6000mAh ਦੀ ਦਮਦਾਰ ਬੈਟਰੀ ਨਾਲ Infinix ਨੇ ਪੇਸ਼ ਕੀਤਾ ਨਵਾਂ ਸਮਾਰਟਫੋਨ

Wednesday, Nov 17, 2021 - 11:56 AM (IST)

6000mAh ਦੀ ਦਮਦਾਰ ਬੈਟਰੀ ਨਾਲ Infinix ਨੇ ਪੇਸ਼ ਕੀਤਾ ਨਵਾਂ ਸਮਾਰਟਫੋਨ

ਗੈਜੇਟ ਡੈਸਕ– ਹਾਂਗਕਾਂਗ ਦੀ ਸਮਾਰਟਫੋਨ ਨਿਰਮਾਤਾ ਕੰਪਨੀ Infinix ਨੇ ਆਪਣੇ ਨਵੇਂ ਸਮਾਰਟਫੋਨ Hot 11 Play ਨੂੰ ਗਲੋਬਲੀ ਪੇਸ਼ ਕਰ ਦਿੱਤਾ ਹੈ। ਇਹ ਇਕ ਐਂਟਰੀ ਲੈਵਲ ਸਮਾਰਟਫੋਨ ਹੈ ਜਿਸ ਨੂੰ 6.8 ਇੰਚ ਦੀ ਐੱਚ.ਡੀ. ਪਲੱਸ ਆਈ.ਪੀ.ਐੱਸ. ਡਿਸਪਲੇਅ ਨਾਲ ਲਿਆਇਆ ਗਿਆ ਹੈ। ਇਸ ਫੋਨ ’ਚ ਮੀਡੀਆਟੈੱਕ ਹੀਲਿਓ ਜੀ35 ਪ੍ਰੋਸੈਸਰ, 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਫਿਲਹਾਲ ਇਸ ਦੀ ਉਪਲੱਬਧਤਾ ਬਾਰੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਇੰਨਾ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਇਸ ਦੀ ਕੀਮਤ ਲਗਭਗ 10,000 ਰੁਪਏ ਹੋਵੇਗੀ। 

Infinix Hot 11 Play ਦੇ ਫੀਚਰਜ਼ਟ

ਡਿਸਪਲੇਅ    - 6.8 ਇੰਚ ਦੀ FHD+, ਰੈਜ਼ੋਲਿਊਸ਼ਨ 720x1640 ਪਿਕਸਲ
ਪ੍ਰੋਸੈਸਰ    - ਮੀਡੀਆਟੈੱਕ ਹੀਲਿਓ G35
ਓ.ਐੱਸ.    - ਐਂਡਰਾਇਡ 11 ’ਤੇ ਆਧਾਰਿਤ XOS 7.6
ਰੀਅਰ ਕੈਮਰਾ    - 13MP (ਪ੍ਰਾਈਮਰੀ ਸੈਂਸਰ)+ VGA
ਫਰੰਟ ਕੈਮਰਾ    - 8MP
 ਬੈਟਰੀ    - 6,000mAh
ਕੁਨੈਕਟੀਵਿਟੀ    - Wi-Fi 802.11 ac/a/b/g/n, 4G, ਬਲੂਟੁੱਥ, GPS, 3.5mm ਹੈੱਡਫੋਨ ਜੈੱਕ ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ


author

Rakesh

Content Editor

Related News