ਇਸ ਤਰ੍ਹਾਂ ਲਓ ਆਪਣੀ Whatsapp ਚੈਟ ਦਾ ਬੈਕਅਪ
Sunday, Nov 27, 2016 - 05:24 PM (IST)
ਜਲੰਧਰ- ਦੁਨੀਆ ਭਰ ''ਚ ਸਭ ਤੋਂ ਲੋਕਪ੍ਰਿਅ ਸੋਸ਼ਲ ਮੈਸੇਜਿੰਗ ਐਪ ਵਟਸਐਪ ''ਤੇ ਜ਼ਿਆਦਾਤਰ ਯੂਜ਼ਰਸ ਵਲੋਂ ਫੋਟੋ ਸ਼ੇਅਰਿੰਗ, ਚੈਟਿੰਗ, ਟੈਕਸਟ ਮੈਸੇਜਿੰਗ, ਡਾਕਿਊਮੈਂਟਸ, ਪੀ.ਡੀ.ਐੱਫ. ਫਾਇਲਸ, ਜਿਫ ਇਮੇਜ, ਵੀਡੀਓ ਆਦਿ ਸ਼ੇਅਰ ਕੀਤੀਆਂ ਜਾਂਦੀਆਂ ਹਨ। ਹਾਲ ਹੀ ''ਚ ਵਟਸਐਪ ਨੇ ਕਈ ਨਵੇਂ ਫੀਚਰ ਪੇਸ਼ ਕੀਤੇ ਹਨ ਜਿਸ ਰਾਹੀਂ ਯੂਜ਼ਰਸ ਵੀਡੀਓ ਚੈਟ ਵੀ ਕਰ ਸਕਦੇ ਹਨ ਅਤੇ ਜਿਫ ਨੂੰ ਵੀ ਭੇਜ ਸਕਦੇ ਹਨ।
ਅੱਜ ਦੇ ਦੌਰ ''ਚ ਜ਼ਿਆਦਾਤਰ ਯੂਜ਼ਰਸ ਆਪਣੇ ਡਾਟਾ ਨੂੰ ਸੇਵ ਕਰਨਾ ਪਸੰਦ ਕਰਦੇ ਹਨ। ਜੇਕਰ ਤੁਸੀਂ ਆਪਣੀ ਚੈਟ ਨੂੰ ਸੇਵ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਗੂਗਲ ਡਰਾਈਵ ਜਾਂ ਆਈ.ਕਲਾਊਡ ਸਭ ਤੋਂ ਬਿਹਤਰ ਆਪਸ਼ਨ ਹੈ। ਇਸ ਤੋਂ ਇਲਾਵਾ ਤੁਸੀਂ ਆਪਣੀ ਚੈਟ ਨੂੰ ਟੈਕਸਟ ਫਾਇਲ ਦੇ ਰੂਪ ''ਚ ਵੀ ਸੇਵ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਆਪਣੀ ਚੈਟ ਨੂੰ ਸੇਵ ਕਰਨ ਬਾਰੇ ਕੁਝ ਟਿਪਸ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਨ੍ਹਾਂ ਟਿਪਸ ਬਾਰੇ-
1. ਤੁਸੀਂ ਜਿਸ ਵਿਅਕਤੀ ਦੀ ਚੈਟ ਨੂੰ ਸੇਵ ਕਰਨਾ ਚਾਹੁੰਦੇ ਹੋ ਉਸ ਦੀ ਚੈਟ ਨੂੰ ਐਪ ''ਚ ਓਪਨ ਕਰ ਲਓ।
2. ਹੁਣ ਤੁਸੀਂ ਤਿੰਨ ਡਾਟ ਵਾਲੇ ਆਈਕਨ ''ਤੇ ਜਾਓ, ਇਹ ਤੁਹਾਨੂੰ ਉੱਪਰ ਸੱਜੇ ਪਾਸੇ ਦਿਖਾਈ ਦੇਵੇਗਾ।
3. ਹੁਣ ਤੁਹਾਨੂੰ ਇਸ ਵਿਚ ਕਈ ਵਿਕਲਪ ਦਿਖਾਈ ਦੇਣਗੇ ਜਿਨ੍ਹਾਂ ''ਚੋਂ ਤੁਸੀਂ ''ਮੋਰ'' ਆਪਸ਼ਨ ਦੇ ਵਿਕਲਪ ਦੀ ਚੋਣ ਕਰੋ ਅਤੇ ਇਸ ''ਤੇ ਜਾ ਕੇ ਈ-ਮੇਲ ਚੈਟ ਵਿਕਲਪ ''ਤੇ ਕਲਿੱਕ ਕਰ ਦਿਓ।
4. ਜੇਕਰ ਤੁਸੀਂ ਕਿਸੇ ਮੀਡੀਆ ਨੂੰ ਵੀ ਅਟੈਚ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਵੀ ਸਲੈਕਟ ਕਰ ਲਓ। ਇਸ ਲਈ ਦੋ ਵਿਕਲਪ ''Without Media'' ਅਤੇ ''Attach Media'' ਦਿਖਾਈ ਦਿੰਦੇ ਹਨ। ਤੁਸੀਂ ਦੋਵਾਂ ''ਚੋਂ ਕਿਸੇ ਇਕ ਦੀ ਚੋਣ ਹੀ ਕਰ ਸਕਦੇ ਹੋ। ਹੁਣ ਚੈਟ ਨੂੰ ਆਪਣੇ ਅਕਾਊਂਟ ''ਚ ਮੇਲ ਕਰ ਦਿਓ। ਤੁਹਾਡੀ ਮੇਲ ਆਈ.ਡੀ. ''ਤੇ ਤੁਰੰਤ ਹੀ ਮੇਲ ''ਚ ਇਕ ਫਾਇਲ ਆ ਜਾਵੇਗੀ। ਪਰ ਤੁਸੀਂ ਧਿਆਨ ਰੱਖੋ ਕਿ ਤੁਹਾਡੇ ਫੋਨ ''ਚ ਇੰਟਰਨੈੱਟ ਕੁਨੈਕਸ਼ਨ ਹੋਣਾ ਚਾਹੀਦਾ ਹੈ।
