ਭਾਰਤੀ ਨੇ ਫੇਸਬੁੱਕ ’ਚ ਲੱਭੀ ਖਾਮੀ, ਕੰਪਨੀ ਨੇ ਦਿੱਤੇ 1.10 ਲੱਖ ਰੁਪਏ

Tuesday, Nov 13, 2018 - 01:38 PM (IST)

ਭਾਰਤੀ ਨੇ ਫੇਸਬੁੱਕ ’ਚ ਲੱਭੀ ਖਾਮੀ, ਕੰਪਨੀ ਨੇ ਦਿੱਤੇ 1.10 ਲੱਖ ਰੁਪਏ

ਨਵੀਂ ਦਿੱਲੀ– ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ’ਚ ਆਏ ਦਿਨ ਬਗ (ਖਾਮੀਆਂ) ਕੱਢਦੇ ਰਹਿੰਦੇ ਹਨ ਜਿਸ ਵਿਚ ਭਾਰਤੀ ਕਾਫੀ ਅੱਗੇ। ਫੇਸਬੁੱਕ ਬਗ ਬਾਊਂਟੀ ਪ੍ਰੋਗਰਾਮ ਤਹਿਤ ਅਜਿਹੇ ਲੋਕਾਂ ਨੂੰ ਇਨਾਮ ਦਿੰਦੀ ਹੈ। ਮਹਾਰਾਸ਼ਟਰ ਦੇ ਧੂਲੇ ਦੇ ਰਹਿਣ ਵਾਲੇ ਸ਼ੁਭਮ ਨੇ ਹਾਲ ਹੀ ’ਚ ਫੇਸਬੁੱਕ ਦੀ ਖਾਮੀ ਲੱਭੀ ਜਿਸ ਲਈ ਕੰਪਨੀ ਨੇ ਉਸ ਨੂੰ ਇਮਾਨ ਦਿੱਤਾ ਹੈ। ਇੰਨਾ ਹੀ ਨਹੀਂ 2018 ਦੇ ਹਾਲ ਆਫ ਫੇਮ ’ਚ ਸ਼ੁਭਮ ਨੂੰ ਥਾਂ ਵੀ ਦਿੱਤੀ ਜਾਵੇਗੀ। ਫੇਸਬੁੱਕ ਨੇ ਸ਼ੁਭਮ ਨੂੰ 1500 ਡਾਲਰ (ਕਰੀਬ 1,10,000 ਰੁਪਏ) ਦਿੱਤੇ ਹਨ। 

ਫੇਸਬੁੱਕ ਪੇਜ ਦੇ ਐਡਮਿਨ ਰੋਲ ਪ੍ਰਾਈਵੇਟ ਹੁੰਦੇ ਹਨ ਪਰ ਸ਼ੁਭਮ ਮੁਤਾਬਕ, ਫੇਸਬੁੱਕ ਗਰੁੱਪ ਰਾਹੀਂ ਪੇਜ ਦੇ ਐਡਮਿਨ ਦਾ ਨਾਂ ਜਾਣਿਆ ਜਾ ਸਕਦਾ ਸੀ। ਇਹ ਬਗ ਪ੍ਰਾਈਵੇਸੀ ਦੇ ਲਿਹਾਜ ਨਾਲ ਕਾਫੀ ਗੰਭੀਰ ਸਾਬਤ ਹੋ ਸਕਦਾ ਸੀ। ਫੇਸਬੁੱਕ ਪੇਜ ’ਚ ਐਡਮਿਨ ਨੂੰ ਪ੍ਰਾਈਵੇਟ ਰੱਖਣ ਦਾ ਆਪਸ਼ਨ ਹੁੰਦਾ ਹੈ ਅਤੇ ਜ਼ਿਆਦਾਤਰ ਪੇਜ ਦੇ ਐਡਮਿਨਜ਼ ਪ੍ਰਾਈਵੇਟ ਹੁੰਦੇ ਹਨ ਤਾਂ ਜੋ ਯੂਜ਼ਰਜ਼ ਪ੍ਰੋਫਾਈਲ ਨਾ ਦੇਖ ਸਕਣ।


Related News