Infinix Hot 50 5G ਸਮਾਰਟਫੋਨ ਭਾਰਤ ''ਚ ਲਾਂਚ, ਕੀਮਤ 9 ਹਜ਼ਾਰ ਰੁਪਏ ਤੋਂ ਵੀ ਘੱਟ

Thursday, Sep 05, 2024 - 05:55 PM (IST)

ਗੈਜੇਟ ਡੈਸਕ- Infinix Hot 50 5G ਭਾਰਤੀ ਗਾਹਕਾਂ ਲਈ ਲਾਂਚ ਕਰ ਦਿੱਤਾ ਗਿਆ ਹੈ। ਇਹ ਫੋਨ ਦੋ ਸਟੋਰੇਜ ਵੇਰੀਐਂਟ- 4GB+128GB ਅਤੇ 8GB+128GB 'ਚ ਲਿਆਂਦਾ ਗਿਆ ਹੈ। 4GB+128GB ਵੇਰੀਐਂਟ ਦੀ ਕੀਮਤ 9,999 ਰੁਪਏ ਅਤੇ 8GB+128GB ਵੇਰੀਐਂਟ ਦੀ ਕੀਮਤ 10,999 ਰੁਪਏ ਹੈ। 

ਫੀਚਰਜ਼

ਡਿਸਪਲੇਅ- Infinix Hot 50 5G ਫੋਨ 'ਚ 6.7 ਇੰਚ ਦੀ HD+ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1600 x 720 ਪਿਕਸਲ ਹੈ। 120Hz ਰਿਫ੍ਰੈਸ਼ ਰੇਟ ਦਾ ਸਪੋਰਟ ਵੀ ਹੈ, ਜੋ ਤੁਹਾਨੂੰ ਇਕ ਸਮੂਥ ਅਤੇ ਤੇਜ਼ ਅਨੁਭਵ ਦੇਵੇਗਾ।

ਪ੍ਰੋਸੈਸਰ- ਇਸ ਵਿਚ MediaTek Dimensity 6300 ਚਿਪਸੈੱਟ ਦਾ ਇਸਤੇਮਾਲ ਕੀਤਾ ਗਿਆ ਹੈ, ਜੋ 2.4 GHz ਦੀ ਪ੍ਰਾਈਮਰੀ ਕਲਾਕ ਸਪੀਡ ਦੇ ਨਾਲ ਆਉਂਦਾ ਹੈ। ਇਸ ਨਾਲ ਫੋਨ ਦੀ ਪਰਫਾਰਮੈਂਸ ਤੇਜ਼ ਹੁੰਦੀ ਹੈ।

ਰੈਮ ਅਤੇ ਸਟੋਰੇਜ- ਇਹ ਫੋਨ 4 ਜੀ.ਬੀ. ਅਤੇ 8 ਜੀ.ਬੀ. ਰੈਮ ਆਪਸ਼ਨ ਦੇ ਨਾਲ ਉਪਲੱਬਧ ਹੈ ੍ਤੇ ਇਸ ਵਿਚ 128 ਜੀ.ਬੀ. ਦੀ ਸਟੋਰੇਜ ਮਿਲਦੀ ਹੈ।

ਕੈਮਰਾ- ਇਸ ਫੋਨ 'ਚ 48 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ ਇਕ ਡੈਪਥ ਸੈਂਸਰ ਹੈ। ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। 

ਬੈਟਰੀ- Infinix Hot 50 5G 'ਚ 5000mAh ਦੀ Lithium-ion Polymer ਬੈਟਰੀ ਹੈ ਜੋ 18 ਵਾਟ ਦੀ ਚਾਰਜਿੰਗ ਸਪੀਡ ਨੂੰ ਸਪੋਰਟ ਕਰਦੀ ਹੈ।

ਪਹਿਲੀ ਸੇਲ

Infinix Hot 50 5G ਫੋਨ ਦੀ ਪਹਿਲੀ ਸੇਲ 9 ਸਤੰਬਰ ਨੂੰ ਸ਼ੁਰੂ ਹੋ ਰਹੀ ਹੈ। ਇਹ ਫੋਨ ਫਲਿਪਕਾਰਟ 'ਤੇ ਉਪਲੱਬਧ ਹੋਵੇਗਾ। ਜੇਕਰ ਤੁਸੀਂ Infinix Hot 50 5G ਨੂੰ ਐਕਸਿਸ ਬੈਂਕ ਕ੍ਰੈਡਿਟ ਅਤੇ ਡੈਬਿਟ ਕਾਰਡ ਜਾਂ ਫਲਿਪਕਾਰਟ ਐਕਸਿਸ ਬੈਂਕ ਕ੍ਰੈਡਿਟ ਕਾਰਡ ਦੇ ਨਾਲ ਖਰੀਦਦੇ ਹੋ ਤਾਂ ਤੁਹਾਨੂੰ 1000 ਰੁਪਏ ਦਾ ਡਿਸਕਾਊਂਟ ਮਿਲੇਗਾ। ਇਸ ਤੋਂ ਬਾਅਦ ਫਨ ਦੀ ਕੀਮਤ 8,999 ਰੁਪਏ ਹੋਵੇਗੀ।


Rakesh

Content Editor

Related News