ਕੱਲ ਲਾਂਚ ਹੋਵੇਗਾ ਭਾਰਤ ਦਾ ਸਭ ਤੋਂ ਸਸਤਾ ਸਮਾਰਟਫੋਨ, ਕੀਮਤ ਹੋਵੇਗੀ 500 ਰੁਪਏ ਤੋਂ ਘੱਟ
Tuesday, Feb 16, 2016 - 12:15 PM (IST)

ਜਲੰਧਰ: ਸਮਾਰਟਫੋਨ ਦੀ ਦੁਨੀਆ ''ਚ ਨਵੀਂ ਕੰਪਨੀ ਰਿੰਗਿੰਗ ਬੇੱਲ ਕੱਲ੍ਹ (17 ਫਰਵਰੀ 2016) ਭਾਰਤ ਦਾ ਸਭ ਤੋਂ ਸਸਤਾ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਇਸ ਸਮਾਰਟਫੋਨ ਦੀ ਕੀਮਤ 3 ਤੋਂ 4 ਹਜ਼ਾਰ ਨਹੀਂ ਹੈ ਅਤੇ ਨਾ ਹੀ ਇਸ ਸਮਾਰਟਫੋਨ ਦੀ ਕੀਮਤ 2 ਤੋਂ 3 ਹਜ਼ਾਰ ਰੁਪਏ ਦੇ ਵਿਚਕਾਰ। ਬੇੱਲ ਦਾ ਇਹ ਸਮਾਰਟਫੋਨ ਇੰਨਾਂ ਸਸਤਾ ਹੈ ਕਿ ਇਸ ਦੇ ਸਾਹਮਣੇ ਨੋਕੀਆ ਅਤੇ ਸੈਮਸੰਗ ਦੇ ਫੀਚਰ ਫੋਨ ਵੀ ਮਹਿੰਗੇ ਲਗਣਗੇ। ਇਸ ਸਮਾਰਟਫੋਨ ਦੀ ਕੀਮਤ ਸਿਰਫ 499 ਰੁਪਏ ਹੋਵੇਗੀ।
ਜੀ ਹਾਂ ਇਹ ਸੱਚ ਹੈ। ਰਿੰਗਿੰਗ ਬੈਲਸ ਪ੍ਰਾਈਵੇਟ ਲਿਮਟਿਡ ਕੱਲ੍ਹ 499 ਰੁਪਏ ਦੀ ਕੀਮਤ ਵਾਲੇ ਸਮਾਰਟਫੋਨ ਨੂੰ ਲਾਂਚ ਕਰੇਗੀ ਜਿਸ ਦੀ ਅੰਤਮ ਕੀਮਤ ਅਤੇ ਲਾਂਚ ਦੀ ਘੋਸ਼ਣਾ ਰੱਖਿਆ ਮੰਤਰਾਲੇ ਦੇ ਮੰਤਰੀ ਮਨੋਹਰ ਪਰੀਕਰ ਦੁਆਰਾ ਕੀਤੀ ਜਾਵੇਗੀ। ਇਸ ਕੰਪਨੀ ਨੇ ਹਾਲ ਹੀ ''ਚ ਸਮਾਰਟ 101 ਸਮਾਰਟਫੋਨ ਨਾਲ ਭਾਰਤੀ ਮੋਬਾਇਲ ਫੋਨ ਮਾਰਕੀਟ ''ਚ ਕੱਦਮ ਰੱਖਿਆ ਹੈ ਜਿਸ ਦੀ ਕੀਮਤ 2,999 ਰੁਪਏ ਹੈ।