ਇੰਡੀਅਨ ਮੋਟਰਸਾਈਕਲ ਨੇ ਲਾਂਚ ਕੀਤੀ 2016 ਸਕਾਊਟ ਸਿਕਸਟੀ ਬਾਈਕ
Wednesday, May 25, 2016 - 12:27 PM (IST)
ਜਲੰਧਰ— ਅਮਰੀਕੀ ਮੋਟਰਸਾਈਕਲ ਨਿਰਮਾਤਾ ਕੰਪਨੀ ਇੰਡੀਅਨ ਨੇ ਆਪਣੀ ਨਵੀਂ ਬਾਈਕ 2016 ਸਕਾਊਟ ਸਿਕਸਟੀ (Scout Sixty) ਨੂੰ ਭਾਰਤ ''ਚ 11.99 ਲੱਖ ਰੁਪਏ ''ਚ (ਐਕਸ ਸ਼ੋਅਰੂਮ ਦਿੱਲੀ) ਲਾਂਚ ਕਰ ਦਿੱਤਾ ਹੈ। ਇਹ ਮੋਟਰਸਾਈਕਲ ਇਸ ਸਾਲ ਜੁਲਾਈ ਦੇ ਮਹੀਨੇ ਤੋਂ ਉਪਲੱਬਧ ਹੋਵੇਗੀ।
ਇਸ ਮੋਟਰਸਾਈਕਲ ''ਚ ਕੀਤ ਹੈ ਖਾਸ-
ਇੰਜਣ-
ਇਸ ਬਾਈਕ ''ਚ 999 ਸੀ.ਸੀ. ਲਿਕੁਇਡ ਕੂਲਡ V ਟਵਿਨ DOHC ਇੰਜਣ ਦਿੱਤਾ ਗਿਆ ਹੈ ਜੋ 78 ਹਾਰਸਪਾਵਰ ਦੀ ਤਾਕਤ ਪੈਦਾ ਕਰਦਾ ਹੈ, ਨਾਲ ਹੀ ਇਸ ਦੇ ਇੰਜਣ ਨੂੰ 5-ਸਪੀਡ ਟ੍ਰਾਂਸਮਿਸ਼ਨ ਦੇ ਨਾਲ ਜੋੜਿਆ ਗਿਆ ਹੈ।
ਡਿਜ਼ਾਈਨ-
ਇੰਡੀਅਨ ਦੀ ਇਸ ਮੋਟਰਸਾਈਕਲ ''ਚ ਬਲੈਕ ਕਲਰ ਦੀਆਂ ਸੀਟਾਂ ਮੌਜੂਦ ਹਨ, ਨਾਲ ਹੀ ਇਸ ਦਾ ਫਰੇਮ ਅਤੇ ਵ੍ਹੀਲਸ ਵੀ ਬਲੈਕ ਕਲਰ ਦੇ ਹੀ ਹਨ। ਇਹ ਮੋਟਰਸਾਈਕਲ ਭਾਰਤ ''ਚ ਥੰਡਰ ਬਲੈਕ, ਰੈੱਡ ਅਤੇ ਪਰਲ ਵਾਈਟ, ਤਿੰਨ ਰੰਗਾਂ ਦੇ ਵਿਕਲਪ ''ਚ ਉਪਲੱਬਧ ਹੈ।
ਸੇਫਟੀ ਫੀਚਰਜ਼-
ਇਸ ਬਾਈਕ ਦੇ ਫਰੰਟ ''ਚ ABS ਸਿਸਟਮ ਦੇ ਨਾਲ 2 ਪਿਸਟਨ ਕੈਲਿਪਰਸ 298 ਐੱਮ.ਐੱਮ. ਡਿਸਕ ਬ੍ਰੇਕ ਅਤੇ ਰਿਅਰ ''ਚ ABS ਸਿਸਟਮ ਦੇ ਨਾਲ 1 ਪਿਸਟਨ ਕੈਲਿਪਰਸ 298 ਐੱਮ.ਐੱਮ. ਡਿਸਕ ਬ੍ਰੇਕ ਮੌਜੂਦ ਹੈ।
