ਮੋਬਾਇਲ ਗੇਮ ਡਾਊਨਲੋਡ ਕਰਨਾ ਤੇਜ਼ੀ ਨਾਲ ਵਧੇਗਾ : ਨਾਸਕਾਮ

Sunday, Nov 13, 2016 - 11:42 AM (IST)

ਮੋਬਾਇਲ ਗੇਮ ਡਾਊਨਲੋਡ ਕਰਨਾ ਤੇਜ਼ੀ ਨਾਲ ਵਧੇਗਾ : ਨਾਸਕਾਮ
ਜਲੰਧਰ- ਸਾਫਟਵੇਅਰ ਅਤੇ ਸੇਵਾ ਕੰਪਨੀਆਂ ਦੇ ਉੱਚ ਸੰਗਠਨ ਨਾਸਕਾਮ ਦੀ ਇਕ ਰਿਪੋਰਟ ਮੁਤਾਬਕ ਮੋਬਾਇਲ ਗੇਮ ਡਾਊਨਲੋਡ ਅਗਲੇ 5 ਸਾਲਾਂ ''ਚ ਸਾਲ ਦਰ ਸਾਲ 58 ਫੀਸਦੀ ਦੀ (ਸੀ.ਏ.ਜੀ.ਆਰ.) ਦੀ ਦਰ ਨਾਲ ਵਧੇਗਾ। ਇਸ ਮੁਤਾਬਕ 2016 ''ਚ ਮੋਬਾਇਲ ਗੇਮ ਡਾਊਨਲੋਡ 1.6 ਅਰਬ ਰਹੇ ਜੋ ਕਿ 2020 ਤਕ ਵਧ ਕੇ 5.3 ਅਰਬ ਡਾਊਨਲੋਡ ਹੋ ਜਾਣਗੇ। ਇਸ ਰਿਪੋਰਟ ''ਮੋਬਾਇਲ ਗੇਮਿੰਗ ਆਨ ਦਿ ਰਾਈਜ਼ ਇੰਡੀਆ'' ''ਚ ਇਹ ਸਿੱਟਾ ਕੱਢਿਆ ਗਿਆ ਹੈ। ਇਸ ਮੁਤਾਬਕ ਦੇਸ਼ ''ਚ ਸਮਾਰਟਫੋਨ ਦੀ ਵਧਦੀ ਗਿਣਤੀ ਅਤੇ ਡਾਟਾ ਦੀ ਉਪਲੱਬਧਤਾ ਦੇ ਚੱਲਦੇ ਮੋਬਾਇਲ ਗੇਮ ਡਾਊਨਲੋਡ ਲਗਾਤਾਰ ਵਧ ਰਹੇ ਹਨ।

Related News