ਅਨੋਖੇ ਤਰੀਕੇ ਨਾਲ ਵਧ ਰਿਹੈ ਸਮੁੰਦਰ ਦੇ ਪਾਣੀ ਦਾ ਪੱਧਰ

Wednesday, Feb 24, 2016 - 01:59 PM (IST)

ਅਨੋਖੇ ਤਰੀਕੇ ਨਾਲ ਵਧ ਰਿਹੈ ਸਮੁੰਦਰ ਦੇ ਪਾਣੀ ਦਾ ਪੱਧਰ

ਜਲੰਧਰ- ਗਲੋਬਲ ਵਾਰਮਿੰਗ ਦਾ ਪ੍ਰਭਾਵ ਧਰਤੀ ਅਤੇ ਆਕਾਸ਼ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਇਸ ਨੇ ਸਮੁੰਦਰੀ ਸੰਸਾਰ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਵਿਗਿਆਨੀਆਂ ਦੇ ਇਕ ਸਮੂਹ ਨੇ ਹੈਰਾਨ ਕਰਨ ਵਾਲੀ ਇਕ ਰਿਪੋਰਟ ''ਚ ਕਿਹਾ ਹੈ ਕਿ ਮਨੁੱਖੀ ਕਾਰਨਾਂ ਤੋਂ ਵਧ ਰਹੀ ਗਲੋਬਲ ਵਾਰਮਿੰਗ ਕਾਰਨ ਪਿਛਲੀ ਇਕ ਸਦੀ ''ਚ ਸਮੁੰਦਰ ਦੇ ਪਾਣੀ ਦਾ ਪੱਧਰ ਏਨੀ ਤੇਜ਼ੀ ਨਾਲ ਵਧ ਰਿਹਾ ਹੈ, ਜਿੰਨਾ ਪਿਛਲੀਆਂ 27 ਸਦੀਆਂ ''ਚ ਨਹੀਂ ਵਧਿਆ।

ਵਿਗਿਆਨੀਆਂ ਨੇ ਹਾਲੀਆ ਰਿਪੋਰਟ ''ਚ ਕਿਹਾ ਹੈ ਕਿ ਸਾਲ 1900 ਤੋਂ 2000 ਤੱਕ ਕੌਮਾਂਤਰੀ ਸਮੁੰਦਰੀ ਪਾਣੀ ਦਾ ਪੱਧਰ 14 ਸੈਂਟੀਮੀਟਰ ਜਾਂ 5.5 ਇੰਚ ਵਧਿਆ ਹੈ। ਰਿਪੋਰਟ ''ਚ ਕਿਹਾ ਗਿਆ ਹੈ ਕਿ ਗਲੋਬਲ ਵਾਰਮਿੰਗ ਨਾ ਹੁੰਦੀ ਤਾਂ ਇਹ ਵਾਧਾ 20ਵੀਂ ਸਦੀ ਦੇ ਵਾਧੇ ਤੋਂ ਵੀ ਘੱਟ ਹੁੰਦਾ।


Related News