮਾਰਟਫੋਨ ਦਾ ਫਰੰਟ ਕੈਮਰਾ, ਭਾਰਤ ''ਚ ਹੋਇਆ ਲਾਂਚ
Saturday, Mar 12, 2016 - 11:30 AM (IST)
ਜਲੰਧਰ: ਅਮਰੀਕੀ ਕੰਪਨੀ inFocus ਨੇ ਭਾਰਤ ''ਚ Bingo20 ਸਮਾਰਟਫੋਨ ਲਾਂਚ ਕੀਤਾ ਹੈ ਜਿਸ ਦੀ ਕੀਮਤ 5,749 ਰੁਪਏ ਹੈ। ਹਾਲਾਂਕਿ ਕੰਪਨੀ ਇਸ ਦੀ ਵਿਕਰੀ ਬਾਰ ਅਜੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਫਿਲਹਾਲ ਇਹ inFocus ਦੀ ਵੈੱਬਸਾਈਟ ''ਤੇ ਲਿਸਟ ਕੀਤਾ ਗਿਆ ਹੈ, ਪਰ ਉਮੀਦ ਹੈ ਇਹ ਅਗਲੇ ਕੁਝ ਦਿਨਾਂ ''ਚ ਲਾਂਚ ਹੋਵੇਗਾ।
4.5 ਇੰਚ ਸਕ੍ਰੀਨ ਵਾਲਾ ਇਹ ਫੋਨ ਐਂਡ੍ਰਾਇਡ 5.1 ਲਾਲੀਪਾਪ ਬੇਸਡ ਇਨ ਫੋਕਸ ਕੇ ਯੂ. ਆਈ inLife ''ਤੇ ਰਨ ਕਰੇਗਾ। ਇਸ ਸਮਰਟਫੋਨ ''ਚ 1.5GHz ਦਾ Spreadtrum ਕਵਾਡ-ਕੋਰ ਪ੍ਰੋਸੈਸਰ ਹੈ। ਇਸ ''ਚ 8ਜੀ.ਬੀ ਇੰਟਰਨਲ ਮੈਮਰੀ ਅਤੇ 1ਜੀ.ਬੀ ਰੈਮ ਦਿੱਤੀ ਗਈ ਹੈ। ਮਾਇਕ੍ਰੋ ਐੱਸ. ਡੀ ਕਾਰਡ ਦੇ ਜ਼ਰੀਏ ਇਸ ਦੀ ਮੈਮਰੀ ਵੱਧਾ ਕੇ 64ਜੀ.ਬੀ ਤੱਕ ਕੀਤੀ ਜਾ ਸਕਦੀ ਹੈ।
ਬੇਸਿਕ ਫੋਟੋਗ੍ਰਾਫੀ ਲਈ ਇਸ ''ਚ ਐੱਲ.ਈ. ਡੀ ਫਲੈਸ਼ ਅਤੇ f/2.2 ਅਪਰਚਰ ਦੇ ਨਾਲ 8MP ਰਿਅਰ ਅਤੇ 5MP ਸੈਲਫੀ ਕੈਮਰਾ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਦਾ ਫਰੰਟ ਕੈਮਰਾ ਵੀ ਐੱਲ.ਈ. ਡੀ ਫਲੈਸ਼ ਨਾਲ ਲੈਸ ਹੈ ਜੋ ਲੋਅ ਲਾਈਟ ''ਚ ਵੀ ਚੰਗੀ ਸੈਲਫੀ ਕਲਿੱਕ ਕਰੇਗਾ।
ਕੁਨੈੱਕਟੀਵਿਟੀ ਲਈ ਇਸ ''ਚ ਸਟੈਂਡਰਡ ਫੀਚਰਸ ਦਿੱਤੇ ਗਏ ਹਨ ਜਿਨ੍ਹਾਂ ''ਚ 4G,LTE, ਵਾਈ-ਫਾਈ, ਜੀ.ਪੀ. ਐੱਸ, ਮਾਇਕ੍ਰੋ ਯੂ ਐੈੱਸ. ਬੀ ਪੋਰਟ ਅਤੇ FM ਰੇਡੀਓ ਦਿੱਤਾ ਗਿਆ ਹੈ। ਇਹ ਰਿਟੇਲ ਸਟੋਰਸ ''ਚ ਤਿੰਨ ਕਲਰ ਆਪਸ਼ਨਸ-White, Blue, and Orange ''ਚ ਮਿਲੇਗਾ । ਇਸ ਦੀ ਬੈਟਰੀ 2,300mAh ਦਿੱਤੀ ਹੈ ਜੋ ਇਸ ਦੇ ਲੰਬੇ ਬੈਕਅਪ ''ਚ ਮਦਦ ਕਰੇਗੀ।
