ਭਾਰਤ ਨੂੰ ਅਗਲੇ ਸਾਲ ਮਿਲੇਗਾ ਸਵਦੇਸ਼ ''ਚ ਬਣਿਆ ਨਵਾਂ Super Computer
Monday, May 23, 2016 - 12:01 PM (IST)
ਨਵੀਂ ਦਿੱਲੀ— ਭਾਰਤ ਨੂੰ ਅਗਲੇ ਸਾਲ ਸਵਦੇਸ਼ੀ ਰੂਪ ਨਾਲ ਬਣਿਆ ਇਕ ਸੁਪਰ ਕੰਪਿਊਟਰ ਮਿਲ ਜਾਵੇਗਾ। ਅਜਿਹਾ ਸਰਕਾਰ ਦੇ 4500 ਕਰੋੜ ਰੁਪਏ ਦੇ ਉਸ ਪ੍ਰੋਗਰਾਮ ਦੇ ਤਹਿਤ ਹੋਵੇਗਾ ਜਿਸ ਦਾ ਉਦੇਸ਼ ਭਾਰਤ ਨੂੰ ਉਨ੍ਹਾਂ ਇਲੀਟ ਦੇਸ਼ਾਂ ਦੇ ਵਰਗ ''ਚ ਸ਼ਾਮਲ ਕਰਨਾ ਹੈ ਜਿਨ੍ਹਾਂ ਨੇ ਇਸ ਖੇਤਰ ''ਚ ਤਰਕੀ ਕੀਤੀ ਹੈ।
ਵਿਗਿਆਨ ਅਤੇ ਤਕਨੀਕੀ ਮੰਤਰਾਲੇ ''ਚ ਮੰਤਰੀ ਆਸ਼ੁਤੋਸ਼ ਸ਼ਰਮਾ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ''ਸੈਂਟਰ ਫਾਰ ਡਿਵੈੱਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ'' ਸੰਭਾਲ ਰਿਹਾ ਹੈ ਜਿਸ ਨੇ ਭਾਰਤ ਦੇ ਪਹਿਲੇ ਸੁਪਰ ਕੰਪਿਊਟਰ ''ਪਰਮ'' ਦਾ ਨਿਰਮਾਣ ਕੀਤਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬੀਤੇ ਸਾਲ ਮਾਰਚ ''ਚ ''ਨੈਸ਼ਨਲ ਸੁਪਰ ਕੰਪਿਊਟਿੰਗ ਮਿਸ਼ਨ'' ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤਹਿਤ ਅਗਲੇ 7 ਸਾਲਾਂ ''ਚ 80 ਸੁਪਰ ਕੰਪਿਊਟਰਾਂ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ''ਚੋਂ ਕੁਝ ਇੰਪੋਰਟ ਹੋਣਗੇ ਅਤੇ ਬਾਕੀਆਂ ਦਾ ਨਿਰਮਾਣ ਸਵਦੇਸ਼ੀ ਰੂਪ ਨਾਲ ਕੀਤਾ ਜਾਵੇਗਾ।
ਸ਼ਰਮਾ ਨੇ ਕਿਹਾ ਕਿ ਅਸੀਂ ਇਸ ''ਤੇ ਕੰਮ ਕਰ ਰਹੇ ਹਾਂ ਕਿ ਗਰਮੀ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ। ਇਨ੍ਹਾਂ ਸੁਪਰ ਕੰਪਿਊਟਰਾਂ ਨੂੰ ਚਲਾਉਣ ਦਾ ਖਰਚਾ ਹੀ ਕਰੀਬ ਇਕ ਹਜ਼ਾਰ ਕਰੋੜ ਰੁਪਏ ਹੋਵੇਗਾ। ਸ਼ਰਮਾ ਨੇ ਕਿਹਾ ਕਿ ਨਵੇਂ ਸੁਪਰ ਕੰਪਿਊਟਰਾਂ ਨੂੰ ਦੇਸ਼ ਭਰ ''ਚ ਵੱਖ-ਵੱਖ ਸਥਾਨਾ ''ਚ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਸੁਪਰ ਕੰਪਿਊਟਰ ਦੀ ਵਰਤੋਂ ਵੱਖ-ਵੱਖ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ ਜਿਵੇਂ ਜਲਵਾਯੂ ਮਾਡਲਿੰਗ, ਮੌਸਮ ਅਨੁਮਾਨ, ਦਵਾਈਆਂ ਦੀ ਖੋਜ ਆਦਿ। ਮੌਜੂਦਾ ਸਮੇਂ ''ਚ ਵਿਸ਼ਵ ਦੀਆਂ ਸੁਪਰ ਕੰਪਿਊਟਿੰਗ ਮਸ਼ੀਨਾਂ ''ਚੋਂ ਇਕ ਵੱਡਾ ਹਿੱਸਾ ਅਮਰੀਕਾ, ਜਪਾਨ, ਚੀਨ ਅਤੇ ਯੂਰਪੀ ਸੰਘ ਕੋਲ ਹੈ।
