108MP ਕੈਮਰੇ ਵਾਲਾ ਸਭ ਤੋਂ ਸਸਤਾ 5G ਫੋਨ ਲਾਂਚ, ਕੀਮਤ ਕਰ ਦੇਵੇਗੀ ਹੈਰਾਨ

07/09/2022 4:10:36 PM

ਗੈਜੇਟ ਡੈਸਕ– ਇਨਫਿਨਿਕਸ ਨੇ ਬਜਟ ਸੈਗਮੈਂਟ ’ਚ ਦੋ 5ਜੀ ਸਮਾਰਟਫੋਨ ਲਾਂਚ ਕੀਤੇ ਹਨ। ਕੰਪਨੀ ਨੇ ਨੋਟ 12 5ਜੀ ਸੀਰੀਜ਼ ਲਾਂਚ ਕੀਤੀ ਹੈ, ਜਿਸ ਵਿਚ ਦੋ ਸਮਾਰਟਫੋਨ Infinix Note 12 5G ਅਤੇ Infinix Note 12 Pro 5G ਸ਼ਾਮਲ ਹਨ। ਦੋਵੇਂ ਹੀ ਸਮਾਰਟਫੋਨ ਐਮੋਲੇਡ ਡਿਸਪਲੇਅ, 5ਜੀ ਕੁਨੈਕਟੀਵਿਟੀ ਅਤੇ ਦਮਦਾਰ ਬੈਟਰੀ ਨਾਲ ਆਉਂਦੇ ਹਨ। ਸਟੈਂਡਰਡ ਵਰਜ਼ਨ ’ਚ ਜਿੱਥੇ 50 ਮੈਗਾਪਿਕਸਲ ਦਾ ਕੈਮਰਾ ਮਿਲਦਾ ਹੈ, ਉੱਥੇ ਹੀ ਪ੍ਰੋ ਵੇਰੀਐਂਟ ’ਚ 108MP ਦਾ ਮੇਨ ਲੈੱਨਜ਼ ਦਿੱਤਾ ਗਿਆ ਹੈ। 

ਕੰਪਨੀ ਪਿਛਲੇ ਕੁਝ ਦਿਨਾਂ ਤੋਂ ਆਪਣੀ ਲੇਟੈਸਟ ਸੀਰੀਜ਼ ਨੂੰ ਟੀਜ਼ ਕਰ ਰਹੀ ਸੀ। ਜੇਕਰ ਤੁਸੀਂ ਇਕ ਬਜਟ 5ਜੀ ਸਮਾਰਟਫੋਨ ਦੀ ਭਾਲ ’ਚ ਹੋ ਤਾਂ ਇਨ੍ਹਾਂ ਫੋਨਾਂ ਨੂੰ ਟਰਾਈ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਦੀ ਕੀਮਤ ਅਤੇ ਫੀਚਰਜ਼

Infinix Note 12 5G ਸੀਰੀਜ਼ ਦੀ ਕੀਮਤ

ਇਸ ਸੀਰੀਜ਼ ’ਚ ਦੋ ਫੋਨ ਸ਼ਾਮਲ ਹਨ। Infinix Note 12 5G ਦੀ ਕੀਮਤ 14,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਕੀਮਤ ਫੋਨ ਦੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਇਸ ਫੋਨ ਨੂੰ ਤੁਸੀਂ ਫਲਿਪਕਾਰਟ ਤੋਂ ਖਰੀਦ ਸਕਦੇ ਹੋ। ਉੱਥੇ ਹੀ ਫੋਨ ਦੇ ਪ੍ਰੋ ਵੇਰੀਐਂਟ ਯਾਨੀ Infinix Note 12 Pro 5G ਦੀ ਕੀਮਤ 17,999 ਰੁਪਏ ਹੈ। ਇਹ ਕੀਮਤ ਇਸ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਸੀਰੀਜ਼ ਦਾ ਪ੍ਰੋ ਮਾਡਲ 14 ਜੁਲਾਈ ਨੂੰ ਸੇਲ ਲਈ ਆਏਗਾ। 

ਇਸ ਨੂੰ ਤੁਸੀਂ 15,999 ਰੁਪਏ ਦੀ ਕੀਮਤ ’ਤੇ ਡਿਸਕਾਊਂਟ ਤੋਂ ਬਾਅਦ ਖਰੀਦ ਸਕੋਗੇ। ਬ੍ਰਾਂਡ ਨੇ ਸਟੈਂਡਰਡ ਵੇਰੀਐਂਟ ਵਿਕਰੀ ਦੀ ਤਾਰੀਖ ਦਾ ਐਲਾਨ ਨਹੀਂ ਕੀਤਾ। ਸਮਾਰਟਫੋਨ ਫੋਰਸ ਬਲੈਕ ਅਤੇ ਸਨੋਫਾਲ ਵਾਈਟ ਰੰਗ ’ਚ ਆਉਂਦਾ ਹੈ। 

ਫੀਚਰਜ਼

Infinix Note 12 5G ਸੀਰੀਜ਼ ’ਚ ਦੋ ਫੋਨ ਲਾਂਚ ਹੋਏ ਹਨ। ਦੋਵਾਂ ਹੀ ਫੋਨਾਂ ’ਚ ਲਗਭਗ ਇਕੋ ਜਿਹੇ ਫੀਚਰਜ਼ ਦਿੱਤੇ ਗਏ ਹਨ। ਸਿਰਫ ਇਨ੍ਹਾਂ ਦੇ ਕੈਮਰਾ ਕੰਫੀਗ੍ਰੇਸ਼ਨ ’ਚ ਫਰਕ ਹੈ। Infinix Note 12 5G ’ਚ ਜਿੱਥੇ 50 ਮੈਗਾਪਿਕਸਲ ਦਾ ਮੇਨ ਲੈੱਨਜ਼ ਹੈ, ਉੱਥੇ ਹੀ ਪ੍ਰੋ ਵੇਰੀਐਂਟ ’ਚ 108MP ਦਾ ਮੇਨ ਲੈੱਨਜ਼ ਹੈ। 

ਦੋਵਾਂ ਹੀ ਸਮਾਰਟਫੋਨਾਂ ’ਚ 6.7 ਇੰਚ ਦੀ ਫੁਲ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਮਿਲਦੀ ਹੈ, ਜੋ 2400x1080 ਰੈਜ਼ੋਲਿਊਸ਼ਨ ਦੀ ਹੈ। ਸਮਾਰਟਫੋਨ ਮੀਡੀਆਟੈੱਕ ਡਾਈਮੈਂਸਿਟੀ 810 5ਜੀ ਪ੍ਰੋਸੈਸਰ ’ਤੇ ਕੰਮ ਕਰਦੇ ਹਨ। ਦੋਵਾਂ ਹੀ ਫੋਨਾਂ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਨ੍ਹਾਂ ਦਾ ਪ੍ਰਾਈਮਰੀ ਲੈੱਨਜ਼ ਵੱਖ-ਵੱਖ ਹੈ। 

ਇਨ੍ਹਾਂ ’ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਡਿਵਾਈਸਿਜ਼ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ ਜੋ 33 ਵਾਟ ਦੀ ਚਾਰਟਿੰਗ ਸਪੋਰਟ ਕਰੇਗੀ। ਇਨ੍ਹਾਂ ’ਚ ਡਿਊਲ ਸਿਮ ਸਪੋਰਟ, ਵਾਈ-ਫਾਈ, ਬਲੂਟੁੱਥ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਮਿਲਦਾ ਹੈ। ਹੈਂਡਸੈੱਟ ’ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। 


Rakesh

Content Editor

Related News