IFA 2018: ਏਸਰ ਨੇ ਪੇਸ਼ ਕੀਤੀ ਦੁਨੀਆ ਦਾ ਸਭ ਤੋਂ ਹਲਕੀ ਨੋਟਬੁੱਕ
Thursday, Aug 30, 2018 - 11:48 AM (IST)
ਜਲੰਧਰ- ਏਸਰ ਨੇ IFA 2018 ਦੇ ਸ਼ੁਰੂ ਹੋਣ ਤੋਂ ਪਹਿਲਾਂ ਦੁਨੀਆ ਦੀ ਸਭ ਤੋਂ ਹਲਕਾ 15-ਇੰਚ ਵਾਲਾ ਨੋਟਬੁੱਕ ਪੇਸ਼ ਕੀਤਾ ਹੈ। ਇਸ ਨੋਟਬੁੱਕ ਨੂੰ ਏਸਰ ਸਵਿਫਟ 5 (Acer Swift 5) ਦੇ ਨਾਂ ਨਾਲ ਪੇਸ਼ ਕੀਤਾ ਗਿਆ ਹੈ। ਸਵਿਫਟ 5 ((SF515-51T) ਨੋਟਬੁੱਕ 15-ਇੰਚ ਡਿਸਪਲੇਅ ਦਾ ਭਾਰ ਇਕ ਕਿੱਲੋਗ੍ਰਾਮ (990 ਗ੍ਰਾਮ) ਹੈ। ਇਸ ਸਵਿਫਟ 5 ਦੇ ਟਾਪ 'ਤੇ ਬਾਟਮ ਕਵਰ ਇਕ ਪਤਲੇ ਮਜਬੂਤ ਡਿਜ਼ਾਈਨ ਦੇ ਨਾਲ ਮੈਗਨੀਸ਼ਿਅਮ-ਲੀਥੀਅਮ ਅਲੌਏ (alloy) ਨਾਲ ਬਣਿਆ ਹੈ। ਏਸਰ (Acer) ਦਾ ਕਹਿਣਾ ਹੈ ਕਿ ਡਿਊਰੇਬੀਲਿਟੀ ਦੇ ਮਾਮਲੇ 'ਚ ਇਸ ਨੂੰ ਬੈਂਡ ਤੇ ਟਵਿਸਟ ਕੀਤਾ ਜਾ ਸਕਦਾ ਹੈ।
Acer Swift 5 ਦੀ ਕੀਮਤ ਤੇ ਉਪਲਬੱਧਤਾ
ਏਸਰ ਸਵਿਫਟ 5 ਨੋਟਬੁੱਕ 15-ਇੰਚ ਡਿਸਪਲੇਅ ((SF515-51T) ਨਵੰਬਰ 'ਚ ਚੀਨ ਤੇ EMEA ਰੀਜ਼ਨ 'ਚ ਸੇਲ ਲਈ ਉਪਲੱਬਧ ਕਰਵਾਇਆ ਜਾਵੇਗਾ। ਕੀਮਤ ਦੀ ਗੱਲ ਕਰੀਏ ਤਾਂ ਇਸ ਨੂੰ ਚੀਨ 'ਚ RM2 7,499 (ਲਗਭਗ 77,500 ਰੁਪਏ), EMEA ਦੇਸ਼ਾਂ 'ਚ RMB 7,499 (ਲਗਭਗ 90,500 ਰੁਪਏ) 'ਚ ਸੇਲ ਕੀਤਾ ਜਾਵੇਗਾ। ਸਵਿਫਟ ਨਾਰਥ ਅਮਰੀਕਾ 'ਚ ਜਨਵਰੀ 2019 'ਚ $1,099 (ਲਗਭਗ 77,700 ਰੁਪਏ) ਦੀ ਸ਼ੁਰੂਆਤੀ ਕੀਮਤ ਦੇ ਨਾਲ ਸੇਲ ਕੀਤਾ ਜਾਵੇਗਾ।
Acer Swift 5 ਦੀ ਸਪੈਸੀਫਿਕੇਸ਼ਨਸ ਤੇ ਫੀਚਰਸ
ਇਸ 'ਚ 15.6-ਇੰਚ ਫੁੱਲ ਐੱਚ. ਡੀ 1920x1080 ਆਈ. ਪੀ. ਐੱਸ ਟੱਚ-ਸਕ੍ਰੀਨ ਅਲਟਰਾ-ਨੈਰੋ ਬੇਜ਼ਲ ਤੇ 87.6 ਸਕਰੀਨ-ਟੂ-ਬਾਡੀ ਰੇਸ਼ਿਓ ਹੈ। ਇਸ ਨੋਟਬੁੱਕ ਦਾ ਵਿਊਇੰਗ ਡਿਸਪਲੇਅ Acer ਦੀ ਬਲੂਲਾਈਟ ਸ਼ੀਲਡ ਟੈਕਨਾਲੌਜੀ ਦੇ ਨਾਲ ਆਉਂਦਾ ਹੈ ਜੋ ਰਾਤ ਦੇ ਸਮੇਂ 'ਚ ਬਲੂ-ਲਾਈਟ ਨੂੰ ਘੱਟ ਕਰਦਾ ਹੈ।
ਏਸਰ ਸਵਿਫਟ 5 ਨੋਟਬੁੱਕ 'ਚ LED ਬੈਕਲਿਟ ਕੀ-ਬੋਰਡ ਤੇ ਫਿੰਗਰਪ੍ਰਿੰਟ ਰੀਡਰ ਹੈ। ਇਸ ਦੇ ਨਾਲ ਹੀ ਇਸ 'ਚ ਫਾਸਟ ਤੇ ਸਕਿਓਰ ਲਾਗਈਨ ਲਈ ਵਿੰਡੋਜ਼ ਹੈਲੋ (Windows Hello) ਸਪੋਰਟ ਦਿੱਤੀ ਗਈ ਹੈ। ਇਹ ਇੰਟੈੱਲ ਦੇ ਲੇਟੈਸਟ 8th ਜਨਰੇਸ਼ਨ ਇੰਟੈੱਲ ਕੋਰ i7-8565U ਤੇ ਕੋਰ i5-8265U ਪ੍ਰੋਸੈਸਰ 'ਤੇ ਅਧਾਰਿਤ ਹੈ। ਇਸ ਦੇ ਨਾਲ ਹੀ ਇਸ 'ਚ 16 ਜੀ. ਬੀ ਰੈਮ ਤੇ ਸਟੋਰੇਜ ਸਮਰੱਥਾ 1ਟੀ. ਬੀ. NVMe PCIe SSD ਦਿੱਤੀ ਗਈ ਹੈ।
ਕੰਪਨੀ ਨੇ ਇਸ 'ਚ TrueHarmony ਟੈਕਨਾਲੌਜੀ ਦਿੱਤੀ ਹੈ ਜੋ ਇਨਬਿਲਟ ਡਿਊਲ ਸਟੀਰਿਓ ਸਪੀਕਰ ਦੇ ਰਾਹੀਂ ਬਿਹਤਰ ਕੁਆਲਿਟੀ ਵਾਲਾ ਸਾਊਂਡ ਦੇਣ ਲਈ ਡਾਲਬੀ ਆਡੀਓ ਨੂੰ ਆਪਟੀਮਾਇਜ਼ ਕਰਦਾ ਹੈ। ਦੂਜੇ ਫੀਚਰਸ ਦੇ ਤੌਰ 'ਤੇ ਇਸ 'ਚ ਵਾਈ-ਫਾਈ ਕੁਨੈੱਕਸ਼ਨ 2x2 802.11ac ਵਾਇਰਲੈੱਸ Gigabit ਪਰਫਾਰਮੈਂਸ, ਯੂ. ਐੱਸ. ਬੀ 3.1 ਟਾਈਪ-ਸੀ Gen-2 ਪੋਰਟ ਤੇ ਇਕ ਰੈਗੂਲਰ HDMI ਪੋਰਟ ਦਿੱਤਾ ਗਿਆ ਹੈ।
