Valentine''s Day 2024: 65 ਫੀਸਦੀ ਭਾਰਤੀ AI ਤੋਂ ਲਿਖਵਾ ਰਹੇ ''ਲਵ ਲੈਟਰ'' ਸਰਵੇ ''ਚ ਹੋਇਆ ਖੁਲਾਸਾ
Wednesday, Feb 14, 2024 - 04:49 PM (IST)
ਗੈਜੇਟ ਡੈਸਕ- ਮੋਬਾਇਲ ਦੀ ਤਰ੍ਹਾਂ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਰਜ਼ਿਊਮੇ ਤੋਂ ਲੈ ਕੇ ਲਵ ਲੈਟਰ ਤਕ ਲੋਕ ਏ.ਆਈ. ਦੀ ਮਦਦ ਨਾਲ ਲਿਖਵਾ ਰਹੇ ਹਨ। ਇਹ ਦਾਅਵਾ ਅਸੀਂ ਨਹੀਂ ਸਗੋਂ ਸਕਿਓਰਿਟੀ ਅਤੇ ਐਂਟੀਵਾਇਰਸ ਕੰਪਨੀ McAfee ਨੇ ਆਪਣੀ ਰਿਪੋਰਟ 'ਚ ਕੀਤਾ ਹੈ।
ਮੈਕੇਫੀ ਨੇ ਆਪਣੀ ਇਕ ਰਿਪੋਰਟ 'ਚ ਕਿਹਾ ਹੈ ਕਿ 56 ਫੀਸਦੀ ਭਾਰਤੀ ਵੈਲੇਂਟਾਈਨ ਡੇਅ ਮੌਕੇ ਏ.ਆਈ. ਤੋਂ ਲਵ ਲੈਟਰ ਲਿਖਵਾਉਣਾ ਚਾਹ ਰਹੇ ਹਨ। ਇਸ ਰਿਪੋਰਟ 'ਚ ਇਕ ਵੱਡਾ ਖੁਲਾਸਾ ਇਹ ਵੀ ਹੋਇਆ ਹੈ ਕਿ 39 ਫੀਸਦੀ ਲੋਕਾਂ ਨੇ ਮੰਨਿਆ ਹੈ ਕਿ ਪਾਰਟਨਰ ਬਣ ਕੇ ਉਨ੍ਹਾਂ ਨਾਲ ਚੈਟਿੰਗ ਕਰਨ ਵਾਲੇ ਜ਼ਿਆਦਾਤਰ ਲੋਕ ਸਕੈਮਰ ਹਨ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਲੋਕਾਂ ਦੀ ਨਿੱਜੀ ਜ਼ਿੰਦਗੀ 'ਚ ਵੀ ਹੁਣ ਏ.ਆਈ. ਦੀ ਐਂਟਰੀ ਹੋ ਚੁੱਕੀ ਹੈ। ਮਾਡਰਨ ਲਵ 'ਚ ਹੁਣ ਏ.ਆਈ. ਵੀ ਅਹਿਮ ਰੋਲ ਨਿਭਾ ਰਿਹਾ ਹੈ। ਇਸ ਸਰਵੇ 'ਚ 7 ਦੇਸ਼ਾਂ ਦੇ 7000 ਲੋਕਾਂ ਨੇ ਹਿੱਸਾ ਲਿਆ ਸੀ। ਇਸ ਸਰਵੇ 'ਚ ਸ਼ਾਮਲ ਇਕ ਚੌਥਾਈ ਲੋਕਾਂ ਨੇ ਕਿਹਾ ਕਿ ਉਹ ਲਵ ਲੈਟਰ ਲਈ ChatGPT, Google Gemini ਅਤੇ Microsoft Copilot ਦਾ ਇਸਤੇਮਾਲ ਕਰਨਗੇ।
ਸਰਵੇ ਮੁਤਾਬਕ, ਏ.ਆਈ. ਘੋਸਟ ਰਾਈਡਰ ਦਾ ਇਸਤੇਮਾਲ ਕਰਨ ਦਾ ਸਭ ਤੋਂ ਆਮ ਕਾਰਨ (81 ਫੀਸਦੀ) ਇਹ ਸੀ ਕਿ ਇਸ ਨਾਲ ਬਿਹਤਰ ਰਿਪਲਾਈ ਮਿਲੇਗਾ। ਸਰਵੇ 'ਚ ਸ਼ਾਮਲ 65 ਫੀਸਦੀ ਭਾਰਤੀਆਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਡੇਟਿੰਗ ਐਪ ਪ੍ਰੋਫਾਈਲ 'ਚ ਏ.ਆਈ. ਦਾ ਇਸਤੇਮਾਲ ਕੀਤਾ ਹੈ। ਇਸਤੋਂ ਇਲਾਵਾ ਪ੍ਰੋਫਾਈਲ ਡਿਸਕ੍ਰਿਪਸ਼ਨ ਲਈ ਵੀ ਏ.ਆੀ. ਬਾਟ ਦਾ ਇਸਤੇਮਾਲ ਕੀਤਾ ਹੋਇਆ ਹੈ। 77 ਫੀਸਦੀ ਨੇ ਮੰਨਿਆ ਕਿ ਡੇਟਿੰਗ ਐਪ 'ਤੇ ਉਨ੍ਹਾਂ ਨੂੰ ਫਰਜ਼ੀ ਅਤੇ ਏ.ਆਈ. ਜਨਰੇਟਿਡ ਇਮੇਜ ਨਾਲ ਸਾਹਮਣਾ ਹੋਇਆ।
ਦੱਸ ਦੇਈਏ ਕਿ ਜਨਰੇਟਿਵ ਏ.ਆਈ. ਲਾਰਜ ਲੈਂਗਵੇਜ ਮਾਡਲ (ਐੱਲ.ਐੱਲ.ਐੱਮ.) 'ਤੇ ਆਧਾਰਿਤ ਹੁੰਦੇ ਹਨ ਜੋ ਕਿ ਕਾਫੀ ਹੱਦ ਤਕ ਇਨਸਾਨਾਂ ਦੀ ਤਰ੍ਹਾਂ ਟੈਕਸਟ ਲਿਖ ਸਕਦੇ ਹਨ। ਇਨ੍ਹਾਂ ਟੂਲ ਦੀ ਮਦਦ ਨਾਲ ਤੁਸੀਂ ਕਿਸੇ ਖਾਸ ਸਟਾਈਲ 'ਚ ਵੀ ਲੈਟਰ ਜਾਂ ਚੈਟ ਲਿਖਵਾ ਸਕਦੇ ਹੋ।