2017 'ਚ ਐਪ ਡਾਊਨਲੋਡਿੰਗ ਦੇ ਮਾਮਲੇ 'ਚ ਦੂਜੇ ਸਥਾਨ 'ਤੇ ਰਿਹਾ ਭਾਰਤ
Friday, Jan 19, 2018 - 11:52 AM (IST)

ਜਲੰਧਰ- ਐਨਲਿਸਟ ਕੰਪਨੀ App Annie ਦੇ ਮੁਤਾਬਕ, 2017 'ਚ ਜ਼ਿਆਦਾਤਰ ਐਪਸ ਡਾਊਨਲੋਡ ਕਰਨ ਦੇ ਮਾਮਲੇ 'ਚ ਅਮਰੀਕਾ ਨੂੰ ਪਛਾੜ ਕੇ ਭਾਰਤ ਦੂਜੇ ਸਥਾਨ 'ਚੇ ਰਿਹਾ। ਇਸ ਦੌਰਾਨ ਦਨੀਆਭਰ 'ਚ ਕਰੀਬ 175 ਅਰਬ ਐਪ ਡਾਊਨਲੋਡ ਹੋਏ। ਇਸ ਰਿਪੋਰਟ ਮੁਤਾਬਕ ਇਕ ਭਾਰਤੀ ਯੂਜ਼ਰ ਦੇ ਡਿਵਾਈਸ 'ਚ ਔਸਤਨ 80 ਐਪਸ ਹੁੰਦੇ ਹਨ, ਜਿੰਨ੍ਹਾਂ 'ਚ ਹਰ ਮਹੀਨੇ 40 ਐਪਸ ਇਸਤੇਮਾਲ ਕਰਦੇ ਹਨ।
ਤੁਹਾਨੂੰ ਦੱਸ ਦੱਈਏ ਕਿ ਭਾਰਤ 'ਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲੇ ਐਪਸ 'ਚ WhatsApp, Facebook, Facebook Messenger, Truecaller, SHAREit, MX Player, UC Browser, Amazon, Paytm, ਅਤੇ Instagram ਸ਼ਾਮਿਲ ਹਨ।
ਚੀਨ ਦਾ ਮੁਕਾਬਲਾ ਕਰਨ 'ਚ ਭਾਰਤ ਨੂੰ ਹੁਣ ਥੋੜਾ ਸਮਾਂ ਲੱਗ ਸਕਦਾ ਹੈ। ਤੁਹਾਨੂੰ ਦੱਸ ਦੱਈਏ ਕਿ ਇਸ ਰਿਪੋਰਟ 'ਚ ਵੀ ਅਜਿਹਾ ਹੀ ਸਾਹਮਣੇ ਆਇਆ ਹੈ ਕਿ ਚੀਨ ਨੇ ਬਾਕੀ ਸਾਰੇ ਦੇਸ਼ਾਂ ਨੂੰ ਪਿੱਛੇ ਛੱਡ ਕੇ ਇਸ ਮਾਮਲੇ 'ਚ ਆਪਣੇ-ਆਪ ਨੂੰ ਪਹਿਲੇ ਸਥਾਨ 'ਤੇ ਬਣਾ ਕੇ ਰੱਖਿਆ ਹੋਇਆ ਹੈ।