ਬਾਜ਼ਾਰ ’ਚ ਤਹਿਲਕਾ ਮਚਾਉਣ ਆ ਰਿਹੈ Infinix ਦਾ ਸਸਤਾ 5G ਫੋਨ, ਇਸ ਦਿਨ ਹੋਵੇਗਾ ਲਾਂਚ

Tuesday, Nov 22, 2022 - 02:55 PM (IST)

ਬਾਜ਼ਾਰ ’ਚ ਤਹਿਲਕਾ ਮਚਾਉਣ ਆ ਰਿਹੈ Infinix ਦਾ ਸਸਤਾ 5G ਫੋਨ, ਇਸ ਦਿਨ ਹੋਵੇਗਾ ਲਾਂਚ

ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਇਨਫਿਨਿਕਸ ਨੇ ਆਪਣੇ ਸਸਤੇ 5ਜੀ ਫੋਨ Infinix Hot 20 5G ਸੀਰੀਜ਼ ਨੂੰ ਭਾਰਤ ’ਚ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਇਸ ਫੋਨ ਨੂੰ 1 ਸਤੰਬਰ ਨੂੰ ਭਾਰਤ ’ਚ ਪੇਸ਼ ਕੀਤਾ ਜਾਵੇਗਾ। ਫੋਨ ਧਾਕੜ ਕੈਮਰਾ ਅਤੇ ਦਮਦਾਰ ਬੈਟਰੀ ਦੇ ਨਾਲ ਪੇਸ਼ ਕੀਤਾ ਜਾਵੇਗਾ।

Infinix Hot 20 5G ਦੀ ਸੰਭਾਵਿਤ ਕੀਤਮ

Infinix Hot 20 5G ਨੂੰ ਸਭ ਤੋਂ ਪਹਿਲਾਂ ਗਲੋਬਲੀ ਪਸ਼ ਕੀਤਾ ਗਿਆ ਹੈ। ਇਸ ਫੋਨ ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 180 ਡਾਲਰ (ਕਰੀਬ 15,000 ਰੁਪਏ) ਰੱਖੀ ਗਈ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਫੋਨ ਨੂੰ ਭਾਰਤ ’ਚ 15,000 ਰੁਪਏ ਤੋਂ ਵੀ ਘੱਟ ਕੀਮਤ ’ਚ ਪੇਸ਼ ਕਰ ਸਕਦੀ ਹੈ। 

Infinix Hot 20 5G ਦੇ ਫੀਚਰਜ਼

Infinix Hot 20 5G ’ਚ 6.6 ਇੰਚ ਦੀ ਫੁਲ ਐੱਚ.ਡੀ. ਪਲੱਸ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਦਾ ਸਪੋਰਟ ਮਿਲੇਗਾ। ਫੋਨ ’ਚ ਐਂਡਰਾਇਡ 12 ਆਧਾਰਿਤ XOS 10.6 ਦਾ ਸਪੋਰਟ ਮਿਲੇਗਾ। ਉੱਥੇ ਹੀ ਫੋਨ ’ਚ MediaTek Dimensity 810 ਪ੍ਰੋਸੈਸਰ ਦੀ ਪਾਵਰ ਅਤੇ 4 ਜੀ.ਬੀ. ਰੈਮ+128 ਜੀ.ਬੀ. ਦਾ ਸਪੋਰਟ ਮਿਲੇਗਾ। ਫੋਨ ਦੇ ਨਾਲ 5ਜੀ ਕੁਨੈਕਟੀਵਿਟੀ ਵੀ ਮਿਲੇਗੀ। 

ਫੋਨ ਦੇ ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਸ ਦੇ ਨਾਲ ਡਿਊਲ ਕੈਮਰਾ ਸੈੱਟਅਪ ਦਿੱਤਾ ਜਾਵੇਗਾ, ਜਿਸ ਵਿਚ 50 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਹੋਵੇਗਾ। ਉੱਥੇ ਹੀ ਫੋਨ ’ਚ 2  ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਮਿਲੇਗਾ। ਰੀਅਰ ਕੈਮਰੇ ਦੇ ਨਾਲ ਐੱਲ.ਈ.ਡੀ. ਫਲੈਸ਼ ਲਾਈਟ ਦਾ ਸਪੋਰਟ ਮਿਲੇਗਾ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਸੈਂਸਰ ਦਿੱਤਾ ਜਾਵੇਗਾ।

ਫੋਨ ਦੇ ਨਾਲ 5,000mAh ਦੀ ਬੈਟਰੀ ਮਿਲੇਗੀ, ਜਿਸਦੇ ਨਾਲ 18 ਵਾਟ ਦਾ ਫਾਸਟ ਚਾਰਜਿੰਗ ਸਪੋਰਟ ਵੀ ਮਿਲੇਗਾ। ਫੋਨ ’ਚ ਸਕਿਓਰਿਟੀ ਲਈ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਾ ਸਪੋਰਟ ਦਿੱਤਾ ਜਾਵੇਗਾ।


author

Rakesh

Content Editor

Related News