48MP ਕੈਮਰਾ ਤੇ 5,000mAh ਦੀ ਬੈਟਰੀ ਵਾਲੇ ਇਸ ਸਸਤੇ ਫੋਨ ਦੀ ਸੇਲ ਅੱਜ
Wednesday, Sep 09, 2020 - 10:57 AM (IST)
ਗੈਜੇਟ ਡੈਸਕ– ਹਾਂਗਕਾਂਗ ਦੀ ਸਮਾਰਟਫੋਨ ਨਿਰਮਾਤਾ ਕੰਪਨੀ Infinix ਨੇ ਆਪਣੇ Infinix Hot 9 ਅਤੇ Hot 9 Pro ਸਮਾਰਟਫੋਨਸ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਦੋਵਾਂ ਹੀ ਫੋਨਾਂ ਨੂੰ ਦਮਦਾਰ ਬੈਟਰੀ, ਮੀਡੀਆਟੈੱਕ ਪ੍ਰੋਸੈਸਰ ਅਤੇ ਐੱਚ.ਡੀ. ਡਿਸਪਲੇਅ ਨਾਲ ਲਿਆਇਆ ਗਿਆ ਹੈ। ਇਨ੍ਹਾਂ ’ਚੋਂ Infinix Hot 9 Pro ਨੂੰ ਅੱਜ ਵਿਕਰੀ ਲਈ ਦੁਪਹਿਰ ਨੂੰ 12 ਵਜੇ ਈ-ਕਾਮਰਸ ਸਾਈਟ ਫਲਿਪਕਾਰਟ ’ਤੇ ਉਪਲੱਬਧ ਕੀਤਾ ਜਾਵੇਗਾ। ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 10,499 ਰੁਪਏ ਹੈ।
ਮਿਲਣਗੇ ਸ਼ਾਨਦਾਰ ਆਫਰ
Infinix Hot 9 Pro ਨੂੰ ਅੱਜ ਆਕਰਸ਼ਕ ਆਫਰਾਂ ਨਾਲ ਉਪਲੱਬਧ ਕੀਤਾ ਜਾਵੇਗਾ। ਫਲਿਪਕਾਰਟ ’ਤੇ ਐਕਸਿਸ ਬੈਂਕ ਕ੍ਰੈਡਿਟ ਰਾੀਹਂ ਫੋਨ ਨੂੰ ਖ਼ਰੀਦਣ ’ਤੇ 5 ਫੀਸਦੀ ਦਾ ਕੈਸ਼ਬੈਕ ਮਿਲੇਗਾ। ਉਥੇ ਹੀ ਜੇਕਰ ਤੁਸੀਂ ਐਕਸਿਸ ਬੈਂਕ ਬਜ਼ ਕ੍ਰੈਡਿਟ ਕਾਰਡ ਰਾਹੀਂ ਫੋਨ ਖ਼ਰੀਦਦੇ ਹੋ ਤਾਂ 5 ਫੀਸਦੀ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ। ਇਸ ਦੇ ਨਾਲ ਹੀ ਫੋਨ ਨੂੰ ਤੁਸੀਂ ਨੋ-ਕਾਸਟ ਈ.ਐੱਮ.ਆਈ. ਦੀ ਸੁਵਿਧਾ ਨਾਲ ਵੀ ਖ਼ਰੀਦ ਸਕਦੇ ਹੋ।
Infinix Hot 9 Pro ਦੇ ਫੀਚਰਜ਼
ਡਿਸਪਲੇਅ - 6.6 ਇੰਚ ਦੀ FHD+
ਪ੍ਰੋਸੈਸਰ - ਮੀਡੀਆਟੈੱਕ Helio P22 ਆਕਟਾ-ਕੋਰ
ਰੈਮ - 4GB
ਸਟੋਰੇਜ - 64GB
ਓ.ਐੱਸ. - ਐਂਡਰਾਇਡ 10 ’ਤੇ ਅਧਾਰਿਤ XOS 6.0
ਰੀਅਰ ਕੈਮਰਾ - 48MP+2MP+2MP+ਲੋਅ ਲਾਈਟ ਸੈਂਸਰ
ਫਰੰਟ ਕੈਮਰਾ - 8MP
ਬੈਟਰੀ - 5,000mAh
ਕੁਨੈਕਟੀਵਿਟੀ - 4G, VoLTE, ਮਾਈਕ੍ਰੋ-ਯੂ.ਐੱਸ.ਬੀ. ਪੋਰਟ, ਵਾਈ-ਫਾਈ, ਬਲੂਟੂਥ 5.0 ਅਤੇ 3.5mm ਆਡੀਓ ਜੈੱਕ