2,96,71,064 ਵਾਹਨ ਵੇਚ ਭਾਰਤ ਨੇ ਤੋੜ ''ਤਾ ਰਿਕਾਰਡ ! FADA ਅੰਕੜੇ ਕੀਤੇ ਜਾਰੀ, GST 2.0 ਦਾ ਦਿਖਿਆ ਵੱਡਾ ਅਸਰ

Monday, Apr 06, 2026 - 04:12 PM (IST)

2,96,71,064 ਵਾਹਨ ਵੇਚ ਭਾਰਤ ਨੇ ਤੋੜ ''ਤਾ ਰਿਕਾਰਡ ! FADA ਅੰਕੜੇ ਕੀਤੇ ਜਾਰੀ, GST 2.0 ਦਾ ਦਿਖਿਆ ਵੱਡਾ ਅਸਰ

ਗੈਜੇਟ ਡੈਸਕ : ਭਾਰਤੀ ਆਟੋਮੋਬਾਈਲ ਇੰਡਸਟਰੀ ਲਈ ਵਿੱਤੀ ਸਾਲ 2026 ਇਤਿਹਾਸਕ ਸਾਬਤ ਹੋਇਆ ਹੈ। 31 ਮਾਰਚ 2026 ਨੂੰ ਖ਼ਤਮ ਹੋਏ ਇਸ ਵਿੱਤੀ ਸਾਲ ਦੌਰਾਨ ਦੇਸ਼ ਵਿੱਚ ਵਾਹਨਾਂ ਦੀ ਵਿਕਰੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (FADA) ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਇਸ ਸਾਲ ਪਹਿਲੀ ਵਾਰ ਕੁੱਲ 2,96,71,064 ਵਾਹਨ ਵੇਚੇ ਗਏ ਹਨ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 13.30 ਫੀਸਦੀ ਵੱਧ ਹਨ।  ਮਾਹਿਰਾਂ ਅਨੁਸਾਰ ਇਸ ਸ਼ਾਨਦਾਰ ਵਾਧੇ ਦਾ ਸਭ ਤੋਂ ਵੱਡਾ ਕਾਰਨ GST 2.0 ਦਾ ਲਾਗੂ ਹੋਣਾ ਰਿਹਾ ਹੈ। ਇਸ ਨਵੀਂ ਪ੍ਰਣਾਲੀ ਕਾਰਨ ਵਾਹਨਾਂ ਦੀਆਂ ਕੀਮਤਾਂ ਵਿੱਚ ਕਮੀ ਆਈ, ਜਿਸ ਨਾਲ ਗਾਹਕਾਂ ਲਈ ਗੱਡੀਆਂ ਖਰੀਦਣਾ ਕਿਫਾਇਤੀ ਹੋ ਗਿਆ। ਵਿੱਤੀ ਸਾਲ ਦੇ ਪਹਿਲੇ ਹਿੱਸੇ (ਅਪ੍ਰੈਲ ਤੋਂ ਅਗਸਤ) ਵਿੱਚ ਵਿਕਰੀ ਦੀ ਰਫਤਾਰ ਕੁਝ ਮੱਠੀ ਰਹੀ ਸੀ ਕਿਉਂਕਿ ਲੋਕ GST ਬਦਲਾਅ ਦੀ ਉਡੀਕ ਕਰ ਰਹੇ ਸਨ, ਪਰ ਸਤੰਬਰ ਤੋਂ ਮਾਰਚ ਦਰਮਿਆਨ ਵਿਕਰੀ ਵਿੱਚ ਜ਼ਬਰਦਸਤ ਉਛਾਲ ਦੇਖਿਆ ਗਿਆ।

ਹਰ ਸੈਗਮੈਂਟ ਵਿੱਚ ਰਿਕਾਰਡ ਤੋੜ ਵਾਧਾ
•ਦੋਪਹੀਆ ਵਾਹਨ:
ਇਸ ਸੈਗਮੈਂਟ ਵਿੱਚ 2.14 ਕਰੋੜ ਯੂਨਿਟਾਂ ਦੀ ਵਿਕਰੀ ਹੋਈ, ਜੋ 13.40 ਫੀਸਦੀ ਦਾ ਵਾਧਾ ਦਰਸਾਉਂਦੀ ਹੈ।
•ਕਾਰਾਂ (ਪੈਸੇਂਜਰ ਵਾਹਨ): ਸਾਲ ਭਰ ਵਿੱਚ 47.1 ਲੱਖ ਕਾਰਾਂ ਵਿਕੀਆਂ, ਜੋ ਪਿਛਲੇ ਸਾਲ ਨਾਲੋਂ 13 ਫੀਸਦੀ ਵੱਧ ਹਨ।
•ਟਰੈਕਟਰ: ਸਭ ਤੋਂ ਵੱਧ ਵਾਧਾ 18.95 ਫੀਸਦੀ ਟਰੈਕਟਰਾਂ ਦੀ ਵਿਕਰੀ ਵਿੱਚ ਦਰਜ ਕੀਤਾ ਗਿਆ, ਜਿਸ ਨਾਲ ਕੁੱਲ 10.5 ਲੱਖ ਟਰੈਕਟਰ ਵਿਕੇ।
•ਕਮਰਸ਼ੀਅਲ ਵਾਹਨ: ਇਨ੍ਹਾਂ ਦੀ ਵਿਕਰੀ 10.6 ਲੱਖ ਯੂਨਿਟ ਰਹੀ, ਜੋ ਪਿਛਲੇ ਸਾਲ ਨਾਲੋਂ 11.74 ਫੀਸਦੀ ਵੱਧ ਹੈ।

ਮਾਰਚ 2026 ਰਿਹਾ ਸਭ ਤੋਂ ਸ਼ਾਨਦਾਰ ਮਹੀਨਾ
 ਵਾਹਨਾਂ ਦੀ ਵਿਕਰੀ ਦੇ ਮਾਮਲੇ ਵਿੱਚ ਮਾਰਚ 2026 ਸਭ ਤੋਂ ਸਫਲ ਮਹੀਨਾ ਸਾਬਤ ਹੋਇਆ। ਇਸ ਇਕੱਲੇ ਮਹੀਨੇ ਵਿੱਚ ਹੀ 26.9 ਲੱਖ ਵਾਹਨ ਵਿਕੇ, ਜੋ ਸਾਲਾਨਾ ਆਧਾਰ 'ਤੇ 25.28 ਫੀਸਦੀ ਦਾ ਵਾਧਾ ਹੈ। ਚਾਰ ਪਹੀਆ ਵਾਹਨਾਂ ਨੇ ਵੀ ਪਹਿਲੀ ਵਾਰ ਇੱਕ ਮਹੀਨੇ ਵਿੱਚ ਸਭ ਤੋਂ ਵੱਧ 4.4 ਲੱਖ ਯੂਨਿਟਾਂ ਦੀ ਵਿਕਰੀ ਦਰਜ ਕੀਤੀ। FADA ਦੇ ਪ੍ਰਧਾਨ ਸੀ. ਐੱਸ. ਵਿਗਨੇਸ਼ਵਰ ਅਨੁਸਾਰ ਸ਼ਹਿਰੀ ਅਤੇ ਪੇਂਡੂ ਦੋਵਾਂ ਬਾਜ਼ਾਰਾਂ ਵਿੱਚ ਮਜ਼ਬੂਤ ਮੰਗ, ਨਵੇਂ ਮਾਡਲਾਂ ਦੀ ਐਂਟਰੀ ਅਤੇ ਕੀਮਤਾਂ ਵਿੱਚ ਕਟੌਤੀ ਨੇ ਇਸ ਇਤਿਹਾਸਕ ਪ੍ਰਾਪਤੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News