ਡਿਊਲ ਸੈਲਫੀ ਕੈਮਰੇ ਵਾਲਾ Infinix Zero 8i ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਹੋਰ ਖੂਬੀਆਂ

Thursday, Dec 03, 2020 - 04:07 PM (IST)

ਡਿਊਲ ਸੈਲਫੀ ਕੈਮਰੇ ਵਾਲਾ Infinix Zero 8i ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਹੋਰ ਖੂਬੀਆਂ

ਗੈਜੇਟ ਡੈਸਕ– ਇਨਫਿਨਿਕਸ ਨੇ ਭਾਰਤੀ ਬਾਜ਼ਾਰ ’ਚ ਆਪਣਾ ਨਵਾਂ Zero 8i ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਡਿਊਲ ਸੈਲਫੀ ਕੈਮਰੇ ਨਾਲ ਲਿਆਇਆ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਫੋਨ ’ਚ ਲੱਗੀ ਡਿਸਪਲੇਅ ਨਾਲ ਯੂਜ਼ਰ ਨੂੰ ਸ਼ਾਨਦਾਰ ਵਿਊਇੰਗ ਅਤੇ ਗੇਮਿੰਗ ਅਨੁਭਵ ਮਿਲੇਗਾ। ਇਸ ਫੋਨ ਨੂੰ ਭਾਰਤ ’ਚ ਸਿੰਗਲ ਸਟੋਰੇਜ ਮਾਡਲ ’ਚ ਹੀ ਲਿਆਇਆ ਗਿਆ ਹੈ। ਇਸ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਹੈ। ਗਾਹਕ ਇਸ ਨੂੰ 9 ਦਸੰਬਰ ਨੂੰ ਦੁਪਹਿਰ 12 ਵਜੇ ਫਲਿਪਕਾਰਟ ’ਤੇ ਸੇਲ ਦੌਰਾਨ ਖ਼ਰੀਦ ਸਕੋਗੇ। ਇਹ ਸਮਾਰਟਫੋਨ ਬਲੈਕ ਡਾਇਮੰਡ ਅਤੇ ਸਿਲਵਰ ਡਾਇਮੰਡ ਕਲਰ ਮਾਡਲ ’ਚ ਉਪਲੱਬਧ ਕੀਤਾ ਜਾਵੇਗਾ। 

ਇਹ ਵੀ ਪੜ੍ਹੋ– ਅਗਲੇ ਸਾਲ ਤੋਂ ਨਹੀਂ ਖ਼ਰੀਦ ਸਕੋਗੇ ਸੈਮਸੰਗ ਦਾ ਇਹ ਸਮਾਰਟਫੋਨ! ਜਾਣੋ ਕਾਰਨ

Infinix Zero 8i ਦੇ ਫੀਚਰਜ਼
ਡਿਸਪਲੇਅ    - 6.85 ਇੰਚ ਦੀ ਫੁਲ-ਐੱਚ.ਡੀ. ਪਲੱਸ
ਪ੍ਰੋਸੈਸਰ    - ਮੀਡੀਆਟੈੱਕ ਹੇਲੀਓ G90T
ਰੈਮ    - 8 ਜੀ.ਬੀ.
ਸਟੋਰੇਜ    - 128 ਜੀ.ਬੀ.
ਓ.ਐੱਸ.    - ਐਂਡਰਾਇਡ 10 ’ਤੇ ਆਧਾਰਿਤ XOS 7
ਰੀਅਰ ਕੈਮਰਾ    - 48MP (ਪ੍ਰਾਈਮਰੀ) + 8MP (ਅਲਟਰਾ ਵਾਈਡ ਐਂਗਲ ਲੈੱਨਜ਼) + 2MP (ਟੈਰੀਟਰੀ ਸੈਂਸਰ) + ਇਕ AI ਸੈਂਸਰ
ਫੰਰਟ ਕੈਮਰਾ    - 16MP + 8MP
ਬੈਟਰੀ    - 4,500mAh (33W ਫਾਸਟ ਚਾਰਜਿੰਗ ਸੁਪੋਰਟ) ​
ਕੁਨੈਕਟੀਵਿਟੀ    - 4G VoLTE, Wi-Fi 802.11 a/b/g/n, ਬਲੂਟੂਥ v5.0, GPS/ A-GPS ਅਤੇ ਇਕ USB ਟਾਈਪ-C
 


author

Rakesh

Content Editor

Related News