ਕੋਰੋਨਾ ਪਾਬੰਦੀਆਂ ਤੋਂ ਦੂਰ! ਭਾਰਤ ’ਚ ਹੋਣ ਜਾ ਰਿਹੈ ਪਹਿਲਾ ‘ਮੇਟਾਵਰਸ’ ਵਿਆਹ

Wednesday, Jan 19, 2022 - 01:45 PM (IST)

ਗੈਜੇਟ ਡੈਸਕ– ਕੋਰੋਨਾ ਦੇ ਚਲਦੇ ਵਿਆਹ-ਸਮਾਰੋਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਸਰਕਾਰ ਵਲੋਂ ਵਿਆਹ ਵਰਗੇ ਭੀੜ ਵਾਲੇ ਸਮਾਰੋਹ ਤੇ ਕਾਫ਼ੀ ਸਖ਼ਤੀ ਕਰ ਦਿੱਤੀ ਗਈ ਹੈ। ਜਿਸਦੇ ਚਲਦੇ ਵਿਆਹ ਸਮਾਰੋਹ ’ਚ ਜ਼ਿਆਦਾ ਗਿਣਤੀ ’ਚ ਲੋਕਾਂ ਨੂੰ ਸ਼ਾਮਿਲ ਹੋਣ ਦੀ ਮਨਜ਼ੂਰੀ ਨਹੀਂ ਹੈ ਪਰ ਜਲਦ ਹੀ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ। ਦਰਅਸਲ ਤਾਮਿਲਨਾਡੂ ’ਚ ਭਾਰਤ ਦਾ ਪਹਿਲਾ ਮੇਟਾਵਰਸ ਵਿਆਹ ਹੋ ਰਿਹਾ ਹੈ, ਜਿਸ ਵਿਚ ਅਣਗਿਣਤ ਗਿਣਤੀ ’ਚ ਮਹਿਮਾਨ ਸ਼ਾਮਿਲ ਹੋ ਸਕਣਗੇ। ਇਸਨੂੰ ਲੈ ਕੇ ਦਿਨੇਸ਼ ਵਲੋਂ ਟਵੀਟ ਰਾਹੀਂ ਇਕ ਪੋਸਟ ਕਰਕੇ ਸੂਚਨਾ ਦਿੱਤੀ ਗਈ ਹੈ। ਮੇਟਾਵਰਸ ਵਿਆਹ 6 ਫਰਵਰੀ ਨੂੰ ਹੋਵੇਗਾ। 

ਇਹ ਵੀ ਪੜ੍ਹੋ– 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ ਸ਼ਾਨਦਾਰ ਸਮਾਰਟ ਫੋਨ, ਖ਼ਰੀਦਣ ਲਈ ਵੇਖੋ ਪੂਰੀ ਲਿਸਟ

 

ਕੀ ਹੈ ਮੇਟਾਵਰਸ ਦੀ ਦੁਨੀਆ?
ਮੇਟਾਵਰਸ ’ਚ ਆਗੁਮੈਂਟਿਡ ਰਿਐਲਿਟੀ, ਵਰਚੂਅਲ ਰਿਐਲਿਟੀ ਅਤੇ ਵੀਡੀਓ ਟੂਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਵਿਚ ਇਕ ਡਿਜੀਟਲ ਸਪੇਸ ’ਚ ਲੋਕ ਇਕ-ਦੂਜੇ ਨਾਲ ਡਿਜੀਟਲ ਮੋਡ ’ਚ ਕੁਨੈਕਟ ਰਹਿੰਦੇ ਹਨ। ਆਸਾਨ ਸ਼ਬਦਾਂ ’ਚ ਕਹੀਏ ਤਾਂ ਤੁਸੀਂ ਘਰ ’ਚ ਹੀ ਹੋਵੋਗੇ ਪਰ ਤੁਹਾਡਾ ਅਵਤਾਰ ਮੇਟਾਵਰਸ ’ਚ ਹੋਵੇਗਾ, ਜਿਸ ਨੂੰ ਤੁਸੀਂ ਕੰਟਰੋਲ ਕਰ ਸਕੋਗੇ। ਇਸ ਮੇਟਾਵਰਸ ਦੀ ਦੁਨੀਆ ’ਚ ਤੁਹਾਡਾ ਡਿਜੀਟਲ ਅਵਤਾਰ ਉਹ ਸਭ ਕੁਝ ਕਰੇਗਾ, ਜੋ ਤੁਸੀਂ ਅਸਲ ਦੁਨੀਆ ’ਚ ਕਰਦੇ ਹੋ। ਤੁਸੀਂ ਵਿਆਹ ’ਚ ਕ੍ਰਿਪਟੋਕਰੰਸੀ ’ਚ ਗਿਫਟ ਵੀ ਖਰੀਦ ਕੇ ਦੇ ਸਕੋਗੇ। 

ਇਹ ਵੀ ਪੜ੍ਹੋ– ਐਪਲ ਨੇ ਭਾਰਤ ’ਚ ਬਣਾਇਆ ਨਵਾਂ ਰਿਕਾਰਡ, ਇਕ ਸਾਲ ’ਚ ਵੇਚ ਦਿੱਤੇ ਇੰਨੇ iPhones

PunjabKesari

ਇਹ ਵੀ ਪੜ੍ਹੋ– ਇਸ ਸਾਲ ਇਨ੍ਹਾਂ ਫੋਨਾਂ ’ਚ ਬੰਦ ਹੋ ਜਾਵੇਗਾ WhatsApp, ਇਥੇ ਵੇਖੋ ਪੂਰੀ ਲਿਸਟ

ਕਿਵੇਂ ਆਇਆ ਮੇਟਾਵਰਸ ਵਿਆਹ ਦਾ ਆਈਡੀਆ?
ਤਾਮਿਲਨਾਡੂ ਦਾ ਇਕ ਜੋੜਾ ਜਿਨੇਸ਼ ਐੱਸ.ਪੀ. ਅਤੇ ਜਨਗਾਨੰਦਿਨੀ ਰਾਮਾਸਵਾਮੀ ਅਗਲੇ ਮਹੀਨੇ ਦੇ ਪਹਿਲੇ ਐਤਵਾਰ ਨੂੰ ਸ਼ਿਵਲਿੰਗਪੁਰਮ ਪਿੰਡ ’ਚ ਵਿਆਹ ਕਰਨ ਵਾਲੇ ਹਨ ਜਿਸ ਤੋਂ ਬਾਅਦ ਰਿਸ਼ੈਪਸ਼ਨ ਨੂੰ ਵਰਚੂਅਲੀ ਹੋਸਟ ਕਰਨ ਦਾ ਫੈਸਲਾ ਲਿਆ ਹੈ। ਇਹ ਦੇਸ਼ ਦਾ ਪਹਿਲਾ ਮੇਟਾਵਰਸ ਵਿਆਹ ਹੋਵੇਗਾ। ਇਸ ਵਿਚ ਮਹਿਮਾਨ ਵਰਚੂਅਲੀ ਹਿੱਸਾ ਲੈ ਸਕਣਗੇ। ਦਿਨੇਸ਼ ਆਈ.ਆਈ.ਟੀ. ਮਦਰਾਸ ’ਚ ਇਕ ਪ੍ਰਾਜੈਕਟ ਐਸੋਸੀਏਟ ਹੈ ਜਿਸ ਨੇ ਮੇਟਾਵਰਸ ਵਿਆਹ ਦਾ ਆਈਡੀਆ ਪੇਸ਼ ਕੀਤਾ ਸੀ। ਨਾਲ ਹੀ ਉਸਦੀ ਹੋਣ ਵਾਲੀ ਪਤਨੀ ਨੂੰ ਵੀ ਉਸਦਾ ਇਹ ਆਈਡੀਆ ਕਾਫੀ ਪਸੰਦ ਆਇਆ।

ਦਿਨੇਸ਼ ਕ੍ਰਿਪਟੋ ਅਤੇ ਬਲਾਕਚੇਨ ਟੈਕਨਾਲੋਜੀ ’ਚ ਕੰਮ ਕਰ ਚੁੱਕਾ ਹੈ ਅਤੇ ਪਿਛਲੇ ਇਕ ਸਾਲ ਤੋਂ ਅਥੇਰੀਅਮ ਮਾਈਨੰਗ ਕਰ ਰਿਹਾ ਹੈ। ਜੋ ਕ੍ਰਿਪਟੋਕਰੰਸੀ ਦਾ ਇਕ ਰੂਪ ਹੈ। ਬਲਾਕਚੇਨ ਮੇਟਾਵਰਸ ਦੀ ਬੁਨਿਆਦੀ ਤਕਨੀਕ ਹੈ। ਦਿਨੇਸ਼ ਮੁਤਾਬਕ, ਜਦੋਂ ਮੇਰਾ ਵਿਆਹ ਤੈਅ ਹੋ ਗਿਆ ਸੀ ਤਾਂ ਮੈਂ ਮੇਟਾਵਰਸ ’ਚ ਇਕ ਰਿਸ਼ੈਪਸ਼ਨ ਰੱਖਣ ਬਾਰੇ ਸੋਚਿਆ ਸੀ।

ਇਹ ਵੀ ਪੜ੍ਹੋ– 20 ਰੁਪਏ ਤੋਂ ਵੀ ਘੱਟ ਕੀਮਤ ’ਚ 2GB ਡਾਟਾ ਦੇ ਰਹੀ ਇਹ ਟੈਲੀਕਾਮ ਕੰਪਨੀ​​​​​​​

ਨੋਟ: ਇਸ ਖ਼ਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Rakesh

Content Editor

Related News