ਮੁਸੀਬਤ ਵੇਲੇ ਸਮਾਰਟਫੋਨ ਨੂੰ ਬਦਲੇਗਾ ਸੇਫਟੀ ਅਲਾਰਮ ''ਚ ਇਹ ਐਪ
Saturday, Jan 30, 2016 - 06:21 PM (IST)
ਜਲੰਧਰ- ਅਲੋਨ ਐਪ ਨੂੰ ਭਾਰਤ ਦੇ ਪਹਿਲੇ ਅਜਿਹੇ ਫ੍ਰੀ ਐਪ ਵਜੋਂ ਲਾਂਚ ਕੀਤਾ ਗਿਆ ਹੈ ਜੋ ਤੁਹਾਡੇ ਸਮਾਰਟਫੋਨ ਨੂੰ ਸੇਫਟੀ ਅਲਾਰਮ ''ਚ ਬਦਲ ਦਵੇਗਾ। ਇਕ ਉੱਚੀ ਆਵਾਜ਼ ਨਾਲ ਇਹ ਐਪ ਤੁਹਾਡੇ ਰਿਸ਼ਤੇਦਾਰ ਅਤੇ ਕਿਸੇ ਖਾਸ ਨੂੰ ਅਲਾਰਮ ਭੇਜ ਸਕਦਾ ਹੈ। ਇਸ ਐਪ ਨੂੰ ਲਾਂਚ ਕਰਨ ਦੌਰਾਨ ਇਸ ਦੇ CEO ਅਤੇ ਫਾਊਂਡਰ Anders Paulson ਨੇ ਕਿਹਾ ਕਿ ਭਾਰਤ ਲਗਾਤਾਰ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ''ਚੋਂ ਲੰਘ ਰਿਹਾ ਹੈ। ਹਿੰਸਾ ਅਤੇ ਅਸੁਰੱਖਿਆ ਅੱਜ ਦੇ ਸਮਾਜ ਦੀਆਂ ਸਭ ਤੋਂ ਵੱਡੀਆਂ ਮੁਸ਼ਕਿਲਾਂ ਹਨ ਅਤੇ ਇਸ ਲਈ ਸਾਨੂੰ ਇਕ ਸੁਰੱਖਿਅਤ ਵਾਤਾਵਰਣ ਨੂੰ ਬਣਾਉਣ ਦੀ ਲੋੜ ਹੈ। ਉਹ ਆਪਣੀ ਧੀ ਫਿਲਿਪਾ ਅਤੇ ਹਰ ਬੱਚੇ, ਅਤੇ ਆਦਮੀ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਨ।
ਉਨ੍ਹਾਂ ਦੇ ਅਨੁਸਾਰ ਹਰ ਪੰਜ ਔਰਤਾਂ ''ਚੋਂ ਇਕ ਔਰਤ ਕਿਸੇ ਕਿਸਮ ਦੀ ਛੇੜ-ਛਾੜ ਦਾ ਸ਼ਿਕਾਰ ਬਣਦੀ ਹੈ । ਇਸ ਲਈ ਇਸ ਨੂੰ ਔਰਤਾਂ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਹੈ। ਇਸ ਐਪ ਦਾ ਕੁਝ ਫੀਚਰਸ ਮੁਸੀਬਤ ਦੇ ਸਮੇਂ ਤੁਹਾਡੇ ਨੇੜੇ ਦੇ ਲੋਕਾਂ ਨੂੰ ਅਲਰਟ ਕਰ ਸਕਦੇ ਹਨ। ਅਲੋਨ ਐਪ ਹੁਣ ਤੱਕ 13 ਭਾਸ਼ਾਵਾਂ ''ਚ ਲਾਂਚ ਕੀਤਾ ਗਿਆ ਹੈ ਜਿਨ੍ਹਾਂ ''ਚ ਸਵੀਡਨੀ, ਇੰਗਲਿਸ਼, ਸਪੇਨ, ਇਟਾਲੀਅਨ, ਫਰੈਂਚ, ਬ੍ਰਾਜ਼ੀਲ, ਪੁਰਤਗਾਲੀ, ਡੈੱਨਮਾਰਕੀ, ਨਾਰਵੇਈ, ਫਿਨਿਸ਼, ਕ੍ਰੋਏਸ਼ੀ, ਤੁਰਕੀ, ਬੈਲਟਿਕ ਅਤੇ ਥਾਈ ਭਾਸ਼ਾਵਾਂ ਸ਼ਾਮਿਲ ਹਨ। ਇਹ ਐਪ ਗੂਗਲ ਪਲੇਅ ਅਤੇ ਐਪਲ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
