ਚੋਰੀ ਜਾਂ ਗੁਆਚ ਗਿਆ ਹੈ ਆਧਾਰ ਕਾਰਡ ਤਾਂ ਤੁਰੰਤ ਕਰੋ ਇਹ ਕੰਮ, ਨਹੀਂ ਹੋਵੇਗਾ ਗਲਤ ਇਸਤੇਮਾਲ

Sunday, Oct 22, 2023 - 05:40 PM (IST)

ਚੋਰੀ ਜਾਂ ਗੁਆਚ ਗਿਆ ਹੈ ਆਧਾਰ ਕਾਰਡ ਤਾਂ ਤੁਰੰਤ ਕਰੋ ਇਹ ਕੰਮ, ਨਹੀਂ ਹੋਵੇਗਾ ਗਲਤ ਇਸਤੇਮਾਲ

ਗੈਜੇਟ ਡੈਸਕ- ਆਧਾਰ ਕਾਰਡ ਭਾਰਤ 'ਚ ਸਭ ਤੋਂ ਜ਼ਰੂਰੀ ਦਸਤਾਵੇਜ਼ਾਂ 'ਚੋਂ ਇਕ ਹੈ। ਦੇਸ਼ ਦੇ ਸਾਰੇ ਨਾਗਰਿਕਾਂ ਕੋਲ ਆਧਾਰ ਕਾਰਡ ਹੋਣਾ ਜ਼ਰੂਰੀ ਹੈ ਪਰ ਕਈ ਵਾਰ ਆਧਾਰ ਕਾਰਡ ਦਾ ਗਲਤ ਇਸਤੇਮਾਲ ਵੀ ਹੁੰਦਾ ਹੈ। ਕਈ ਵਾਰ ਆਧਾਰ ਕਾਰਡ ਦੇ ਗੁਆਚ ਜਾਣ ਜਾਂ ਚੋਰੀ ਹੋ ਜਾਣ ਤੋਂ ਬਾਅਦ ਗਲਤ ਇਸਤੇਮਾਲ ਦਾ ਡਰ ਰਹਿੰਦਾ ਹੈ। ਇਸਨੂੰ ਰੋਕਣ ਲਈ ਯੂ.ਆਈ.ਡੀ.ਏ.ਆਈ. (UIDAI) ਨੇ ਆਧਾਰ ਕਾਰਡ ਨੂੰ ਲਾਕ ਕਰਨ ਦੀ ਸਹੂਲਤ ਦਿੱਤੀ ਹੈ। ਆਧਾਰ ਲਾਕ ਹੋਣ ਦੀ ਸਥਿਤੀ 'ਚ ਉਸਦਾ ਇਸਤੇਮਾਲ ਕਿਸੇ ਵੀ ਤਰ੍ਹਾਂ ਦੇ ਆਥੈਂਟਿਕੇਸ਼ਨ ਲਈ ਨਹੀਂ ਕੀਤਾ ਜਾ ਸਕਦਾ। ਆਓ ਅਸੀਂ ਤੁਹਾਨੂੰ ਆਧਾਰ ਲਾਕ ਕਰਨ ਦਾ ਤਰੀਕਾ ਦੱਸਦੇ ਹਾਂ।

ਇਹ ਵੀ ਪੜ੍ਹੋ- ਤੁਹਾਨੂੰ ਵੀ ਆ ਰਹੀ ਹੈ ਨੈੱਟਵਰਕ ਦੀ ਸਮੱਸਿਆ ਤਾਂ ਤੁਰੰਤ ਬਦਲੋ ਫੋਨ ਦੀ ਇਹ ਸੈਟਿੰਗ

ਆਧਾਰ ਕਾਰਡ ਨੂੰ ਆਨਲਾਈਨ ਲਾਕ ਕਰਨ ਦਾ ਤਰੀਕਾ

- ਸਭ ਤੋਂ ਪਹਿਲਾਂ UIDAI ਦੀ ਵੈੱਬਸਾਈਟ https://uidai.gov.in 'ਤੇ ਜਾਓ

- ਹੁਣ 'My Aadhaar' ਦੇ ਟੈਬ 'ਤੇ ਕਲਿੱਕ ਕਰੋ

- ਹੁਣ Aadhaar Services ਸੈਕਸ਼ਨ 'ਚੋਂ 'Aadhaar Lock/Unlock' 'ਤੇ ਕਲਿੱਕ ਕਰੋ

- ਹੁਣ 'Lock UID' ਦੇ ਆਪਸ਼ਨ 'ਤੇ ਕਲਿੱਕ ਕਰੋ

- ਹੁਣ ਆਪਣਾ ਆਧਾਰ ਨੰਬਰ, ਨਾਂ ਅਤੇ ਪਿੰਨ ਕੋਰਡ ਭਰੋ

- ਇਸਤੋਂ ਬਾਅਦ 'Send OTP' 'ਤੇ ਕਲਿੱਕ ਕਰੋ

- ਹੁਣ ਓ.ਟੀ.ਪੀ. ਭਰੋ। ਇਸਤੋਂ ਬਾਅਦ ਤੁਹਾਡਾ ਆਧਾਰ ਕਾਰਡ ਲਾਕ ਹੋ ਜਾਵੇਗਾ

ਇਹ ਵੀ ਪੜ੍ਹੋ- ਕਾਲ ਰਿਕਾਰਡਿੰਗ ਕਰਨ 'ਤੇ ਹੋ ਸਕਦੀ ਹੈ ਦੋ ਸਾਲ ਦੀ ਸਜ਼ਾ, ਜਾਣ ਲਓ ਇਹ ਨਿਯਮ

ਆਧਾਰ ਕਾਰਡ ਨੂੰ SMS ਰਾਹੀਂ ਲਾਕ ਕਰਨ ਦਾ ਤਰੀਕਾ

- ਆਧਾਰ ਕਾਰਡ ਨਾਲ ਲਿੰਕ ਆਪਣੇ ਮੋਬਾਇਲ ਨੰਬਰ ਤੋਂ 1947 'ਤੇ ਮੈਸੇਜ ਭੇਜਣਾ ਪਵੇਗਾ

- ਰਜਿਸਟਰਡ ਮੋਬਾਇਲ ਨੰਬਰ ਤੋਂ GETOTP ਅਤੇ ਆਧਾਰ ਨੰਬਰ ਦੇ ਆਖਰੀ 4 ਨੰਬਰ ਲਿਖ ਕੇ 1947 'ਤੇ ਭੇਜੋ

- ਜੇਕਰ ਤੁਹਾਡਾ ਆਧਾਰ ਨੰਬਰ 123456789012 ਤਾਂ ਤੁਹਾਨੂੰ GETOTP 9012 ਲਿਖ ਕੇ ਮੈਸੇਜ ਭੇਜੋ

- ਓ.ਟੀ.ਪੀ. ਆਉਣ ਤੋਂ ਬਾਅਦ LOCKUID OTP ਦੇ ਨਾਲ ਆਧਾਰ ਦੇ ਆਖਰੀ 4 ਨੰਬਰ ਲਿਖ ਕੇ ਮੈਸੇਜ ਭੋਜੇ

- ਜੇਕਰ ਤੁਹਾਡਾ ਆਧਾਰ ਨੰਬਰ 123456789012 ਅਤੇ ਓ.ਟੀ.ਪੀ. ਨੰਬਰ 123456 ਹੈ ਤਾਂ ਤੁਹਾਨੂੰ LOCKUID 9012 123456 ਲਿਖ ਕੇ ਭੇਜਣਾ ਹੋਵੇਗਾ। 

- ਇਸਤੋਂ ਬਾਅਦ ਤੁਹਾਡਾ ਆਧਾਰ ਕਾਰਡ ਲਾਕ ਹੋ ਜਾਵੇਗਾ।

ਇਹ ਵੀ ਪੜ੍ਹੋ- WhatsApp 'ਚ ਆਇਆ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਫੀਚਰ, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼


author

Rakesh

Content Editor

Related News